ਨਵੀਂ ਦਿੱਲੀ, 6 ਫਰਵਰੀ 2014 (ਬਿਊਰੋ)- ਸੰਸਾਰ ਭਰ ਵਿਚ ਵਸਦੇ ਸਿੱਖਾਂ ਨੂੰ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵਲੋਂ ਆਉਣ ਵਾਲੇ ਸੋਮਵਾਰ 10 ਫਰਵਰੀ 2014 ਨੂੰ ਆਪਣੇ ਸ਼ਹਿਰ ਅਤੇ ਮਹੱਲੇ ਵਿੱਚ “ਵਾਕ ਫਾਰ ਜਸਟਿਸ” ਮਾਰਚ ਕੱਢਣ ਦੀ ਅਪੀਲ ਕੀਤੀ ਗਈ ਹੈ।ਹੱਥ ਵਿਚ ਮਸ਼ਾਲ ਲੈ ਕੇ ਚੱਲਣ ਦੀ ਗੱਲ ਕਰਦੇ ਹੋਏ ਉਨ੍ਹਾਂ ਨੇ ਇਸ ਨੂੰ ਸੁੱਤੀ ਹੋਈ ਕਾਂਗਰਸ ਸਰਕਾਰ ਨੂੰ ਸਿੱਖਾਂ ਦੇ ਮਸਲਿਆਂ ਤੇ ਨੀਂਦ ਤੋਂ ਜੱਗਾਉਣ ਦਾ ਪ੍ਰਤੀਕ ਵੀ ਦੱਸਿਆ।1984 ਦੇ ਆਪਰੇਸ਼ਨ ਬਲੂ ਸਟਾਰ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ‘ਤੇ ਫੌਜ ਵਲੋਂ ਕੀਤੇ ਗਏ ਹਮਲੇ ਅਤੇ ਨਵੰਬਰ 1984 ਕਤਲੇਆਮ ਨੂੰ ਸਰਕਾਰ ਵਲੋਂ ਗਿਣੀ ਮਿੱਥੀ ਸਾਜਿਸ਼ ਦੇ ਤਹਿਤ ਕੀਤਾ ਗਿਆ ਹਮਲਾ ਕਰਾਰ ਦਿੱਤਾ। ਕਿਉਂਕਿ ਯੂ.ਕੇ. ਸਰਕਾਰ ਵੀ ਉਕਤ ਆਪਰੇਸ਼ਨ ਵਿਚ ਆਪਣੀ ਸ਼ਮੁਲੀਅਤ ਕਬੂਲ ਚੁੱਕੀ ਹੈ।
ਗੁਰਦੁਆਰਾ ਬੰਗਲਾ ਸਾਹਿਬ ਤੋਂ 10 ਫਰਵਰੀ ਸੋਮਵਾਰ ਸ਼ਾਮ ਨੂੰ ਪ੍ਰਧਾਨ ਮੰਤਰੀ ਦੇ ਨਿਵਾਸ ਵੱਲ ਅਤੇ 14 ਫਰਵਰੀ ਸੁਕਰਵਾਰ ਸ਼ਾਮ ਨੂੰ ਤਿਲਕ ਵਿਹਾਰ ਵਿਖੇ “ਵਾਕ ਫਾਰ ਜਸਟਿਸ” ਮਾਰਚ ਕੱਢਣ ਦਾ ਵੀ ਜੀ.ਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਲਾਨ ਕੀਤਾ। ਆਪਰੇਸ਼ਨ ਬਲੂ ਸਟਾਰ ਵਿਚ ਯੂ.ਕੇ ਸਰਕਾਰ ਵਲੋਂ ਮਦਦ ਲੈਣ ਦੇ ਕਬੂਲਨਾਮੇ ਦੇ ਸਾਹਮਣੇ ਆਉਣ ਤੋਂ ਬਾਅਦ ਜੀ.ਕੇ. ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਇਸ ਮਾਮਲੇ ਤੇ ਆਪਣੀ ਪਾਰਟੀ ਦਾ ਪੱਖ ਜਨਤਾ ਦੇ ਸਾਹਮਣੇ ਖੁਲਾਸਾ ਰੱਖਣ ਦੀ ਬੇਨਤੀ ਵੀ ਕੀਤੀ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਿੱਖ ਹੋਣ ਦੇ ਨਾਤੇ ਯੂ.ਕ. ਸਰਕਾਰ ਵਲੋਂ ਲਈ ਗਈ ਮਦਦ ‘ਤੇ ਵੀ ਉਨ੍ਹਾਂ ਨੇ ਸਥਿਤੀ ਨੂੰ ਸਾਫ ਕਰਣ ਦੀ ਦੁਹਾਈ ਦਿੱਤੀ ਤਾਂ ਕਿ ਦੇਸ਼ ਨੂੰ ਪਤਾ ਚੱਲ ਸਕੇ ਕਿ ਕਿਸ ਪ੍ਰਕਾਰ ਦੀ ਮਦਦ ਲਈ ਗਈ ਸੀ। ਦੇਸ਼ ਦੇ ਗ੍ਰਹਿ ਮੰਤਰੀ ਵਲੋਂ ਅਪ੍ਰੈਲ 2013 ਵਿਚ ਨਾਂਗਲੋਈ ਥਾਣੇ ਵਿਚ 1992 ਤੋਂ ਸੱਜਨ ਕੁਮਾਰ ਦੇ ਖਿਲਾਫ ਦਰਜ ਮੁਕਦਮੇ ਵਿਚ ਚਾਰਜਸ਼ੀਟ ਦਾਖਿਲ ਕਰਣ ਦੇ ਦਿੱਤੇ ਗਏ ਭਰੋਸੇ ਨੂੰ ਪੂਰਾ ਕਰਣ ਦਾ ਵੀ ਉਨ੍ਹਾਂ ਨੇ ਇਸ ਮੌਕੇ ਦੋਸ਼ ਲਗਾਇਆ।
2005ਵਿਚ ਸੰਸਦ ਵਿਖੇ ਯੂ.ਪੀ.ਏ. ਸਰਕਾਰ ਵਲੋਂ 1984 ਨਸਲਕੁਸ਼ੀ ਦੇ ਸੰਬੰਧ ਵਿਚ ਰੱਖੀ ਗਈ ਐਕਸ਼ਨ ਟੇਕਨ ਰਿਪੋਰਟ ਦੀ ਗੱਲਬਾਤ ਕਰਦੇ ਹੋਏ ਜੀ.ਕੇ ਨੇ ਰਾਹੁਲ ਗਾਂਧੀ ਤੋਂ ੯ ਸਾਲ ਦੇ ਬਾਅਦ ਵੀ ਇਸ ਰਿਪੋਰਟ ‘ਤੇ ਕੋਈ ਕਾਰਵਾਈ ਨਾ ਕਰਨ ਦਾ ਵੀ ਕਾਰਣ ਪੁਛਿਆ। ਜਦੋ ਕਿ ਇਸ ਰਿਪੋਰਟ ਵਿਚ ਸੰਸਦ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਪੀੜਤ ਪਰਿਵਾਰਾ ਦੇ ਮੁੜ੍ਹ ਵਸੇਬੇ ਦੇ ਨਾਲ ਹੀ ਉਨ੍ਹਾਂ ਨੂੰ ਇਨਸਾਫ ਵੀ ਦਿਵਾਇਆ ਜਾਵੇਗਾ। ਆਰ.ਐਸ.ਐਸ. ਤੇ ਭਾਜਪਾ ਆਗੂਆਂ ਦੀ 1984 ਸਿੱਖ ਕਤਲੇਆਮ ਵਿਚ ਸ਼ਮੂਲੀਅਤ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਜੀ. ਨੇ ਕਿਹਾ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਨਿਰਪੱਖ ਜਾਂਚ ਸਭ ਦੀ ਹੋਣੀ ਚਾਹੀਦੀ ਹੈ, ਚਾਹੇ ਉਸ ਵਿਚ ਮੇਰੇ ਹੀ ਪਰਿਵਾਰ ਦਾ ਕੋਈ ਮੈਂਬਰ ਕਿਉਂ ਨਾ ਸ਼ਾਮਲ ਹੋਵੇ।
ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਯੂ.ਕੇ ਸਰਕਾਰ ਵਲੋਂ ਆਪਰੇਸ਼ਨ ਬਲੂ ਸਟਾਰ ਦੇ ਵੇਲੇ ਲਈ ਗਈ ਮਦਦ ਨੂੰ ਦੇਸ਼ ਦੀ ਖੁੱਦ ਮੁੱਖਤਿਆਰੀ ਦੇ ਨਾਲ ਖਿਲਵਾੜ ਅਤੇ ਦੁਸਰੇ ਦੇਸ਼ ਨੂੰ ਆਪਣੇ ਅੰਦਰ ਕੇ ਮਾਮਲਿਆਂ ਵਿਚ ਦਖਲ ਦੇਣ ਦਾ ਕਾਂਗਰਸ ਸਰਕਾਰ ਤੇ ਆਰੋਪ ਲਗਾਉਂਦੇ ਹੋਏ ਇਸ ਮਾਮਲੇ ਤੇ ਭਾਰਤ ਸਰਕਾਰ ਤੋਂ ਜਵਾਬ ਤਲਬੀ ਵੀ ਕੀਤੀ। ਸਿਰਸਾ ਨੇ ਇੰਦਰਾ ਗਾਂਧੀ ਤੇ ਚੋਣਾਂ ਜਿੱਤਣ ਵਾਸਤੇ ਆਪਰੇਸ਼ਨ ਬਲੂ ਸਟਾਰ ਕਰਵਾਉਣ ਦਾ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਇਕ ਪਾਸੇ ਤਾਂ ਇੰਦਰਾ ਗਾਂਧੀ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਿਆ ਨਾਲ ਫੌਨ ਤੇ ਰਾਬਤਾ ਕਾਇਮ ਕਰਦੇ ਸਨ ਤੇ ਦੂਜੇ ਪਾਸੇ ਸਿੱਖ ਕੌਮ ਨੂੰ ਮਿਟਾਉਣ ਵਾਸਤੇ ਇਸ ਆਪਰੇਸ਼ਨ ਨੂੰ ਕਰਣ ਦੀ ਵਿਉਂਤਬੰਦੀ ਕਰ ਰਹੇ ਸਨ।
ਇਸ ਮੌਕੇ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਸੀਨੀਅਰ ਅਕਾਲੀ ਆਗੂ ਉਂਕਾਰ ਸਿੰਘ ਥਾਪਰ, ਕੁਲਦੀਪ ਸਿੰਘ ਭੌਗਲ, ਦਿੱਲੀ ਕਮੇਟੀ ਮੈਂਬਰ ਹਰਦੇਵ ਸਿੰਘ ਧਨੋਆ, ਚਮਨ ਸਿੰਘ, ਗੁਰਮੀਤ ਸਿੰਘ ਮੀਤਾ, ਪਰਮਜੀਤ ਸਿੰਘ ਰਾਣਾ, ਪਰਮਜੀਤ ਸਿੰਘ ਚੰਢੋਕ, ਐਮ.ਪੀ.ਐਸ. ਚੱਡਾ,ਹਰਜਿੰਦਰ ਸਿੰਘ, ਮਨਮੋਹਨ ਸਿੰਘ, ਸਤਪਾਲ ਸਿੰਘ, ਕੁਲਮੋਹਨ ਸਿੰਘ, ਬੀਬੀ ਧੀਰਜ ਕੌਰ, ਜਤਿੰਦਰ ਪਾਲ ਸਿੰਘ ਗੋਲਡੀ, ਅਤੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਮਿੰਦਰ ਸਿੰਘ ਮਠਾਰੂ ਮੌਜੂਦ ਸਨ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …