Monday, July 8, 2024

ਥੀਏਟਰ ਫੈਸਟੀਵਲ – ਦੂਜੇ ਦਿਨ ਤਿੰਨ ਲਘੂ ਨਾਟਕਾਂ ਨੇ ਵਾਹ ਵਾਹ ਖੱਟੀ

PPN0207201620 PPN0207201621ਅੰਮ੍ਰਿਤਸਰ, 2 ਜੂਲਾਈ (ਜਗਦੀਪ ਸਿੰਘ ਸੱਗੂ)- ਪ੍ਰਸਿਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵਲੌਂ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ, ਸ੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਵਿੱਚ ਅੱਜ ਦੂਜੇ ਦਿਨ ਬਹੁਤ ਹੀ ਪ੍ਰਸਿਧ ਲਘੂ ਨਾਟਕ “ਕਪਾਹ ਦੀਆਂ ਢੇਰੀਆਂ ਲੇਖਕ ਪਰਵੇਜ਼ ਕੌਰ ਸੰਧੂ”,”ਤੂੰ ਜਾਹ ਡੈਡੀ ਲੇਖਕ “ਗੁਰਮੀਤ ਕੜਿਆਲਵੀ” “ਹੋਂਦ ਨਿਹੋਂਦ ਲੇਖਕ ਰਵਿੰਦਰ ਰਵੀ” ਅੱਜ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸ: ਕਰਤਾਰ ਸਿੰਘ ਦੁੱਗਲ ਯਾਦਗਰੀ ਆਡੀਟੋਰੀਅਮ ਖੇਡੇ ਗਏ।ਇਹ ਲਘੂ ਨਾਟਕ ਸਮਾਜ ਦੇ ਕਈ ਪੱਖਾਂ ਵੱਲ ਇਸ਼ਾਰਾ ਕਰਦਾ ਹੈ।ਹੋਂਦ ਨਿਹੋਂਦ ਨਾਟਕ ਬਾਰੇ ਕੇਵਲ ਧਾਲੀਵਾਲ ਜੀ ਨੇ ਦੱਸਿਆ ਕਿ “ਹੋਂਦ”, ‘ਹੋਣ’ ਅਤੇ ਨਿਹੋਂਦ ਦੇ ਅਸਤਿਤਵਾਦੀ ਸੰਕਲਪਾਂ ਨਾਲ, ਸੁਚੇਤ/ਅਚੇਤ, ਜੂਝਦੇ ਹੋਏ, ਅਸੀਂ ਸਮਕਾਲੀ ਪ੍ਰਸੰਗਾਂ ਦੀ ਵਿਕਾਸਸ਼ੀਲਤਾ ਵਿੱਚੋਂ ਆਪਣੇ ਅਰਥ ਢੂੰਡ ਰਹੇ ਹਾਂ।ਇਸ ਕਾਵਿ/ਗੀਤ ਨਾਟਕ ਦੇ ਪਾਤਰ ਵਿਵਿਧ ਪ੍ਰਸਥਿਤੀਆਂ ਵਿੱਚੋਂ ਲੰਘਦੇ ਹੋਏ,ਇਹ ਤੇ ਹੋਰ ਬਹੁਤ ਕੁਝ ਪਾਠਕਾਂ ਤੇ ਦਰਸ਼ਕਾਂ ਦੇ ਦ੍ਰਿਸ਼ਟੀਗੋਚਰ ਕਰ ਜਾਂਦੇ ਹਨ। ਕਪਾਹ ਦੀ ਢੇਰੀਆਂ-ਪਰਵੇਜ਼ ਕੌਰ ਸੰਧੂ ਦੀ ਲਿੱਖੀ ਪੰਜਾਬੀ ਕਹਾਣੀ ,ਜਿੰਦਗੀ ਵਿੱਚ ਇਨਸਾਨਿਅਤ ਨਾਲ ਹੋ ਰਹੀ ਵਿਤਕਰੇ ਦੀ ਕਹਾਣੀ ਹੈ।ਇਹ ਵਿਤਕਰਾ ਜਾਤ-ਪਾਤ, ਉਚ-ਨੀਚ, ਮਰਨ-ਜੀਣ ਤੋਂ ਲੈ ਕੇ ਸਿਵਿਆਂ ਤੱਕ ਹੁੰਦਾ ਹੈ।ਤਰੱਕੀ ਵਾਲੇ ਪਿੰਡਾਂ ਵਿੱਚ ਪ੍ਰਵਾਸੀਆਂ ਦੀਆਂ ਕੋਠੀਆਂ ਤੇ ਬਣੀਆਂ ਰੰਗਦਾਰ ਟੈਂਕੀਆਂ ਤਾਂ ਦਿਖਦੀਆਂ ਨੇ ਪਰ ਨਿਮਾਣੇ ਤੇ ਥੁੜ੍ਹਾ ਮਾਰੇ ਲੌਕਾਂ ਦੀ ਜਿੰਦਗੀ ਨਾਲ ਵਿਤਕਰਾ ਦੂਰ ਨਹੀਂ ਹੋਇਆ।ਅਤੇ ਨਾਟਕ “ਤੂੰ ਜਾਹ ਡੈਡੀ” ਬਲਜਿੰਦਰ ਨਰਸਾਲੀ ਦੀ ਲਿਖੀ ਇਹ ਕਹਾਣੀ ਪੰਜਾਬ ਦੇ ਸੰਘਰਸ਼ੀਲ ਸਮਾਜ ਤੇ ਨਸ਼ਿਆਂ ਵਿੱਚ ਰੁੜ ਰਹੀ ਜਵਾਨੀ ਨੂੰ ਪੇਸ਼ ਕਰਦਿਆਂ ਉਹਨਾਂ ਸੱਭ ਕਾਲੀਆਂ ਤਾਰਤਾਂ ਦੀ ਨਿਸ਼ਾਨਦੇਹੀ ਵੀ ਕਰਦੀ ਹੈ।
ਨਾਟਕਾਂ ਵਿੱਚ ਪ੍ਰੀਤੀ ਸਿੰਘ, ਗੁਰਤੇਜ ਮਾਨ, ਪਵੇਲ ਸੰਧੂ, ਡੋਲੀ ਸੱਡਲ, ਜਤਿੰਦਰ ਸੋਨੂੰ, ਤਜਿੰਦਰ ਸਿੰਘ, ਗੌਤਮ, ਮੁਕਲ ਸ਼ਰਮਾ, ਅਰਪਨਜੀਤ ਸਿੰਘ, ਨਵਜੋਤ, ਸੁਖਬੀਰ ਸਿੰਘ, ਅਮਨਪ੍ਰੀਤ, ਸਾਫੀ,ਰਵਨੀਤ, ਭੁਪਦਿੰਰ ਸਿੰਘ, ਅਜੈ ਰਾਜਪੂਤ, ਅਭਿਸ਼ੈਕ, ਅਕਸ਼ਿਤ, ਸ਼ਕਸ਼ਮਪ੍ਰੀਤ ਸਿੰਘ, ਕਵਲਜੀਤ ਸਿੰਘ, ਨਾਦੀਮ ਅਬਾਸ, ਜੋਹੀਬ ਹੈਦਰ, ਜਿਕਰਪ੍ਰੀਤ ਸਿੰਘ, ਨਵਦੀਪ ਸਿੰਘ, ਸੁਖਜ਼ਿੰਦਰ ਸਿੰਘ, ਗੁਰਪਿਆਰ ਸਿੰਘ, ਸੁਖਵੀਰ ਸਿੰਘ, ਰਿੱਕੀ, ਰਮਨ ਨਾਗੀ, ਸ਼ੁਬਮ, ਪਰਵਿੰਦਰ ਸਿੰਘ, ਜਤਿੰਦਰ ਸਿੰਘ, ਸੁਨੀਲ ਬਧੂ, ਹਰਦੀਪ ਸਿੰਘ, ਸੰਦੀਪ ਕੁਮਾਰ ਕਲਾਕਾਰਾਂ ਨੇ ਭਾਗ ਲਿਆ।  ਆਠਰਵੇਂ ਪੰਜਾਬੀ ਰੰਗਮੰਚ ਉਤਸਵ ਦੇ ਡਾਇਰੈਕਟਰ ਸ੍ਰੀ ਕੇਵਲ ਧਾਲੀਵਾਲ ਨੇ ਦੱਸਿਆ ਕਿ ਤਿੰਨ ਜੁਲਾਈ ਨੂੰ ਨਾਟਕ “ਤਰਕਾਲਾਂ”(ਸ੍ਰੀ ਜੈਵੰਤ ਦਲਵੀ) ਦੀ ਪੇਸ਼ਕਾਰੀ ਸ਼ਾਮ ੬:੩੦ ਵਜੇ ਵਿਰਸਾ ਵਿਹਾਰ ਵਿਖੇ ਕੇਵਲ ਧਾਲੀਵਾਲ ਦੀ ਨਿਰਦਸ਼ਕਾਂ ਹੇਠ ਹੋਵੇਗੀ ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply