ਫਾਜਿਲਕਾ: 27 ਮਈ (ਵਿਨੀਤ ਅਰੋੜਾ): ਸੁਸ਼ਮਾ ਸਵਰਾਜ ਨੇ ਮੰਗਲਵਾਰ ਨੂੰ ਦੇਸ਼ ਦੀ ਪਹਿਲੀ ਔਰਤ ਵਿਦੇਸ਼ ਮੰਤਰੀ ਬਣਨ ਦੇ ਨਾਲ ਹੀ ਆਪਣੇ ਰਾਜਨੀਤਿਕ ਕਰਿਅਰ ‘ਚ ਇੱਕ ਹੋਰ ਪ੍ਰਾਪਤੀ ਦਰਜ ਕੀਤੀ। ਸਿਰਫ 25 ਸਾਲ ਦੀ ਉਮਰ ‘ਚ ਹਰਿਆਣਾ ਸਰਕਾਰ ‘ਚ ਸਭ ਤੋਂ ਨੌਜਵਾਨ ਕੈਬਨਿਟ ਮੰਤਰੀ ਬਣਨ ਵਾਲੀ ਸੁਸ਼ਮਾ ਦੇ ਖਾਤੇ ‘ਚ ਰਾਜਨੀਤੀ ਦੇ ਖੇਤਰ ‘ਚ ਹੋਰ ਵੀ ਕਈ ਪ੍ਰਾਪਤੀਆਂ ਦਰਜ ਹਨ। ਦਿੱਲੀ ਦੀ ਪਹਿਲੀ ਔਰਤ ਮੁੱਖ ਮੰਤਰੀ ਤੇ ਦੇਸ਼ ‘ਚ ਕਿਸੇ ਰਾਜਨੀਤਿਕ ਦਲ ਦੀ ਪਹਿਲੀ ਔਰਤ ਬੁਲਾਰੀ ਬਣਨ ਦੀ ਪ੍ਰਾਪਤੀ ਵੀ ਉਨ੍ਹਾਂ ਦੇ ਨਾਮ ਦਰਜ ਹੈ। 62 ਸਾਲ ਦੀ ਸੁਸ਼ਮਾ ਨੂੰ ਪਰਵਾਸੀ ਭਾਰਤੀ ਮਾਮਲਿਆਂ ਦੇ ਮੰਤਰਾਲੇ ਦਾ ਵੀ ਚਾਰਜ ਸਪੁਰਦ ਕੀਤਾ ਗਿਆ ਹੈ। ਸੁਸ਼ਮਾ ਕੇਂਦਰੀ ਕੈਬਨਿਟ ਦੇ ਸਭਤੋਂ ਮਹੱਤਵਪੂਰਣ ਮੰਤਰਾਲਿਆਂ ਤੋਂ ਸ਼ਾਮਿਲ ਵਿਦੇਸ਼ ਮੰਤਰਾਲੇ ਦਾ ਚਾਰਜ ਅਜਿਹੇ ਸਮੇਂ ‘ਚ ਸੰਭਾਲ ਰਹੀ ਹਨ ਜਦੋਂ ਭਾਰਤ ਦੇ ਵਧਦੇ ਅੰਤਰਰਾਸ਼ਟਰੀ ਪ੍ਰਭਾਵ ਨੇ ਉਸਨੂੰ ਸੰਸਾਰਕ ਮਾਮਲਿਆਂ ‘ਚ ਇੱਕ ਪ੍ਰਮੁੱਖ ਅਵਾਜ਼ ਬਣਾ ਦਿੱਤਾ ਹੈ। ਉਹ ਸੱਤ ਵਾਰ ਸੰਸਦ ਤੇ ਤਿੰਨ ਵਾਰ ਵਿਧਾਇਕ ਚੁਣੀ ਗਈ ਹਨ। ਸੁਸ਼ਮਾ ਸਵਰਾਜ ਦੀ ਇਸ ਕਾਮਯਾਬੀ ਤੇ ਫਾਜਿਲ਼ਕਾ ਦੇ ਔਰਤ ਵਰਗ ਵਿੱਚ ਖੁਸੀ ਦੀ ਲਹਰ ਵੇਖਣ ਨੂੰ ਮਿਲ ਰਹੀ ਹੈ । ਸਫ਼ਲਤਾ ਦਾ ਸਕਸੈਸ ਇੰਗਲਿਸ ਅਕੈਡਮੀ ਦੀ ਪਿੰਸੀਪਲ ਮੈਡਮ ਸੀਮਾ ਅਰੋੜਾ, ਕੁਸਲ ਗਰਿਹਣੀ ਜਯੋਤੀ ਦਾਵੜਾ, ਨੇਨਸੀ ਭਠੇਜਾ, ਸਿਲਪਾਂ ਭਠੇਜਾ, ਸਿਲਪਾਂ ਚਾਵਲਾ, ਵਾਣੀ ਧਵਨ, ਅਧਿਆਪਿਕਾਂ ਪੈਣਸੀ, ਪ੍ਰੀਤ ਖੁਰਾਣਾ ਅਤੇ ਨੇਹਾ ਗਰੋਵਰ ਆਦੀ ਨੇ ਕਿਹਾ ਕੇ ਸੁਸ਼ਮਾ ਸਵਰਾਜ ਇਕ ਚੰਗੀ ਰਾਜਨੇਤਾ ਹੌਣ ਦੇ ਨਾਲ ਨਾਲ ਇਕ ਵੱਧਿਆ ਬੁਲਾਰੇ ਵੀ ਹਣ । ਉਂਣਾਂ ਕਿਹਾਕਿ ਨਮੌ ਨੇ ਸੁਸ਼ਮਾ ਸਵਰਾਜ ਨੂੰ ਜੌ ਮਾਨ ਦੀਤਾ ਹੈ ਉਂਸ ਨਾਲ ਸਾਰੇ ਦੇਸ਼ ਦੀਆ ਔਰਤਾ ਦਾ ਸਿਰ ਉਂਚਾ ਹੌਇਆ ਹੈ ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …