Monday, July 8, 2024

ਦੂਰਗਾ ਮੰਦਰ ਕਮੇਟੀ ਅਤੇ ਸ੍ਰੀ ਹਨੂੰਮਾਨ ਸੰਕੀਰਤਨ ਮੰਡਲ ਵਿਚ ਆਪਸੀ ਦੂਸ਼ਣਬਾਜੀ ਕਾਰਨ ਕੁੱਟਮਾਰ

PPN180508

ਬਠਿੰਡਾ,18 ਮਈ (ਜਸਵਿੰਦਰ ਸਿੰਘ ਜੱਸੀ) – ਸਥਾਨਕ ਟਾਊਨ ਫੇਸ -੧ਦੂਰਗਾ ਮੰਦਰ ਵਿਖੇ ਮੰਦਰ ਕਮੇਟੀ ਅਤੇ ਸ੍ਰੀ ਹਨੂੰਮਾਨ ਸੰਕੀਰਤਨ ਮੰਡਲ ਵਿਚ ਆਪਸ ਦੂਸ਼ਣਬਾਜੀ ਕਾਰਨ ਮੰਦਰ ਕਮੇਟੀ ਨੇ ਆਪਣੇ ਵਲੋਂ ਕਮਰਾ ਖਾਲੀ ਕਰਵਾਉਣ ਦੇ ਲਈ ਕਿਹਾ ਲੇਕਿਨ ਉਨ੍ਹਾਂ ਦੇ ਮਨ੍ਹਾ ਕਰਨ ‘ਤੇ ਸੰਕੀਰਤਨ ਮੰਡਲ ਵਾਲਿਆਂ ਦਾ ਸਾਰਾ ਸਮਾਨ ਬਾਹਰ ਕੱਢ ਦਿੱਤਾ ਗਿਆ, ਜਿਸ ‘ਤੇ ਮਾਹੌਲ ਗਰਮ ਹੋ ਗਿਆ। ਸ੍ਰੀ ਹਨੂੰਮਾਨ ਸੰਕੀਰਤਨ ਮੰਡਲ ਦੇ ਪ੍ਰਧਾਨ ਐਮ.ਪੀ ਸਿੰਘ ਨੇ ਦੱਸਿਆ ਕਿ ਕਾਫ਼ੀ ਸਮੇਂ ਤੋਂ ਮੰਦਰ ਕਮੇਟੀ ਤੋਂ ਕਮਰਾ ਲੈ ਕੇ ਸੰਕੀਰਤਨ ਦਾ ਸਮਾਨ ਅਤੇ ਰਿਕਾਰਡ ਰੱਖਿਆ ਹੋਇਆ ਸੀ , ਮੰਦਰ ਕਮੇਟੀ ਵਾਲੇ ਉਨ੍ਹਾਂ ਨੂੰ ਹਰ ਸਮਾਗਮ ਵਿਚ ਸਹਿਯੋਗ ਲੈਂਦੇ ਅਤੇ ਦਿੰਦੇ ਸਨ ਲੇਕਿਨ ਕੁਝ ਕਾਰਨਾਂ ਕਰਕੇ ਆਪਸ ਵਿਚ ਮਨ ਮਟਾਵ ਹੋ ਗਿਆ ਅਤੇ ਆਪਸ ਵਿਚ ਇਕ ਦੁਜੇ ਦੀ ਕਾਰਗੁਜ਼ਾਰੀ ‘ਤੇ ਨਜ਼ਰ ਰੱਖਣ ਲੱਗ ਪਏ। ਫਿਰ ਸੰਕੀਰਤਨ ਮੰਡਲ ਦੇ ਮੈਂਬਰਾਂ ਨੂੰ ਮੰਦਰ ਦੇ ਹਾਲ ਵਿਚ ਜਾਣ ਤੋਂ ਰੋਕਿਆ ਜਾਣਾ ਸ਼ੁਰੂ ਹੋ ਗਿਆ। ਪ੍ਰਧਾਨ ਐਮ ਪੀ ਸਿੰਘ ਅਤੇ ਸ਼ਰੇਸ਼ ਗੋਇਲ ਨੇ ਦੱਸਿਆ ਕਿ ਹਨੂੰਮਾਨ ਸੰਕੀਰਤਨ ਮੰਡਲ ਵਲੋਂ ਧਾਰਮਿਕ ਸਮਾਗਮਾਂ ਦੌਰਾਨ  ਪ੍ਰਭ ਦਾ ਨਾਮ ਲਿਆ ਜਾਂਦਾ ਹੈ ਅਤੇ ਜੋ ਪੈਸਾ ਇੱਕਠਾ ਹੁੰਦਾ ਹੈ, ਉਸ ਨੂੰ ਮੰਦਰ ਕਮੇਟੀ ਦੇ ਕੋਲ ਜਮਾਂ ਕਰਵਾ ਦਿੱਤਾ ਜਾਂਦਾ ਹੈ। । ਪਿਛਲੇ ਦਿਨੀ ਮੰਦਰ ਕਮੇਟੀ ਦੇ ਉਪ ਪ੍ਰਧਾਨ ਸ਼ਾਮ ਲਾਲ ਨੇ ਕਮਰੇ ਦਾ ਤਾਲਾ ਤੋੜ ਕੇ ਸਾਰਾ ਸਮਾਨ ਬਾਹਰ ਸੁੱਟ ਦਿੱਤਾ ਅਤੇ ਮੰਡਲੀ ਦੇ ਕੈਸ਼ੀਅਰ ਵਿਜੇ ਕੁਮਾਰ ਦੀ ਕੁੱਟ ਮਾਰ ਕੀਤੀ ਇਸ ਸੰਬੰਧ ਵਿਚ ਕੈਸ਼ੀਅਰ ਨੇ ਦੋਸ਼ ਲਗਾਇਆ ਕਿ ਹਨੂੰਮਾਨ ਸੰਕੀਰਤਨ ਮੰਡਲ ਕੋਲ ਦਾਨ ਦਾ ਪੈਸਾ ਇੱਕਠਾ ਹੁੰਦਾ ਸੀ ਉਸ ਨੂੰ ਮੰਦਰ ਕਮੇਟੀ ਕੋਲ ਜਮਾਂ ਕਰਵਾ ਦਿੱਤਾ ਜਾਂਦਾ ਸੀ। ਇਹ ਰਕਮ ਤਕਰੀਬਨ ਅੱਠ ਲੱਖ 32 ਹਜਾਰ ਰੁਪਏ ਹੈ, ਜਿਸ ਦੇ ਸੰਬੰਧ ਵਿਚ ਕੁਝ ਦਿਨ ਪਹਿਲਾ ਉਸ ਨੇ ਮੰਦਰ ਕਮੇਟੀ ਦੇ ਪ੍ਰਬੰਧਕਾਂ ਕੋਲੋਂ ਹਿਸਾਬ ਕਿਤਾਬ ਵੀ ਮੰਗਿਆ ਸੀ ਲੇਕਿਨ ਉਨ੍ਹਾਂ ਨੇ ਹਿਸਾਬ ਕਿਤਾਬ ਨਹੀਂ ਦਿੱਤਾ ਅਤੇ ਇਸ ਰੋਸ ਕਾਰਨ ਉਨ੍ਹਾਂ ਨੇ ਉਸ ਦੀ ਕੁੱਟ ਮਾਰ ਕੀਤੀ । ਹਨੂੰਮਾਨ ਸੰਕੀਰਤਨ ਮੰਡਲ ਨੇ  ਜ਼ਿਲ੍ਹਾ ਪ੍ਰਸਾਸਨ ਕੋਲੋਂ ਇਨਸਾਫ਼ ਦੀ ਮੰਗ ਕੀਤੀ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply