Monday, July 8, 2024

ਸਬ ਡਵੀਜਨ ਜੰਡਿਆਲਾ ਗੁਰੂ ਸਾਂਝ ਕੇਂਦਰ ਦੀ ਸਲਾਨਾ ਮੀਟਿੰਗ ਹੋਈ

PPN0707201608
ਜੰਡਿਆਲਾ ਗੁਰੂ, 7 ਜੁਲਾਈ (ਹਰਿੰਦਰ ਪਾਲ ਸਿੰਘ) – ਸਬ ਡਵੀਜਨ ਸਾਂਝ ਕਮਿਊਨਟੀ ਪੁਲਿਸੰਗ ਸੋਸਾਇਟੀ ਜੰਡਿਆਲਾ ਗੁਰੂ ਅੰਮ੍ਰਿਤਸਰ ਦਿਹਾਤੀ ਦੀ ਸਲਾਨਾ ਮੀਟਿੰਗ ਸੁਸਾਇਟੀ ਦੇ ਚੇਅਰਮੈਨ ਡੀ ਐਸ ਪੀ ਜੰਡਿਆਲਾ ਗੁਰੂ ਰਵਿੰਦਰਪਾਲ ਸਿੰਘ ਢਿੱਲੋ ਦੀ ਰਹਿਨੁਮਾਈ ਹੇਠ ਜੰਡਿਆਲਾ ਗੁਰੂ ਦੇ ਸਾਂਝ ਕੇਂਦਰ ਵਿਖੇ ਹੋਈ।ਇਸ ਮੌਕੇ ਐਮਿਸਟਨ ਰਜਿਸਟਰ ਸਹਿਕਾਰੀ ਸੇਵਾਵਾਂ ਅੰਮ੍ਰਿਤਸਰ ਬਲਵਿੰਦਰ ਸਿੰਘ ਆਪਣੇ ਅਮਲੇ ਸਮੇਤ ਸ਼ਾਮਲ ਹੋਏ।ਇਸ ਮੀਟਿੰਗ ਦਾ ਮੁੱਖ ਮੁੱਦਾ ਬੀਤੇ ਸਾਲ 2015-16 ਵਿੱਚ ਸੈਂਟਰ ਵੱਲੋਂ ਆਮ ਪਬਲਿਕ ਨੂੰ ਵੱਖ ਵੱਖ ਹੈਡ ਤਹਿਤ ਦਿੱਤੀਆਂ ਗਈਆਂ ਕੁੱਲ ਸੇਵਾਵਾਂ ਬਦਲੇ ਪ੍ਰਾਪਤ ਹੋਇਆ ਸੇਵਾ ਧਨ ਅਤੇ ਹੋਰ ਕੁੱਲ ਖਰਚੇ ਦਾ ਲੇਖਾ ਜੋਖਾ ਬਿਆਨ ਕੀਤਾ ਗਿਆ।ਸਮੂੰਹ ਮੈਂਬਰਾਂ ਅਤੇ ਅਹੁੱਦੇਦਾਰਾਂ ਵੱਲੋਂ ਮਤਾ ਪਾਸ ਕੀਤਾ ਗਿਆ ਕਿ ਸੈਂਟਰ ਦਾ ਸੇਵਾ ਧਨ ਆਮ ਪਬਲਿਕ ਦੇ ਹਿੱਤਾਂ ਵਾਸਤੇ ਖੁੱਲ ਕੇ ਲਗਾਉਣਾ ਚਾਹੀਦਾ ਹੈ।ਇਸ ਮੌਕੇ ਡੀ.ਐਸ.ਪੀ ਰਵਿੰਦਰਪਾਲ ਸਿੰਘ ਢਿੱਲੋ ਤੋ ਇਲਾਵਾ ਬਲਵਿੰਦਰ ਸਿੰਘ ਏ ਆਰ ਸਹਿਕਾਰੀ ਸੇਵਾਵਾਂ,ਇੰਸਪੈਕਟਰ ਕਮਲੇਸ਼ ਚੰਦ ਇੰਚਾਰਜ ਸੁਵਿਧਾ ਸੈਂਟਰ, ਐਸ.ਐਚ.ਓ ਅਮਨਦੀਪ ਸਿੰਘ, ਨਗਰ ਕੌਂਸਲ ਦੇ ਵਾਇਸ ਪ੍ਰਧਾਨ ਸੰਨੀ ਸ਼ਰਮਾ, ਏ.ਐਸ.ਆਈ ਸਤਬੀਰ ਸਿੰਘ,ਰੀਡਰ ਰਣਜੀਤ ਸਿੰਘ,ਹਰਵਿੰਦਰ ਸਿੰਘ, ਕਿਰਨਜੀਤ ਕੌਰ,ਰਣਜੀਤ ਕੌਰ, ਏ.ਐਸ ਆਈ ਅਮਰਜੀਤ ਸਿੰਘ,ਪੀ ਐਚ ਸੀ ਜੀਵਨ ਜੋਤੀ, ਉਪਦੇਸ਼ ਸਿੰਘ,ਰਣਜੀਤ ਸਿੰਘ ਮੱਲੀ੍ਹ, ਗੋਪਾਲ ਚੰਦ, ਸ਼ੀਲਾ ਸ਼ਰਮਾ, ਅਮਨ ਢੋਟ, ਰਾਜਵਿੰਦਰ ਕੌਰ, ਗੁਰਦੀਪ ਕੌਰ ਸਹੋਤਾ, ਲਖਬੀਰ ਕੌਰ, ਬਾਪੂ ਰਾਮ ਸਿੰਘ, ਅਵਤਾਰ ਸਿੰਘ ਭੁੱਲਰ, ਆਦਰਸ਼ ਕੁਮਾਰ ਅਤੇ ਠੇਕੇਦਾਰ ਰਾਮ ਸ਼ਰਨ ਤੋ ਇਲਾਵਾ ਬਹੁਤ ਸਾਰੇ ਕਮੇਟੀ ਮੈਂਬਰ ਹਾਜਰ ਹੋਏ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply