ਭਾਈ ਗੁਰਇਕਬਾਲ ਸਿੰਘ ਸਕੂਲਾਂ ਰਾਹੀਂ ਬੱਚਿਆਂ ਨੂੰ ਬੜਾ ਵੱਡਾ ਗਿਆਨ ਦੇ ਰਹੇ ਹਨ- ਰਣੀਕੇ
ਅੰਮ੍ਰਿਤਸਰ, ੬ ਫਰਵਰੀ ( ਪ੍ਰੀਤਮ ਸਿੰਘ) – ਉਘੇ ਕੀਰਤਨੀਏ ਤੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਜਿੱਥੇ ਕਥਾ ਕੀਰਤਨ ਰਾਹੀਂ ਦੁਨੀਆਂ ਨੂੰ ਅਕਾਲ ਪੁਰਖ ਨਾਲ ਜੋੜਦੇ ੱਹਨ, ਉੱਥੇ ਬੱਚਿਆਂ ਦੀ ਉੱਤਮ ਵਿੱਦਿਆ ਲਈ ਸਕੂਲ ਖੋਲ ਕੇ ਬੱਚਿਆਂ ਦੇ ਚੰਗੇ ਭਵਿੱਖ ਲਈ ਦੁਨਿਆਵੀ ਪੜ੍ਹਾਈ ਦੇ ਨਾਲ ਨਾਲ ਅਧਿਆਤਮਕ ਪੜਾਈ ਵੀ ਕਰਵਾ ਰਹੇ ਹਨ, ਜਿੰਨਾਂ ਵਿੱਚ ਜੁਬਾਨੀ ਪਾਠ ਕਰਨਾ, ਕੀਰਤਨ ਸਿਖਲਾਈ ਤੇ ਗਤਕਾ ਵਗੈਰਾ ਸ਼ਾਮਲ ਹੈ।ਬੀਬੀ ਕੌਲਾਂ ਜੀ ਪਬਲਿਕ ਸਕੂਲ (ਬ੍ਰਾਂਚ-੨) ਨਜ਼ਦੀਕ ਗੁ: ਟਾਹਲਾ ਸਾਹਿਬ ਤਰਨ ਤਾਰਨ ਰੋਡ ਵਿਖੇ ਸਕੂਲ ਦੀ ਤੀਸਰੀ ਵਡੇਗੰਢ ਸਮਾਗਮਾਂ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਕੈਬਿਨਟ ਮੰਤਰੀ ਗੁਲਜਾਰ ਸਿੰਘ ਰਣੀਕੇ ਨੇ ਕਿਹਾ ਕਿ ਜਿਸ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਧਾਰਮਿਕ ਸਿੱਖਿਆ ਮਿਲੇ ਉਹ ਬੱਚੇ ਕਦੇ ਵੀ ਮਨਮੁੱਖ ਨਹੀਂ ਨਿਕਲਣਗੇ ਤੇ ਨਾਲੇ ਨਸ਼ਿਆਂ ਤੋਂ ਦੂਰ ਰਹਿਣਗੇ ।ਉਨਾਂ ਨੇ ਭਾਈ ਸਾਹਿਬ ਵਲੋਂ ਕੀਤੀ ਜਾ ਰਹੀ ਸੇਵਾ ਤੋਂ ਖੁਸ਼ ਹੋ ਕੇ ਸਕੂਲ ਦੇ ਲਈ ਦੋ ਲੱਖ ਦੀ ਗਰਾਂਟ ਦੇਣ ਦਾ ਐਲਾਨ ਕੀਤਾ।ਇਸ ਤੋਂ ਪਹਿਲਾਂ ਸਕੂਲ ਦੇ ਤਕਰੀਬਨ ੩੫੦ ਬੱਚਿਆਂ ਨੇ ਵੱਖ ਵੱਖ ਸਭਿਆਚਾਰਕ ਆਈਟਮਾਂ ਪੇਸ਼ ਕਰਕੇ ਹਾਜ਼ਰੀਨ ਦਾ ਮਨ ਮੋਹ ਲਿਆ।ਪ੍ਰੋਗਰਾਮ ਦੀ ਸ਼ੁਰੂਆਤ ਧਾਰਮਿਕ ਸ਼ਬਦ ਨਾਲ ਕੀਤੀ ਗਈ, ਜਿਸ ਉਪਰੰਤ ਤਾਰੇ ਜ਼ਮੀਨ ਪਰ, ਪੰਜਾਬੀ ਪਲੇਅ, ਹਰਿਆਣਵੀਂ ਡਾਂਸ, ਯੋਗਾ, ਕਰਾਟੇ, ਹਿੰਦੀ ਪਲੇਅ, ਸਿੱਖੀ ਦੀ ਸ਼ਾਨ ਗਤਕਾ, ਭੰਗੜਾ ਤੇ ਗਿੱਧੇ ਤੋਂ ਇਲਾਵਾ ਘੱਟ ਰਹੇ ਪਾਣੀ ਅਤੇ ਵੱਧ ਰਹੇ ਪ੍ਰਦੂਸ਼ਣ ਦੀ ਰੋਕਥਾਮ ਲਈ ਇਕ ਸਕਿੱਟ ਰਾਹੀ ਵਿਸ਼ੇਸ਼ ਸੰਦੇਸ਼ ਦੇਂਦਿਆਂ ਬੱਚਿਆਂ ਨੇ ਕੁੱਖਾ ਵਿੱਚ ਧੀਆਂ ਨੂੰ ਨਾ ਮਾਰੋ, ਭਰੂਣ ਹੱਤਿਆ ਨੂੰ ਕਿਵੇਂ ਰੋਕਿਆ ਜਾਵੇ ਆਈਟਮਾਂ ਬਾਖੂਬੀ ਪੇਸ਼ ਕੀਤੀਆਂ । ਇਸ ਤੋਂ ਇਲਾਵਾ ਦੱਸਵੀਂ ਕਲਾਸ ਦੇ ਬੱਚਿਆਂ ਨੇ ਹਾਸ ਸਕਿੱਟ ਪੇਸ਼ ਕਰਕੇ ਸਾਰਿਆਂ ਨੂੰ ਹਸਾ-ਹਸਾ ਕੇ ਉਨਾਂ ਦੇ ਢਿਡੀਂ ਪੀੜਾ ਪਾਈਆਂ । ਸਕੂਲ ਦੇ ਚੇਅਰਮੈਨ ਭਾਈ ਗੁਰਇਕਬਾਲ ਸਿੰਘ ਨੇ ਕਿਹਾ ਕਿ ਬੱਚਿਆਂ ਵੱਲੋਂ ਜਿੰਨੀਆਂ ਵੀ ਆਈਟਮਾਂ ਪੇਸ਼ ਕੀਤੀਆਂ ਗਈਆਂ ਇਹ ਸਾਰੀਆਂ ਆਈਟਮਾਂ ਪਿੰ੍ਰਸੀਪਲ ਪਰਵੀਨ ਕੌਰ ਢਿੱਲੋਂ ਦੇ ਉਦਮ ਸਦਕਾ ਬੱਚਿਆਂ ਨੇ ਆਪ ਤਿਆਰ ਕੀਤੀਆਂ ਸਨ।ਸਮਾਗਮ ਦੇ ਵਿਸ਼ੇਸ਼ ਮਹਿਮਾਨ ਅਵਤਾਰ ਸਿੰਘ ਸੀਨੀਅਰ ਡਿਪਟੀ ਮੇਅਰ ਨੇ ਭਾਈ ਗੁਰਇਕਬਾਲ ਸਿੰਘ ਨੂੰ ਪ੍ਰੋਗਰਾਮ ਦੀ ਸਫਲਤਾ ‘ਤੇ ਵਧਾਈ ਦਿੱਤੀ ।ਇਸ ਮੌਕੇ ਸੁਰਜੀਤ ਸਿੰਘ (ਡੀ.ਜੀ.ਐੱਮ) ਪੰਜਾਬ ਨੈਸ਼ਨਲ ਬੈਂਕ, ਜਤਿੰਦਰ ਸਿੰਘ ਔਲਖ ਕਮਿਸ਼ਨਰ ਪੰਜਾਬ ਪੁਲਸ, ਹਰਚਰਨ ਸਿੰਘ ਰੀਡਰ, ਭੁਪਿੰਦਰ ਸਿੰਘ ਰਾਜੂ ਪ੍ਰਧਾਨ, ਪਰਮਦੀਪ ਸਿੰਘ (ਪੀ.ਏ.), ਟਹਿਲਇੰਦਰ ਸਿੰਘ, ਭੁਪਿੰਦਰ ਸਿੰਘ (ਗਰਚਾ) ਸਕੂਲ ਐਡਵਾਈਜ਼ਰ, ਜਤਿੰਦਰ ਸਿੰਘ, ਬਾਬਾ ਹਰਮਿੰਦਰ ਸਿੰਘ, ਗੁਰਪਾਲ ਸਿੰਘ (ਉਸਤਾਦ ਜੀ), ਭਾਈ ਹਰਦੇਵ ਸਿੰਘ ਦਿਵਾਨਾ ਵਿਸ਼ੇਸ਼ ਤੌਰ ਤੇ ਹਾਜਰ ਸਨ । ਅਖੀਰ ਵਿੱਚ ਸਕੂਲ ਪ੍ਰਿੰਸੀਪਲ ਮੈਡਮ ਪਰਵੀਨ ਕੌਰ ਢਿੱਲੋਂ ਨੇ ਆਏ ਹੋਏ ਮੁੱਖ ਮਹਿਮਾਨ ਨੇ ਸਾਰਿਆਂ ਦਾ ਧੰਨਵਾਦ ਕੀਤਾ ।
Check Also
ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ
ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …