Thursday, November 14, 2024

ਮਾਚਿਸ ਦੀ ਡੱਬੀ ਤੇ ਦਸ਼ਮੇਸ਼ ਪਿਤਾ ਦੀ ਤਸਵੀਰ ਛਾਪਣਾ ਸਿੱਖ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ –ਸਿੰਘ ਸਾਹਿਬ

photo no.1
ਅੰਮ੍ਰਿਤਸਰ, 8  ਫਰਵਰੀ (ਸੁਖਬੀਰ ਸਿੰਘ)- ਸਿੱਖੀ ਨਾਲ ਪਿਆਰ ਕਰਦੇ ਇਕ ਸਿੱਖ ਸੁਖਵਿੰਦਰ ਸਿੰਘ ਵਾਸੀ ਤਰਨ ਤਾਰਨ ਜੋ ਕਿ ਆਂਧਰਾ ਪ੍ਰਦੇਸ ‘ਚ ਨਰੂਲ ਜਿਲ੍ਹਾ ਦੇ ਗਾਇਤਰੀ ਪਾਵਰ ਪਲਾਂਟ ਵਿਚ ਕੰਮ ਕਰਦਾ ਹੈ, ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਿਕਾਇਤ ਕੀਤੀ ਹੈ ਕਿ ਥੈਂਡਰਲ ਮਾਚਿਸ ਇੰਡਸਟਰੀ ਸ਼ੀਵਾਕਾਸੀ ਵਲੋਂ ਤਿਆਰ ਕੀਤੀ ਗਈ ‘ਰਾਜਾਹ ਨਾਮ’ ਦੀ ਮਾਚਿਸ ਉਤੇ ਸ੍ਰੀ ਗੁਰੁ ਗੋਬਿੰਦ ਸਾਹਿਬ ਜੀ ਦੀ ਤਸਵੀਰ ਛਾਪੀ ਗਈ ਹੈ ਜਿਸ ਕਾਰਨ ਸਿੱਖ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ।ਸੁਖਵਿੰਦਰ ਸਿੰਘ ਨੇ ਇਹ ਮਾਚਿਸ ਦੀ ਤੀਲੀਆਂ ਦੀ ਡੱਬੀ ਸਿੰਘ ਸਾਹਿਬ ਸਿੰਘ ਸਾਹਿਬ ਗਿ. ਮੱਲ ਸਿੰਘ ਅਤੇ ਗਿ. ਜਗਤਾਰ ਸਿੰਘ ਨੂੰ ਦਿਖਾਈ ਅਤੇ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ।ਇਸ ਮੋਕੇ ਚੋਣਵੇਂ ਪੱਤਰਕਾਰਾਂ ਨਾਲ ਗੱਲ ਕਰਦੇ ਸਿੰਘ ਸਾਹਿਬਾਨ ਨੇ ਪੰਜਾਂ ਸਿੰਘ ਸਾਹਿਬਾਨਾਂ ਦੀ ਤਰਫੋਂ ਇਕ ਸਾਂਝੇ ਬਿਆਨ ‘ਚ ਕਿਹਾ ਹੈ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੱੜਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਇਸ ਤਰਾਂ ਦੀ ਹਰਕਤ ਕਰਨ ਵਾਲੇ ਨੂੰ ਸਖਤ ਸਜਾ ਮਿਲਣੀ ਚਾਹੀਦੀ ਹੈ।ਇਹ ਤਾਂ ਜਾਣਬੁੱਝ ਕੇ ਕੀਤੀ ਗਈ ਗਲਤੀ ਹੈ, ਜਿਸ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ, ਉਨਾਂ ਕਿਹਾ ਕਿ ਅਗਲੀ ਹੋਣ ਵਾਲੀ ਇਕੱਤਰਤਾ ਵਿੱਚ ਇਸ ਸਬੰਧੀ ਫੈਸਲਾ ਕੀਤਾ ਜਾਵੇਗਾ।

Check Also

ਖ਼ਾਲਸਾ ਕਾਲਜ ਵਿਖੇ ‘ਸਾਹਿਤ ਉਤਸਵ ਅਤੇ ਪੁਸਤਕ ਮੇਲੇ’ ਦਾ 19 ਨੂੰ ਹੋਵੇਗਾ ਆਗਾਜ਼

5 ਰੋਜ਼ਾ ਮੇਲੇ ਦੀ ਛੀਨਾ ਕਰਨਗੇ ਪ੍ਰਧਾਨਗੀ ਅੰਮ੍ਰਿਤਸਰ, 13 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ …

Leave a Reply