
ਅਲਗੋ ਕੋਠੀ, (ਰਾਣਾ/ਹਰਦਿਆਲ ਸਿੰਘ ਭੈਣੀ)- ਸਥਾਨਕ ਪਿੰਡ ਭੈਣੀ ਮੱਸਾ ਸਿੰਘ ਵਿਖੇ ਬੱਚਿਆਂ ਦਾ ਇਨਾਮ ਵੰਡ ਸਮਾਗਮ ਅਯੋਜਿਤ ਗਿਆ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੋਂ ਚੱਲ ਰਹੇ ਗੁਰਮਤਿ ਪ੍ਰਚਾਰ ਕੇਂਦਰ ਮਾਲੂਵਾਲ ਵੱਲੋਂ ਘਰ-ਘਰ ਜਾ ਕੇ ਬੱਚਿਆਂ ਨੂੰ ਗੁਰਮਤਿ ਦਾ ਸਲੇਬਸ ਦਿੱਤਾ ਗਿਆ, ਜਿਸ ਵਿੱਚ ਬੱਚਿਆਂ ਨੇ ਗੁਰਦੁਆਰਾ ਸਾਹਿਬ ਵਿਖੇ ਹੋਈ ਧਾਰਮਿਕ ਪ੍ਰੀਖਿਆ ਵਿੱਚ ਭਾਗ ਲਿਆ।ਅੱਜ ਕਲਾਸ ਵਾਰ ਪਹਿਲੇ ਦੂਜੇ ਅਤੇ ਤੀਜੇ ਦਰਜੇ ਤੇ ਆਉਣ ਵਾਲੇ ਬੱਚਿਆਂ ਨੂੰ ਗੁਰਮਤਿ ਪ੍ਰਚਾਰ ਕੇਂਦਰ ਮਾਲੂਵਾਲ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਸਮਾਗਮ ਦੌਰਾਨ ਭਾਈ ਪ੍ਰਸ਼ੋਤਮ ਸਿੰਘ ਸੋਹਲ ਨੇ ਬੱਚਿਆਂ ਨੂੰ ਪਾਖੰਡਵਾਦ ਵਿਰੁੱਧ ਪ੍ਰੇਰਨਾ ਕੀਤੀ, ਜਦਕਿ ਭਾਈ ਹਰਪਾਲ ਸਿੰਘ ਗ੍ਰੰਥੀ ਸਿੰਘ ਗੁ: ਭੈਣੀ ਮੱਸਾ ਸਿੰਘ ਨੇ ਪੂਰਾ ਸਹਿਯੋਗ ਦਿੱਤਾ। ਇਸ ਮੌਕੇ ਹਾਜ਼ਰ ਸਰਪੰਚ ਸਿਮਰਨਜੀਤ ਸਿੰਘ ਨੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਅਤੇ ਭਾਈ ਰੇਸ਼ਮ, ਸ੍ਰ: ਮੇਜਰ ਸਿੰਘ, ਸ੍ਰ: ਅੰਗ੍ਰੇਜ ਸਿੰਘ, ਸ੍ਰ: ਪਲਵਿੰਦਰ ਸਿੰਘ, ਬਾਬਾ ਹਰਦੇਵ ਸਿੰਘ ਗ੍ਰੰਥੀ, ਤਰਸੇਮ ਸਿੰਘ, ਸੁਖਦੇਵ ਸਿੰਘ, ਹਰਦੇਵ ਸਿੰਘ, ਬਖਸੀਸਿੰਘ, ਮਹਾਂਬੀਰ ਸਿੰਘ, ਦਿਲਬਾਗ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ ਆੜਤੀਆ, ਬਲਦੇਵ ਸਿੰਘ ਆੜਤੀਆ ਆਦਿ ਨੇ ਹਾਜ਼ਰੀ ਲਵਾਈ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media