ਅੰਮ੍ਰਿਤਸਰ, 8 ਫਰਵਰੀ (ਨਰਿੰਦਰ ਪਾਲ ਸਿੰਘ)- ਅਕਾਲੀ ਆਗੂ ਬਲਵੰਤ ਸਿੰਘ ਰਾਮੂਵਾਲੀਆ ਦੀ ਸਪੁੱਤਰੀ ਤੇ ਮੁਹਾਲੀ ਜਿਲ੍ਹਾ ਯੋਜਨਾ ਬੋਰਡ ਦੀ ਮੈਂਬਰ ਅਮਨਜੋਤ ਕੌਰ ਰਾਮੂਵਾਲੀਆ ਦਾ ਕਹਿਣਾ ਹੈ ਕਿ ਆਪਣੇ ਜਿਲ੍ਹੇ ਵਿੱਚ ਲੜਕੀਆਂ ਦੀ ਪੜ੍ਹਾਈ ਤੋਂ ਲੈ ਕੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਨਾਉਣਾ ਉਨ੍ਹਾ ਦਾ ਫਰਜ ਹੈ, ਲੇਕਿਨ ਸੂਬੇ ਭਰ ਵਿਚ ਨੌਕਰੀਆਂ ਖਾਤਿਰ ਪੰਜਾਬ ਪੁਲਿਸ ਅਤੇ ਅਕਾਲੀ ਵਰਕਰਾਂ ਵਲੋਂ ਜਲੀਲ ਕੀਤੀਆਂ ਜਾਣ ਵਾਲੀਆਂ ਬੇਰੁਜਗਾਰ ਅਧਿਆਪਕ ਔਰਤਾਂ ਦਾ ਮਾਮਲਾ ਬਾਦਲ ਸਾਹਿਬ ਨਾਲ ਸਬੰਧਤ ਹੈ।ਬੀਬਾ ਅਮਨਜੋਤ ਕੌਰ ਰਾਮੂਵਾਲੀਆ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨਾਂ ਹਿੱਤ ਆਏ ਸਨ ।ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਬੀਬਾ ਅਮਨਜੋਤ ਕੌਰ ਨੇ ਮੁਹਾਲੀ ਜਿਲ੍ਹੇ ਵਿਚ ਸਕੂਲੀ ਵਿਦਿਆਰਥਣਾਂ ਦੀ ਪੜ੍ਹਾਈ ਤੋਂ ਲੈ ਕੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਨਾਉਣ ਲਈ ਵੂਮੈਨ ਹੈਲਪ ਲਾਈਨ 1091 ਤੀਕ ਦਾ ਵਿਸਥਾਰਤ ਵੇਰਵਾ ਦਿੱਤਾ।ਲੇਕਿਨ ਜਿਉਂ ਹੀ ਬੀਬਾ ਜੀ ਨੂੰ ਇਹ ਪੁਛਿਆ ਗਿਆ ਕਿ ਸੁਬੇ ਵਿੱਚ ਵੱਖ ਵੱਖ ਸਮੇਂ ਆਪਣੀਆਂ ਨੌਕਰੀਆਂ ਖਾਤਿਰ ਰੋਸ ਪ੍ਰਗਟਾਉਣ ਵਾਲੀਆਂ ਔਰਤਾਂ ਨੂੰ ਪੁਲਿਸ ਤੇ ਅਕਾਲੀ ‘ਜਥੇਦਾਰ’ਕਿਉਂ ਜਲੀਲ ਕਰਦੇ ਹਨ ਤਾਂ ਉਨ੍ਹਾਂ ਝੱਟ ਕਿਹਾ ‘ਇਹ ਮਾਮਲਾ ਤਾਂ ਮੁਖ ਮੰਤਰੀ ਸਾਹਿਬ ਦੇ ਲੇਵਲ ਦਾ ਹੈ’। ਬੀਬਾ ਜੀ ਨੂੰ ਫਿਰ ਪੁੱਛਿਆ ਗਿਆ ਕਿ ਇਕ ਪਾਸੇ ਤਾਂ ਬਠਿੰਡਾ ਤੋਂ ਅਕਾਲੀ ਸਾਂਸਦ ਨੰਨੀ੍ਹ ਛਾਂ ਪ੍ਰੋਗਰਾਮ ਚਲਾ ਰਹੀ ਹੈ ਤੇ ਦੂਸਰੇ ਪਾਸੇ ਅਨੇਕਾਂ ਨੰਨੀ ਛਾਵਾਂ ਦੀ ਇਸ ਜਲਾਲਤ ਤੇ ਉਹ ਕਿਉਂ ਖਾਮੋਸ਼ ਰਹਿੰਦੀ ਹੈ ਤਾਂ ਬੀਬਾ ਰਾਮੂਵਾਲੀਆ ਨੇ ਬਾਦਲ ਪ੍ਰੀਵਾਰ ਦੀ ਨੂੰਹ ਸਾਂਸਦ ਦੇ ਵੀ ਕਸੀਦੇ ਪੜ੍ਹੇ ਲੇਕਿਨ ਔਰਤਾਂ ਦੀ ਸਰਕਾਰੀ ਜਲਾਲਤ ਬਾਰੇ ਇੱਕ ਵੀ ਸ਼ਬਦ ਨਹੀ ਕਿਹਾ।ਜਦ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਕੀ ਸੂਬੇ ਦੀਆਂ ਲੜਕੀਆਂ ਨੂੰ ਦਹੇਜ ਤੇ ਹੋਰ ਸਮਾਜਿਕ ਬੁਰਾਈਆਂ ਪ੍ਰਤੀ ਸੁਚੇਤ ਕਰਨ ਲਈ ਕੋਈ ਸੂਬਾਈ ਯੋਜਨਾ ਹੈ ਤਾਂ ਉਨ੍ਹਾਂ ਕਿਹਾ ਸੂਬਾ ਸਰਕਾਰ ਪਾਸ ਪੈਸੇ ਦੀ ਘਾਟ ਹੈ ।
Check Also
ਬਾਬਾ ਭੂਰੀ ਵਾਲੇ ਦੇ ਸਹਿਯੋਗ ਨਾਲ ਜਿਲ੍ਹਾ ਪ੍ਰਸ਼ਾਸਨ ਸ਼ਹਿਰ ਨੂੰ ਹਰਿਆਵਲ ਭਰਪੂਰ ਬਣਾਵੇਗਾ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 17 ਫਰਵਰੀ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਵਲੋਂ ਸੰਤ ਬਾਬਾ …