
ਅੰਮ੍ਰਿਤਸਰ, 17 ਮਈ (ਸੁਖਬੀਰ ਸਿੰਘ)- ਪੂਰੇ ਦੇਸ਼ ਵਿੱਚ ਜਦ ਮੋਦੀ ਦੀ ਲਹਿਰ ਚੱਲ ਰਹੀ ਸੀ ਉਸ ਵਕਤ ਅੰਮ੍ਰਿਤਸਰ ਦੀ ਹਾਰ ਬੇਹੱਦ ਦੁੱਖਦਾਇਕ ਹੈ। ਮੈਂ ਹਮੇਸ਼ਾਂ ਤੋਂ ਹੀ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਾ ਹਾਂ। ਉਸੇ ਸਨਮਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਂ ਮੰਤਰੀ ਪਦ ਤੋਂ ਅਸਤੀਫਾ ਦਿੱਤਾ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਅਨਿਲ ਜੋਸ਼ੀ ਨੇ ਕਿਹਾ ਕਿ ਨਿਸ਼ਚਿਤ ਰੂਪ ਵਿੱਚ ਦੇਸ਼ ਦੇ ਇਤਿਹਾਸ ਵਿੱਚ ਅੰਮ੍ਰਿਤਸਰ ਹੀ ਅਜਿਹੀ ਸੀਟ ਰਹੀ ਜਿਸਨੇ ਭਾਜਪਾ ਨੂੰ ਆਹਤ ਕੀਤਾ। ਨਿਸ਼ਚਿਤ ਰੂਪ ਵਿੱਚ ਇਹ ਸਮੇਂ ਮੰਥਨ ਦਾ ਹੈ। ਉਨ੍ਹਾਂ ਇੱਛਾਵਾਂ ਨੂੰ ਸਮਝਣ ਦਾ ਹੈ। ਜੋ ਲੋਕਾਂ ਨੇ ਇੰਨ੍ਹਾਂ ਤੋਂ ਲਗਾ ਰੱਖੀ ਹੈ। ਉਥੇ ਕਾਂਗਰਸ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਵਿੱਚ ਆਉਂਦੇ ਹੀ ਵੋਟਾਂ ਨੂੰ ਰਾਸ਼ਟਰੀ ਅਤੇ ਰਾਜ ਸਤਰ ਤੋਂ ਹਟਾ ਕੇ ਸਥਾਨਕ ਬਣਾ ਦਿੱਤਾ। ਕੈਪਟਨ ਨੇ ਸਥਾਨੀਏ ਮੁੱਦਿਆਂ ਦਾ ਅਜਿਹਾ ਤਾਨਾਬਾਨਾ ਬੁਨਿਆ ਜਿਸ ਵਿੱਚ ਅਸੀਂ ਲੋਕਾਂ ਇਹ ਸਮਝਣ ਵਿੱਚ ਅਸਫਲ ਰਹੇ ਕਿ ਵੋਟਾ ਦੇਸ਼ ਦੀਆਂ ਹਨ ਅਤੇ ਜੇਤਲੀ ਜੀ ਦੀ ਜਿੱਤ ਨਾ ਸਿਰਫ ਅੰਮ੍ਰਿਤਸਰ ਬਲਕਿ ਪੂਰੇ ਪੰਜਾਬ ਦੇ ਲਈ ਕਿੰਨੀ ਮਹੱਤਵਪੂਰਨ ਹੈ। ਅੰਮ੍ਰਿਤਸਰ ਨਾਲ ਸਾਡਾ ਹਾਰਨਾਂ ਇਹ ਸਾਬਤ ਕਰਦਾ ਹੈ ਕਿ ਅਸੀਂ ਲੋਕਾਂ ਦਾ ਪੂਰਨ ਰੂਪ ਵਿੱਚ ਵਿਸ਼ਵਾਸ਼ ਨਹੀਂ ਜਿੱਤ ਸਕੇ। ਭਾਵੇਂ ਪੰਜਾਬ ਵਿੱਚ ਸਾਰੀਆਂ ਸੀਟਾਂ ਦੀ ਜਿੱਤ ਅਤੇ ਹਾਰ ਦੀ ਜਿੰਮੇਵਾਰੀ ਭਾਜਪਾ ਅਤੇ ਅਕਾਲੀ ਦਲ ਦੀ ਸਾਂਝੇ ਰੂਪ ਵਿੱਚ ਹੈ, ਪਰ ਇੱਕ ਮੰਤਰੀ ਅਤੇ ਅੰਮ੍ਰਿਤਸਰ ਦਾ ਹੋਣ ਦੇ ਨਾਤੇ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਇਹ ਜਿੰਮੇਵਾਰੀ ਮੇਰੇ ਉੱਤੇ ਵੱਧ ਜਾਂਦੀ ਹੈ। ਮੈਂ ਜਿੰਮੇਵਾਰੀ ਤੋਂ ਕਦੀ ਵੀ ਨਹੀਂ ਭੱਜਿਆ। ਮੈਂ ਹਮੇਸ਼ਾਂ ਹੀ ਭ੍ਰਿਸ਼ਟਾਚਾਰ ਦੇ ਵਿਰੁੱਧ ਲੜਾਈ ਲੜੀ। ਕੋਸ਼ਿਸ਼ ਕੀਤੀ ਕਿ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰ ਸਕਾਂ। ਹੁਣ ਮੇਰੇ ਲਈ ਮੰਥਨ ਦਾ ਸਮੇਂ ਹੈ ਕਿ ਅਖੀਰ ਚੂਕ ਕਿੱਥੇ ਹੋਈ। ਉਨ੍ਹਾਂ ਕਾਰਨਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਦੂਰ ਕਰਨਾ ਹੀ ਮੇਰਾ ਲੱਗੇ ਲਕਸ਼ ਹੈ। ਮੰਤਰੀ ਬਨਣਾ ਮੇਰਾ ਲਕਸ਼ ਕਦੀ ਵੀ ਨਹੀਂ ਰਿਹਾ। ਲੋਕਾਂ ਨੇ ਮੈਨੂੰ ਸੇਵਾ ਦੇ ਲਈ ਚੁਣਿਆ। ਮੈਂ ਉਹ ਸੇਵਾ ਬਗੈਰ ਮੰਤਰੀ ਰਹਿੰਦੇ ਹੋਏ ਵੀ ਕਰ ਸਕਦਾ ਹਾਂ। ਇਸ ਲਈ ਹਾਰ ਦੀ ਜਿੰਮੇਵਾਰੀ ਲੈਂਦੇ ਹੋਏ ਮੈਂ ਮੰਤਰੀਮੰਡਲ ਤੋਂ ਅਸਤੀਫਾ ਦੇਣਾ ਹੀ ਜਰੂਰੀ ਸਮਝਿਆ। ਲੇਕਿਨ ਇਹ ਗੱਲ ਵੀ ਸੱਚ ਹੈ ਕਿ ਪੰਜਾਬ ਵਿੱਚ ਭਾਜਪਾ ਦੀ ਹਾਰ ਨਹੀਂ ਹੋਈ ਹੈ, ਕਿਉਂਕਿ ਭਾਜਪਾ ਨੇ ਤਿੰਨ ਵਿੱਚੋਂ ਦੋ ਸੀਟਾਂ ਜਿੱਤ ਕੇ ਰਾਜ ਵਿੱਚ ਆਪਣੇ ਗ੍ਰਾਫ ਨੂੰ ਉੱਚਾ ਕੀਤਾ ਹੈ। ਮੇਰੀ ਸਮਝ ਵਿੱਚ ਇਹ ਨਹੀਂ ਆਇਆ ਕਿ ਜੋ ਕੰਮ ਕਰਨ ਦੀ ਸ਼ੈਲੀ ਮੇਰੇ ਵਿਧਾਇਕ ਰਹਿੰਦੇ ਹੋਈ ਸੀ ਉਹ ਲੋਕਾਂ ਨੂੰ ਜਿਆਦਾ ਪਸੰਦ ਸੀ। ਮੈਂ ਆਪਣੇ ਹਲਕੇ ਦੇ ਲੋਕਾਂ ਨਾਅ ਵਾਅਦਾ ਕਰਦਾ ਹਾਂ ਕਿ ਮੈਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਉਨ੍ਹਾਂ ਦੀ ਹਰ ਲੜਾਈ ਲੜਣ ਨੂੰ ਤਿਆਰ ਹਾਂ, ਜਿਸ ਲਈ ਉਨ੍ਹਾਂ ਨੇ 2012 ਵਿੱਚ ਮੈਨੂੰ ਭਾਰੀ ਬਹੁਮਤ ਨਾਲ ਜਿਤਾਇਆ ਸੀ। ਜਿੰਨ੍ਹਾਂ ਲੋਕਾਂ ਨੇ ਮੇਰਾ ਸਹਿਯੋਗ ਕੀਤਾ ਹੈ ਅਤੇ ਵਿਪਰੀਤ ਸਥਿਤੀ ਵਿੱਚ ਵੀ ਮੇਰੇ ਨਾਲ ਖੜੇ ਰਹੇ ਉਨ੍ਹਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media