ਪੱਛਮੀ ਬੰਗਾਲ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ‘ਤੇ ਕੁੱਲ 33 ਵਿਕਅਤੀਆਂ ਨੂੰ ਬੰਗਵਿਭੂਸ਼ਨ ਤੇ ਬੰਗਭੂਸ਼ਨ ਸਨਮਾਨ ਪ੍ਰਦਾਨ
ਕੋਲਕਾਤਾ, 21 ਮਈ (ਪੰਜਾਬ ਪੋਸਟ ਬਿਊਰੋ)- ਪੱਛਮੀ ਬੰਗਾਲ ਦੀ ਮਾਂ, ਮਾਟੀ ਮਾਨੁਸ਼ ਸਰਕਾਰ ਨੇ ਆਪਣੇ ਤਿੰਨ ਸਾਲ ਪੂਰੇ ਹੋਣ ‘ਤੇ ਵੱਖ-ਵੱਖ ਖੇਤਰਾਂ ‘ਚ ਆਪਣੀ ਪ੍ਰਤਿੱਭਾ ਨੂੰ ਵਿਕਸਿਤ ਕਰਕੇ ਆਪਣੀ ਪਛਾਣ ਬਨਾਉਣ ਵਾਲੇ ੩੩ ਵਿਕਅਤੀਆਂ ਨੂੰ ਬੰਗਵਿਭੂਸ਼ਨ ਅਤੇ ਬੰਗਭੂਸ਼ਨ ਸਨਮਾਨ ਪ੍ਰਦਾਨ ਕੀਤੇ ਹਨ। ਇਸ ਲਈ ਸਾਇੰਸ ਸਿਟੀ ਦੇ ਆਡੀਟੋਰੀਅਮ ‘ਚ ਹੋਏ ਸਮਾਗਮ ਵਿੱਚ ਬੋਲਦਿਆਂ ਮੂੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਸਨਮਾਨਿਤ ਕੀਤੇ ਜਾਣ ਵਾਲੇ ਵਿਅਕਤੀਆਂ ਨੇ ਆਪਣੀ ਪ੍ਰਤਿੱਭਾ ਵਿਕਸਿਤ ਕਰਕੇ ਆਪਣੀ ਪਛਾਣ ਬਣਾਈ ਹੈ ਅਤੇ ਦੂਸਰਿਆਂ ਲਈ ਪ੍ਰੇਰਨਾਦਾਇਕ ਬਣੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਅਵਸਰ ਤੇ ਮੈਂ ਸਾਰੇ ਲੋਕਾਂ ਦੀ ਮੰਗ ਕਾਮਨਾ ਕਰਦੀ ਹਾਂ। ਪੱਛਮੀ ਬੰਗਾਲ ਦੇ ਰਾਜਪਾਲ ਸ੍ਰੀ ਐਮ.ਕੇ. ਨਰੈਨਣ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਜਿੰਨ੍ਹਾਂ ਲੋਕਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਉਨ੍ਹਾਂ ਦੀ ਪਹਿਲਾਂ ਤੋਂ ਹੀ ਪਛਾਣ ਬਣੀ ਹੋਈ ਹੈ। ਇਸ ਸਨਮਾਨ ਨਾਲ ਇਸ ਦੀ ਮਹਾਨਤਾ ਹੋਰ ਵੀ ਵਧੇਗੀ, ਜਿੰਨ੍ਹਾਂ ਲੋਕਾਂ ਨੂੰ ਸਨਮਾਨਿਤ ਕੀਤਾ ਗਿਆ ਉਨ੍ਹਾਂ ਵਿੱਚ ਉਘੇ ਪੱਤਰਕਾਰ ਬਚਨ ਸਿੰਘ ਸਰਲ ਵੀ ਸ਼ਾਮਿਲ ਹਨ, ਜਿੰਨ੍ਹਾਂ ਨੂੰ ਬੰਗਭੂਸ਼ਨ ਅਵਾਰਡ ਦਿੱਤਾ ਹੈ। ਸੋਨਮ ਸੈਰਿੰਗ ਲੇਪਤਾ, ਸਾਸ਼ਤੀ ਸੰਗੀਤ ਗਾਇਕ ਅਰੁਨ ਭਾਦੂੜੀ, ਕਲਾਕਾਰ ਮੱਖਨ ਲਾਲ ਨੱਟ, ਡਾ. ਮੁਖਰਜੀਤ, ਅਭੀਨੇਤ੍ਰੀ ਮਾਧਵੀ ਮੁਖਰਜੀ, ਫਿਲਮੀ ਕਲਾਕਾਰ ਦੀਪਾਂਕਰ, ਉਦਯੋਗਪਤੀ ਬ੍ਰਿਜਮੋਹਨ ਖੇਤਾਨ, ਜਸਟਿਸ ਅਹਮਦ, ਅਬਦੁਲ ਹਨੀ, ਗਾਇਕਾ ਹੇਪੰਤੀ, ਸਾਹਿਤਕਾਰ ਨਰਸਿੰਹ ਸਨਮਾਨ ਪ੍ਰਸ਼ਾਦਿ ਭਾਦੂੜੀ, ਅਲਵਾਨੰਦਾ ਰਾਏ ਅਤੇ ਸਾਸ਼ਤੀ ਸੰਗੀਤਕਾਰ ਮੋਹਨ ਸਿੰਘ ਖੰਘੂਰਾ ਨੁੰ ਬੰਗਵਿਭੂਸ਼ਨ ਸਨਮਾਨ ਪ੍ਰਦਾਨ ਕੀਤੇ ਗਏ ਹਨ। ਜਦਕਿ ਬਚਨ ਸਿੰਘ ਸਰਲ, ਸ਼ਾਮ ਧਾਪਾ, ਵਿਕੇਸ਼ ਬੋਸ, ਗੌਤਮ ਸਰਕਾਰ, ਸਾਬਿਰ ਅਲੀ, ਅਹਮਦ ਅਬਦੁਲ, ਮੁਨਸ਼ੀ ਮੁਸਤਫਾ, ਵਿਰਸਾ ਤਿਰਕੇ, ਫਿਲਮ ਐਕਟ੍ਰੈਸ ਦੇਵਸ੍ਰੀ ਰਾਏ, ਸ੍ਰੀਕਾਂਤ ਅਚਾਰਿਆ, ਗਾਇਕ ਇੰਦਰਨੀਲ ਸੇਨ, ਇੰਦਰਾਨੀ ਸੇਨ, ਸਵਾਗਤ ਲਖਸ਼ਮੀ ਦਾਸ ਗੁਪਤਾ ਨੂੰ ਬੰਗਭੁਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਮਾਂ, ਮਾਟੀ, ਮਾਨੁਸ਼ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਤੇ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਸਰਕਾਰ ਦਾ ਸਾਥ ਦੇਣ ਲਈ ਜਨਤਾ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਇੱਕ ਵਾਰ ਫਿਰ ਇਤਿਹਾਸ ਦੋਹਰਾਇਆ ਗਿਆ ਹੈ ਅਤੇ ਲੋਕ ਸਭਾ ਦੀਆਂ ਚੋਣਾਂ ‘ਚ ਉਨ੍ਹਾਂ ਦੀ ਪਾਰਟੀ ਨੂੰ ਸਪੱਸ਼ਟ ਜਨਅਦੇਸ਼ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਸ ਜਨਆਦੇਸ਼ ਅੱਗੇ ਪੂਰਨ ਸਤਿਕਾਰ ਨਾਲ ਆਪਣਾ ਸਿਰ ਝੁਕਾਉਂਦੇ ਹਨ।ਜਿਕਰਯੋਗ ਹੈ ਕਿ ਬਚਨ ਸਿੰਘ ਸਰਲ ਪੰਜਾਬ ਦੇ ਅੰਮ੍ਰਿਤਸਰ ਜਿਲੇ ‘ਚ ਪੈਂਦੇ ਪਿੰਡ ਚਾਟੀ ਪਿੰਡ ਲੇਹਲ ਨਾਲ ਸਬੰਧ ਰੱਖਦੇ ਹਨ। ਅਦਾਰਾ ਪੰਜਾਬ ਪੋਸਟ ਸ੍ਰ. ਬਚਨ ਨੂੰ ਇਹ ਸਨਮਾਨ ਮਿਲਣ ‘ਤੇ ਉਨਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹੈ।