Saturday, June 29, 2024

ਬਾਬਾ ਬੰਦਾ ਸਿੰਘ ਬਹਾਦਰ ਦੇ ਲਾਈਟ ਐਂਡ ਸ਼ੋਅ ਨੂੰ ਮਿਲਿਆ ਵੱਡਾ ਹੁੰਗਾਰਾ

PPN1806201608
ਨਵੀਂ ਦਿੱਲੀ, 18 ਜੂਨ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਸੁਨੇਹਾ ਮਨੁੱਖਤਾ ਤਕ ਪਹੁੰਚਾਉਣ ਦੇ ਮਕਸਦ ਨਾਲ ਕਨਾੱਟ ਪਲੈਸ ਵਿਚ ਲਾਈਟ ਐਂਡ ਸਾਉਂਡ ਸ਼ੋਅ ਆਯੋਜਿਤ ਕਰਨ ਦੇ ਕੀਤੇ ਗਏ ਤਜ਼ਰਬੇ ਨੂੰ ਸੰਗਤਾਂ ਦਾ ਵੱਡਾ ਹੁੰਗਾਰਾ ਮਿਲਿਆ ਹੈ। ”ਦਾਸਤਾਨੇ ਬਾਬਾ ਬੰਦਾ ਸਿੰਘ ਬਹਾਦਰ” ਨਾਂ ਤੇ ਪੰਜਾਬੀ ਰੰਗਮੰਚ ਪਟਿਆਲਾ ਵੱਲੋਂ ਸਿੱਖ ਇਤਿਹਾਸ ਦੀ ਜੀਵਿਤ ਅਦਾਕਾਰੀ ਨਾਲ ਕੀਤੀ ਗਈ ਪੇਸ਼ਕਾਰੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣ ਗਈ। ਸੈਂਟਰਲ ਪਾਰਕ ਵਿਚ ਹਜ਼ਾਰਾਂ ਸੰਗਤਾਂ ਦੀ ਮੌਜੂਦਗੀ ਵਿਚ ਸਟੇਜ ਸਕੱਤਰ ਦੀ ਸੇਵਾ ਨਿਭਾ ਰਹੇ ਕਮੇਟੀ ਦੇ ਮੁਖ ਸਲਾਹਕਾਰ ਕੁਲਮੋਹਨ ਸਿੰਘ ਨੇ ਗੁਰੂਘਰ ਤੋਂ ਬਾਹਰ ਇਤਿਹਾਸ ਦਰਸ਼ਨ ਲਈ ਕਮੇਟੀ ਵੱਲੋਂ ਕਰਵਾਏ ਗਏ ਇਸ ਪ੍ਰੋਗਰਾਮ ਬਾਰੇ ਕਿਹਾ ਕਿ ਅੱਜ ਨਵਾਂ ਇਤਿਹਾਸ ਬਣਿਆ ਹੈ, ਪਰ ਅਗਲੀ ਵਾਰ ਹੋਣ ਵਾਲੇ ਅਜਿਹੇ ਸਮਾਗਮਾਂ ਨਾਲ ਇਤਿਹਾਸ ਦੋਹਰਾਇਆ ਜਾਵੇਗਾ।

PPN1806201607
ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸ਼ਤਾਬਦੀ ਸਮਾਗਮਾਂ ਦਾ ਵੇਰਵਾ ਦਿੰਦੇ ਹੋਏ 3 ਜੁਲਾਈ ਦੇ ਸਮਾਗਮ ਵਿਚ ਪ੍ਰਧਾਨਮੰਤਰੀ ਦੇ ਹਿੱਸਾ ਲੈਣ ਦੀ ਜਾਣਕਾਰੀ ਦਿੱਤੀ। ਜੀ.ਕੇ ਨੇ ਕਿਹਾ ਕਿ ਕਮੇਟੀ ਇਤਿਹਾਸ ਨੂੰ ਸੰਗਤਾਂ ਦੇ ਸਾਹਮਣੇ ਰੂਬਹੂ ਕਰਨ ਵਾਸਤੇ ਲੀਕ ਤੋਂ ਹੱਟਕੇ ਉਪਰਾਲੇ ਕਰ ਰਹੀ ਹੈ ਤਾਂਕਿ ਸਿੱਖਾਂ ਦੇ ਨਾਲ ਗੈਰ ਸਿੱਖਾਂ ਤਕ ਸਿੱਖ ਇਤਿਹਾਸ ਪੁੱਜ ਸਕੇ। ਜੀ.ਕੇ ਨੇ ਕਿਹਾ ਕਿ ਗੁਰੂ ਸਾਹਿਬ ਨੇ ਕਿਹਾ ਸੀ ਕਿ ਕਿਸੇ ਸਿੱਖ ਨੇ ਗੁਰੂ ਦੇ ਦਰਸ਼ਨ ਕਰਨੇ ਹੋਣ ਤੇ ਉਹ ਸ਼ਸਤਰਾਂ ਵਿੱਚੋਂ ਕੀਤੇ ਜਾ ਸਕਦੇ ਹਨ, ਇਸ ਲਈ ਕਮੇਟੀ ਨੇ ਦਿੱਲੀ ਦੀ ਹਰ ਕਾੱਲੋਨੀ ਤਕ ”ਦੇਗੋ ਤੇਗੋ ਫ਼ਤਹਿ ਮਾਰਚ” ਰਾਹੀਂ ਗੁਰੂ ਸਾਹਿਬਾਂ ਤੇ ਜਰਨੈਲਾਂ ਦੇ ਸ਼ਸਤਰਾਂ ਦੇ ਦਰਸ਼ਨ ਸੰਗਤਾ ਨੂੰ ਕਰਵਾਏ ਤਾਂਕਿ ਸੰਗਤਾਂ ਗੁਰੂ ਸਾਹਿਬ ਦੇ ਸ਼ਸਤਰਾਂ ਚੋ ਦਰਸ਼ਨ ਕਰ ਸਕਣ। ਜੀ.ਕੇ ਨੇ ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਵਿਚ ਲੱਗੇ ਫਿਲਟਰ ਪਲਾਂਟ ਬਾਰੇ ਸ਼ੋਸਲ ਮੀਡੀਆ ਤੇ ਹੋਈ ਨੁਕਤਾਚੀਨੀ ਨੂੰ ਗੈਰ ਜਰੂਰੀ ਦੱਸਦੇ ਹੋਏ ਸਰੋਵਰ ਵਿੱਚ ਕੋਈ ਫਵਾਰਾ ਲਗਾਉਣ ਤੋਂ ਵੀ ਇਨਕਾਰ ਕੀਤਾ। ਜੀ.ਕੇ ਨੇ ਕਿਹਾ ਕਿ ਇਹ ਸਿਸਟਮ ਦੇ ਟੈਸਟਿੰਗ ਵੇਲੇ ਪਾਈਪ ਦੇ ਮੂੰਹ ਦੇ ਉਤੇ ਵੱਲ ਹੋ ਜਾਣ ਕਾਰਨ ਹੋ ਗਈ ਤਕਨੀਕੀ ਖਰਾਬੀ ਸੀ।PPN1806201606
ਸਿਰਸਾ ਨੇ 3 ਜੁਲਾਈ ਨੂੰ ਹੋਣ ਵਾਲੇ ਪ੍ਰੋਗਰਾਮ ਤੇ ਪ੍ਰਧਾਨਮੰਤਰੀ ਦੀ ਹਾਜਰੀ ਨੂੰ ਨਿਵੇਕਲੇ ਤਰੀਕੇ ਨਾਲ ਪ੍ਰਰਿਭਾਸ਼ਿਤ ਕੀਤਾ। ਸਿਰਸਾ ਨੇ ਕਿਹਾ ਕਿ ਇਸ ਪ੍ਰੋਗਰਾਮ ਵਿਚ ਸ਼ਾਨਦਾਰ ਤਕਨੀਕ ਰਾਹੀਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਜੀਵਿਤ ਰੂਪ ਵਿਚ ਸਟੇਜ ਤੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤਾ ਜਾਵੇਗਾ, ਜਿਸ ਕਰਕੇ ਦੇਸ਼ ਦੇ ਮੌਜੂਦਾ ਸ਼ਾਸਕ ਦੇ ਸਾਹਮਣੇ ਦੇਸ਼ ਦਾ ਸਾਬਕਾ ਜਰਨੈਲ ਤੇ ਬਾਦਸ਼ਾਹ ਆਮੋ ਸਾਹਮਣੇ ਹੋਵੇਗਾ।ਲਾਈਟ ਐਂਡ ਸ਼ਾਉਂਡ ਸ਼ੋਅ ਤੋਂ ਪਹਿਲਾ ਗੱਤਕੇ ਦੇ ਜੌਹਰ ਵੀ ਦਿਖਾਏ ਗਏ।ਸਿਰਸਾ ਨੇ ਵਿਰੋਧੀਆਂ ਤੇ ਅੱਗਲੀ ਵਾਰ ਤੋਂ ਸਿਆਸੀ ਹਮਲੇ ਨਾ ਕਰਨ ਦੇ ਵੀ ਗੱਲ ਕਹੀ। ਇਸ ਮੌਕੇ ਕਮੇਟੀ ਅਹੁਦੇਦਾਰ ਤੇ ਸਮੂਹ ਮੈਂਬਰ ਮੌਜੂਦ ਸਨ।

Check Also

ਡਾ. ਜਗਦੀਪਕ ਸਿੰਘ ਵਿਜ਼ਿਟਿੰਗ ਪ੍ਰੋਫੈਸਰ ਇੰਸਟੀਚਿਊਟ ਆਫ ਮੈਡੀਸਨ ਬੋਲਟੋਨ ਯੂਨੀਵਰਸਿਟੀ (ਯੂ.ਕੇ) ਨਾਮਜ਼ਦ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਸਾਬਕਾ ਪ੍ਰੋਫੈਸਰ ਅਤੇ ਮੁਖੀ ਈ.ਐਨ.ਟੀ ਵਿਭਾਗ ਅਤੇ ਮੀਤ ਪ੍ਰਧਾਨ …

Leave a Reply