Monday, July 8, 2024

ਨੈਸ਼ਨਲ ਲੋਕ ਅਦਾਲਤ ‘ਚ ਰਾਜ਼ੀਨਾਮੇ ਰਾਹੀ 946 ਕੇਸਾਂ ਦਾ ਨਿਪਟਾਰਾ ਕੀਤਾ ਗਿਆ

PPN0907201607

ਪਠਾਨਕੋਟ, 9 ਜੁਲਾਈ (ਪੰਜਾਬ ਪੋਸਟ ਬਿਊਰੋ)- ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਸz. ਤੇਜਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕੋਰਟ ਕੰਪਲੈਕਸ ‘ਚ ਸ੍ਰੀ ਕੇਵਲ ਕ੍ਰਿਸ਼ਨ ਸਿਵਲ ਜੱਜ ਅਤੇ ਮਿਸ ਲਵਲੀਨ ਸੰਧੂ ਸਿਵਲ ਜੱਜ ਵਲੋਂ ਨੈਸਨਲ ਲੋਕ ਅਦਾਲਤ ਲਗਾਈ ਗਈ, ਜਿਸ ਵਿੱਚ ਇਲੈਕਟ੍ਰੀਸਿਟੀ, ਵਾਟਰ, ਟੈਲੀਫੋਨ, ਪਬਲਿਕ ਯੂਟੀਲਿਟੀ ਡਿਸਪਿਊਟ ਨਾਲ ਸਬੰਧਤ ਕੈਟਾਗਿਰੀ ਦੇ ਕੇਸ ਲਗਾਏ ਗਏ। ਇਹਨਾਂ ਕੇਸਾਂ ਦਾ ਰਾਜ਼ੀਨਾਮੇ ਰਾਹੀ 946 ਕੇਸਾਂ ਦਾ ਨਿਪਟਾਰਾ ਕੀਤਾ ਗਿਆ।ਇਸ ਸਮੇਂ ਸਕੱਤਰ ਸ਼੍ਰੀਮਤੀ ਅਮਨਦੀਪ ਕੌਰ ਚਾਹਲ ਨੇ ਦੱਸਿਆ ਕਿ ਲੋਕ ਅਦਾਲਤ ਕੇਸਾਂ ਨੂੰ ਰਾਜ਼ੀਨਾਮੇ ਰਾਹੀ ਨਿਪਟਾਉਣ ਦੀ ਸਭ ਤੋ ਵਧੀਆ ਵਿਧੀ ਹੈ।ਲੋਕ ਅਦਾਲਤਾਂ ਦਾ ਫਾਇਦਾ ਇਹ ਹੈ ਕਿ ਕੇਸ ਸਦਾ ਲਈ ਖਤਮ ਹੋ ਜਾਦਾ ਹੈ ਕਿਉਕਿ ਇਸ ਦੇ ਫੈਸਲੇ ਖਿਲਾਫ ਅਪੀਲ ਦਾਇਰ ਨਹੀ ਹੁੰਦੀ ਅਤੇ ਇਸ ਦੇ ਨਾਲ ਹੀ ਜੇਕਰ ਕਿਸੇ ਪਾਰਟੀ ਨੇ ਕੋਰਟ ਫੀਸ ਅਦਾ ਕੀਤੀ ਹੁੰਦੀ ਹੈ, ਉਹ ਵੀ ਵਾਪਸ ਹੋ ਜਾਦੀ ਹੈ।ਉਹਨਾ ਨੇ ਦੱਸਿਆ ਕਿ ਮੁਫਤ ਕਾਨੂੰਨੀ ਸਹਾਇਤਾ ਸਕੀਮ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ ਲਈ ਰਿਟੇਨਰ ਵਕੀਲ ਨਿਯੁੱਕਤ ਕੀਤੇ ਗਏ ਹਨ, ਜੋ ਕਿ ਪਠਾਨਕੋਟ ਜਿਲ੍ਹਾ ਕਚਿਹਰੀਆਂ ਵਿਚ ਖੋਲੇ ਗਏ ਫਰੰਟ ਆਫਿਸ ਵਿੱਚ ਲੋੜਬੰਦ ਲੋਕਾ ਨੂੰ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਉਣਗੇ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply