Sunday, June 30, 2024

ਵਿਧਾਨ ਸਭਾ ਚੋਣਾਂ ਲਈ ਹਲਕਾ ਅਮਰਗੜ੍ਹ ਦੀਆਂ ਸਿਆਸੀ ਸਰਗਰਮੀਆਂ ਹੋਈਆਂ ਤੇਜ

PPN1806201605ਸੰਦੌੜ੍ਹ, 18 ਜੂਨ (ਹਰਮਿੰਦਰ ਸਿੰਘ ਭੱਟ)- ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਨਜਦੀਕ ਆਉਣ ਦੇ ਨਾਲ-ਨਾਲ ਹਲਕਾ ਅਮਰਗੜ੍ਹ ਦੀਆਂ ਸਿਆਸੀ ਸਰਗਰਮੀਆਂ ਵੀ ਤੇਜ ਹੁੰਦੀਆਂ ਜਾ ਰਹੀਆਂ ਹਨ।ਇਸ ਹਲਕੇ ਤੋਂ ਜਿੱਥੇ ਅਕਾਲੀਦਲ ਵਲੋਂ ਮੌਜੂਦਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਵਲੋਂ ਨਿੱਤ ਦਿਨ ਆਪਣੀਆਂ ਸਰਗਰਮੀਆਂ ਨੂੰ ਤੇਜ ਕਰਦੇ ਹੋਏ ਹਲਕੇ ਦੇ ਲੋਕਾਂ ਨਾਲ ਆਪਣਾ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ, ਉਥੇ ਹੀ ਕਾਂਗਰਸ ਵਲੋਂ ਹਲਕਾ ਅਮਰਗੜ੍ਹ ਤੋਂ ਸੁਰਜੀਤ ਧੀਮਾਨ ਨੂੰ ਦੁਬਾਰਾ ਟਿਕਟ ਮਿਲਣ ਦੀਆਂ ਕਿਆਸਰਾਈਆਂ ਵੀ ਲੋਕਾਂ ਵਲੋਂ ਲਗਾਈਆਂ ਜਾ ਰਹੀਆਂ ਹਨ।ਜਦਕਿ ਆਮ ਆਦਮੀ ਪਾਰਟੀ ਹਲਕਾ ਅਮਰਗੜ੍ਹ ਲਈ ਮਜਬੂਤ ਉਮੀਦਵਾਰ ਦੀ ਭਾਲ ਵਿੱਚ ਲੱਗੀ ਹੋਈ ਹੈ।ਵਿਧਾਇਕ ਇਕਬਾਲ ਸਿੰਘ ਝੂੰਦਾ ਵਲੋਂ ਅਹਿਮਦਗੜ੍ਹ ਦੇ ਰੁਕੇ ਹੋਏ ਵਿਕਾਸ ਕਾਰਜਾਂ ਜੰਗੀ ਪੱਧਰ ਤੇ ਕਰਵਾਏ ਜਾ ਰਹੇ ਹਨ।ਜਿਸ ਨਾਲ ਵਿਧਾਇਕ ਝੂੰਦਾ ਦੀ ਸਥਿਤੀ ਕਾਫੀ ਮਜਬੂਤ ਹੋ ਚੁੱਕੀ ਹੈ।ਕਾਂਗਰਸ ਦੇ ਸਾਬਕਾ ਵਿਧਾਇਕ ਸੁਰਜੀਤ ਧੀਮਾਨ ਵਲੋਂ ਵੀ ਆਪਣੀਆਂ ਸਿਆਸੀ ਸਰਗਮੀਆਂ ਨੂੰ ਤੇਜ ਕਰਦੇ ਹੋਏ ਹਲਕਾ ਅਮਰਗੜ੍ਹ ਦੇ ਕਾਂਗਰਸੀ ਵਰਕਰਾਂ ਦੀ ਇੱਕ ਨਵੀਂ ਟੀਮ ਤਿਆਰ ਕਰ ਦਿੱਤੀ ਗਈ ਹੈ ਅਤੇ ਇਹ ਟੀਮ ਕਿਨ੍ਹੀ ਕੁ ਕਾਮਯਾਬ ਹੋਵੇਗੀ, ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।ਹਲਕੇ ਦੇ ਲੋਕਾਂ ਵਲੋਂ ਵੀ ਇਹ ਆਸਾਰ ਲਗਾਏ ਜਾ ਰਹੇ ਹਨ ਕਿ ਜੇਕਰ ਇਸ ਵਾਰ ਵੀ ਇਕਬਾਲ ਸਿੰਘ ਝੂੰਦਾ ਅਤੇ ਸੁਰਜੀਤ ਧੀਮਾਨ ਆਹਮੋ-ਸਾਹਮਣੇ ਹੋਏ ਤਾਂ ਇਹ ਮੁਕਾਬਲਾ ਕਾਫੀ ਦਿਲਚਸਪ ਅਤੇ ਤਕੜਾ ਹੋਵੇਗਾ।ਕਿਉਂਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਸੁਰਜੀਤ ਧੀਮਾਨ ਸਿਰਫ ਚਾਰ ਕੁ ਹਜਾਰ ਵੋਟਾਂ ਦੇ ਫਰਕ ਨਾਲ ਹੀ ਵਿਧਾਇਕ ਇਕਾਬਲ ਸਿੰਘ ਝੂੰਦਾ ਤੋਂ ਹਾਰੇ ਸਨ ।
ਪੰਜਾਬ ਦੀ ਸੱਤਾ ਵਿੱਚ ਨਵੀਂ ਆਈ ਆਮ ਆਦਮੀ ਪਾਰਟੀ ਵਲੋਂ ਹਲਕਾ ਅਮਰਗੜ੍ਹ ਤੋਂ ਚੋਣ ਲੜਨ ਲਈ ਹਾਲੇ ਤੱਕ ਕਿਸੇ ਨੂੰ ਵੀ ਅੱਗੇ ਨਹੀਂ ਲਿਆਂਦਾ ਗਿਆ।ਅਹਿਮਦਗੜ੍ਹ ਦੇ ਲੋਕ ਵੀ ਇਹ ਉਮੀਦ ਲਗਾਈ ਬੈਠੇ ਹਨ ਕਿ ਸ਼ਾਇਦ ਆਪ ਵਲੋਂ ਟਿਕਟ ਅਹਿਮਦਗੜ੍ਹ ਦੇ ਹੀ ਕਿਸੇ ਯੋਗ ਪਾਰਟੀ ਵਰਕਰ ਨੂੰ ਦਿੱਤੀ ਜਵੇਗੀ।ਕਿਉਂਕਿ ਬੀਤੀਆਂ ਲੋਕ ਸਭਾ ਚੋਣਾਂ ਮੌਕੇ ਆਪ ਨੂੰ ਅਹਿਮਦਗੜ੍ਹ ਤੋਂ ਅਕਾਲੀਦਲ ਅਤੇ ਕਾਂਗਰਸ ਨਾਲੋਂ ਜਿਆਦਾ ਵੋਟਾਂ ਪਈਆਂ ਸਨ ।ਜਿੱਥੇ ਇੱਕ ਪਾਸੇ ਅਹਿਮਦਗੜ੍ਹ ਨੂੰ ਹਲਕਾ ਅਮਰਗੜ੍ਹ ਦਾ ਸਭ ਤੋਂ ਵੱਡਾ ਵੋਟ ਬੈਂਕ ਮੰਨਿਆ ਜਾਂਦਾ ਹੈ, ਉੱਥੇ ਹੀ ਦੂਜੇ ਪਾਸੇ ਜੇਕਰ ਆਪ ਵਲੋਂ ਟਿਕਟ ਅਹਿਮਦਗੜ੍ਹ ਦੇ ਹੀ ਕਿਸੇ ਵਰਕਰ ਨੂੰ ਮਿਲਦੀ ਹੈ ਤਾਂ ਅਹਿਮਦਗੜ੍ਹ ਵਾਸੀਆਂ ਦਾ ਝੁਕਾਅ ਵੀ ਆਪਣੇ ਲੋਕਲ ਉਮੀਦਵਾਰ ਵੱਲ ਜਿਆਦਾ ਹੋਣਾ ਸੁਭਾਵਿਕ ਹੈ।ਕਿਉਂਕਿ ਆਮ ਆਦਮੀ ਪਾਰਟੀ ਪੰਜਾਬ ਅੰਦਰ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜ ਰਹੀ ਹੈ।ਜਿਸ ਕਾਰਨ ਆਪ ਦੇ ਉਮੀਦਵਾਰ ਨੂੰ ਅਪਣੇ ਲਈ ਵੋਟ ਇਕੱਠੀ ਕਰਨੀ ਬਹੁਤ ਮੁਸ਼ਕਿਲ ਹੋਵੇਗੀ ।ਇਸ ਲਈ ਹਲਕਾ ਅਮਰਗੜ੍ਹ ਦੀ ਸਭ ਤੋਂ ਵੱਧ ਵੋਟ ਇਕੱਲੇ ਅਹਿਮਦਗੜ੍ਹ ਵਿੱਚ ਹੀ ਪਈ ਹੋਣ ਕਰਕੇ ਆਪ ਹਾਈਕਮਾਨ ਵਲੋਂ ਵੀ ਟਿਕਟ ਲਈ ਅਹਿਮਦਗੜ੍ਹ ਬਾਰੇ ਸੋਚਿਆ ਜਾ ਸਕਦਾ ਹੈ।ਪਰ ਹਾਲ ਦੀ ਘੜੀ ਆਪ ਹਾਈਕਮਾਨ ਵਲੋਂ ਹਲਕਾ ਅਮਰਗੜ੍ਹ ਲਈ ਕਿਸੇ ਵੀ ਵਰਕਰ ਨੂੰ ਚੋਣਾਂ ਲੜਨ ਲਈ ਮੂਹਰੇ ਨਹੀਂ ਕੀਤਾ ਗਿਆ ।ਜਿਕਰਯੋਗ ਹੈ ਕਿ ਜਿੱਥੇ ਇੱਕ ਪਾਸੇ ਵਿਧਾਇਕ ਝੂੰਦਾ ਵਲੋਂ ਹਲਕਾ ਅਮਰਗੜ੍ਹ ਅਤੇ ਅਹਿਮਦਗੜ੍ਹ ਵਿੱਚ ਕੀਤੇ ਵਿਕਾਸ ਕਾਰਜਾਂ ਦੇ ਮੁੱਦੇ ਤੇ ਚੋਣ ਲੜੀ ਜਾ ਰਹੀ ਹੈ, ਉਥੇ ਹੀ ਕਾਂਗਰਸੀ ਅਤੇ ਆਪ ਵਰਕਰਾਂ ਦੀ ਆਪਸੀ ਫੁੱਟ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੀ ਅਤੇ ਜੇ ਵੋਟਾਂ ਤੱਕ ਇਸੇ ਤਰਾਂ ਚੱਲਦਾ ਰਿਹਾ ਤਾਂ ਵਿਧਾਇਕ ਝੂੰਦਾ ਦੀ ਜਿੱਤ ਦਾ ਪਹਿਲਾ ਕਾਰਨ ਕਾਂਗਰਸ ਅਤੇ ਆਪ ਵਰਕਰਾਂ ਦੀ ਆਪਸੀ ਫੁੱਟ ਹੀ ਬਣੇਗਾ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply