ਤੰਬਾਕੂ ਤੇ ਵੈਟ ਘਟਾਉਣਾ ਤੰਬਾਕਨੋਸ਼ੀ ਨੂੰ ਵਾਧਾ ਦੇਣ ਦੇ ਬਰਾਬਰ : ਰਿਸ਼ੀ
ਅੰਮ੍ਰਿਤਸਰ, 6 ਫਰਵਰੀ 2014( ਪ੍ਰਵੀਨ ਸਹਿਗਲ) – ਪੰਜਾਬ ਸਰਕਾਰ ਵੱਲੋ ਤੰਬਾਕੂ ਤੇ ਲਾਏ ਗਏ ਵੈਟ ਉਪਰ ਜਿੱਥੇ ਉਨਾਂ ਦੀ ਹੀ ਸਰਕਾਰ ‘ਚ ਮੁੱਖ ਪਾਰਲੀਮੈਨੀ ਸਕੱਤਰ ਨਵਜੋਤ ਕੌਰ ਸਿੱਧੂ ਨੇ ਹਾਈਕੋਰਟ ਵਿਚ ਰਿਟ ਪਟੀਸ਼ਨ ਪਾਉਣ ਦੇ ਲਈ 15ਦਿਨਾਂ ਦਾ ਅਲਟੀਮੇਟਮ ਦਿੱਤਾ ਹੈ, ਉਥੇ ਹੀ ਕਾਂਗਰਸ ਨੇ ਵੀ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਵਾਰਡ ਨੰਬਰ 24 ਦੇ ਕੌਂਸਲਰ ਗੁਰਿੰਦਰ ਰਿਸ਼ੀ ਨੇ ਪੰਜਾਬ ਸਰਕਾਰ ਨੂੰ 20 ਦਿਨਾਂ ਦੇ ਅੰਦਰ-ਅੰਦਰ ਗੁਰੂਆਂ ਦੀ ਨਗਰੀ ਅੰਮ੍ਰਿਤਸਰ ਦੀ ਵਾਲਡ ਸਿਟੀ ‘ਚ ਤੰਬਾਕੂ ਨੂੰ ਪੂਰੀ ਤਰਾਂ ਬੰਦ ਕਰਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਜਿਹਾ ਨਹੀਂ ਕਰਦੀ ਹੈ ਤਾਂ ਉਹ ਮਾਨਯੋਗ ਹਾਈਕੋਰਟ ਵਿਚ ਪੰਜਾਬ ਸਰਕਾਰ ਦੇ ਖਿਲਾਫ ਜਨਹਿੱਤ ਯਾਚਕਾ ਦਾਇਰ ਕਰਣਗੇ।
ਗੁਰਿੰਦਰ ਰਿਸ਼ੀ ਨੇ ਕਿਹਾ ਕਿ ਅੰਮ੍ਰਿਤਸਰ ਗੁਰੂਆਂ-ਪੀਰਾ ਦੀ ਧਰਤੀ ਹੈ ਅਤੇ ਜਿੱਥੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵਾਰ-ਵਾਰ ਆਉਂਦੇ ਹਨ। ਸਿੱਖ ਮਰਿਆਦਾ ਵਿਚ ਵੀ ਤੰਬਾਕੂਨੋਸ਼ੀ ਤੇ ਪਾਬੰਦੀ ਹੈ, ਪਰੰਤੁ ਇਸ ਸਰਕਾਰ ਨੇ ਤੰਬਾਕੂਨੋਸ਼ੀ ਤੇ ਵੈਟ ਘੱਟ ਕਰਕੇ ਇਸ ਨੂੰ ਵਾਧਾ ਦੇਣ ਦਾ ਜੋ ਕੰਮ ਕੀਤਾ ਹੈ ਉਹ ਨਿੰਦਾਯੋਗ ਹੈ। ਉਨਾਂ ਕਿਹਾ ਕਿ ਦੇਸ਼ ਵਿਚ ਘੱਟ ਤੋ ਘੱਟ ਕੋਈ ਅਜਿਹਾ ਰਾਜ ਤਾਂ ਤੰਬਾਕੁ ਨਿਸ਼ੇਧ ਹੋਵੇ, ਪੰਜਾਬ ਸਰਕਾਰ ਇਸ ਦਾ ਸਮਰਥਨ ਨਹੀਂ ਕਰੇਗੀ, ਪਰੰਤੁ ਘੱਟ ਤੋ ਘੱਟ ਜੋ ਧਾਰਮਕ, ਇਤਿਹਾਸਕ ਧਰੋਹਰ ਨੂੰ ਤੰਬਾਕੂ ਨਿਸ਼ੇਧ ਘੋਸ਼ਿਤ ਕੀਤਾ ਜਾਣਾ ਚਾਹੀਦਾ ਹੈ, ਜੇਕਰ ਇਹ ਸੰਭਵ ਨਹੀਂ ਹੈ ਤਾ ਘੱਟ ਤੋ ਘੰਟ ਅੰਮ੍ਰਿਤਸਰ ਦੀ ਵਾਲਡ ਸਿਟੀ ਨੂੰ ਵਿਚ ਤੰਬਾਕੂ ਸੇਵਨ ਨਿਸ਼ੇਧ ਕਰਨਾ ਚਾਹੀਦਾ ਹੈ।
ਰਿਸ਼ੀ ਨੇ ਕਿਹਾ ਕਿ ਸੀ.ਪੀ.ਐਸ ਡਾ. ਨਵਜੋਤ ਕੌਰ ਦੇ ਬਿਆਨ ਦੀ ਕਾਂਗਰਸ ਪੈਰਵੀ ਕਰਦੇ ਹੋਏ ਕਹਿੰਦੀ ਹੈ ਕਿ ਤੰਬਾਕੂਨੋਸ਼ੀ ਨੂੰ ਵਾਧਾ ਨਾ ਦਿੱਤਾ ਜਾਵੇ। ਉਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੋਗਲੀ ਨੀਤੀ ਦੇ ਤਹਿਤ ਕੰਮ ਕਰ ਰਹੀ ਹੈ। ਇਕ ਪਾਸੇ ਤਾਂ ਅੰਮ੍ਰਿਤਸਰ ਨੂੰ ਗੁਰੂਆਂ ਦੀ ਧਰਤੀ ਕਹਿੰਦੀ ਹੈ ਅਤੇ ਦੂਜੇ ਪਾਸੇ ਵੈਟ ਘਟਾ ਕੇ ਤੰਬਾਕੂ ਨੂੰ ਉਤਸ਼ਾਹਿਤ ਕਰ ਰਹੀ ਹੈ। ਉਨਾਂ ਕਿਹਾ ਕਿ ਜਿੱਥੇ ਉਨਾਂ ਵੱਲੇ ਇਸ ਦੇ ਲਈ ਮਾਨਯੋਗ ਹਾਈਕੋਟ ਵਿਚ ਜਨਹਿੱਤ ਪਟੀਸ਼ਨ ਪਾਈ ਜਾਵੇਗੀ, ਉਥੇ ਪੰਜਾਬ ਸਰਕਾਰ ਦੇ ਇਸ ਫੈਸਲੇ ਦੇ ਖਿਲਾਫ ਕਾਂਗਰਸ ਸੜਕਾਂ ਤੇ ਉਤਰ ਕੇ ਇਸਦਾ ਵਿਰੋਧ ਕਰੇਗੀ।
Check Also
ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ
ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …