ਅੰਮ੍ਰਿਤਸਰ, 17 ਅਕਤੂਬਰ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬਧਕ ਕਮੇਟੀ ਨੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ‘ਰਾਗ ਦਰਬਾਰ’ ਸਮਾਗਮ ਵਿੱਚ ਧਰਮ ਪ੍ਰਚਾਰ ਕਮੇਟੀ ਵੱਲੋਂ ਸ਼ੁਰੂ ਕੀਤੇ ਜਾ ਰਹੇ ‘ਗਾਵਹੁ ਸਚੀ ਬਾਣੀ’ ਪ੍ਰੋਗਰਾਮ ਦਾ ਐਲਾਨ ਕੀਤਾ।
ਸ਼ੋ੍ਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕ’ਤਰ ਸ. ਦਿਲਜੀਤ ਸਿੰਘ ਬੇਦੀ ਨੇ ਜਥੇਦਾਰ ਅਵਤਾਰ ਸਿੰਘ ਦੇ ਹਵਾਲੇ ਨਾਲ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਵਿਲੱਖਣ ਉਪਰਾਲਾ ਕਰਦਿਆਂ ‘ਗਾਵਹੁ ਸਚੀ ਬਾਣੀ’ ਰਿਆਲਟੀ ਸ਼ੋਅ ਸ਼ੁਰੂ ਕੀਤਾ ਜਾ ਰਿਹਾ ਹੈ।ਇਸ ਸ਼ੋਅ ਦੌਰਾਨ ੧੬ ਤੋਂ ੨੪ ਸਾਲ ਤੱਕ ਦੀ ਉਮਰ ਦੇ ਪ੍ਰਤੀਯੋਗੀਆਂ ਦੇ ਗੁਰਬਾਣੀ ਕੀਰਤਨ ਮੁਕਾਬਲੇ ਕਰਵਾਏ ਜਾਣਗੇ।ਉਨ੍ਹਾਂ ਕਿਹਾ ਕਿ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਆਉਣ ਵਾਲੇ ਪ੍ਰਤੀਯੋਗੀਆਂ ਨੂੰ ਕਰਮਵਾਰ ਪੰਜ ਲੱਖ, ਤਿੰਨ ਲੱਖ ਅਤੇ ਇਕ ਲੱਖ ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਜਾਵੇਗੀ।ਇਨ੍ਹਾਂ ਤੋਂ ਇਲਾਵਾ ਹੋਰ ਦੋ ਪ੍ਰਤੀਯੋਗੀਆਂ ਨੂੰ ਜਿਨ੍ਹਾਂ ਦਾ ਪ੍ਰਦਰਸ਼ਨ ਬਹੁਤ ਵਧੀਆ ਹੋਵੇਗਾ ਨੂੰ ਪੰਜਾਹੁਪੰਜਾਹ ਹਜ਼ਾਰ ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਜਾਵੇਗੀ।ਉਨ੍ਹਾਂ ਅੱਗੇ ਕਿਹਾ ਕਿ ਇਸ ਪ੍ਰਤੀਯੋਗਤਾ ਦਾ ਪਹਿਲਾ ਐਡੀਸ਼ਨ ੨੨ ਅਕਤੂਬਰ ਨੂੰ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਹੈਲਥ ਐਂਡ ਸਾਇੰਸ ਵੱਲਾ ਅੰਮ੍ਰਿਤਸਰ ਵਿਖੇ ਹੋਵੇਗਾ।ਦੂਜਾ ਐਡੀਸ਼ਨ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਅਤੇ ਤੀਜਾ ਐਡੀਸ਼ਨ ਹਰਪਾਲ ਟਿਵਾਣਾ ਕਲਾ ਕੇਂਦਰ ਪਟਿਆਲਾ ਵਿਖੇ ਹੋਵੇਗਾ।ਉਨ੍ਹਾਂ ਕਿਹਾ ਕਿ ਇਨ੍ਹਾਂ ਐਡੀਸ਼ਨਾਂ ਦੌਰਾਨ ੭੨ ਪ੍ਰਤੀਯੋਗੀ ਚੁਣੇ ਜਾਣਗੇ।ਮੈਗਾ ਐਡੀਸ਼ਨ ਬਾਬਾ ਬੰਦਾ ਸਿੰਘ ਇੰਜੀਨੀਅਰਿੰਗ ਕਾਲਜ ਦੇ ਗਿਆਨੀ ਦਿੱਤ ਸਿੰਘ ਹਾਲ ਵਿੱਚ ੨ ਤੇ ੩ ਨਵੰਬਰ ਨੂੰ ਹੋਵੇਗਾ।
ਸ. ਬੇਦੀ ਨੇ ਦ’ਸਿਆ ਕਿ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਪਹਿਲੇ ਤਿੰਨ ਸ਼ਹਿਰਾਂ ਵਿੱਚ ਹੋਣ ਵਾਲੇ ਐਡੀਸ਼ਨਾਂ ਦੌਰਾਨ ਪ੍ਰਤੀਯੋਗੀ ਕਿਸੇ ਵੀ ਰਾਗ ਵਿੱਚ ਇਕ ਸ਼ਬਦ ਗਾਇਨ ਕਰਨਗੇ। ਜਿਸ ਦੇ ਆਧਾਰ ‘ਤੇ ਜੱਜ ਸਾਹਿਬਾਨ ਅਗਲੇ ਪੜਾਅ ਲਈ ਉਨ੍ਹਾਂ ਦੀ ਚੋਣ ਕਰਨਗੇ। ਅਗਲੇ ਦੋ ਪੜਾਵਾਂ ਦੌਰਾਨ ਇਨ੍ਹਾਂ ਪ੍ਰਤੀਯੋਗੀਆਂ ਨੂੰ ਰਾਗ ਭੈਰੋਂ, ਰਾਗ ਬਿਲਾਵਲ, ਰਾਗ ਕਲਿਆਣ, ਰਾਗ ਟੋਡੀ, ਰਾਗ ਆਸਾ, ਰਾਗ ਧਨਾਸਰੀ, ਅਤੇ ਰਾਗ ਤੁਖਾਰੀ ਪੇਸ਼ ਕਰਨੇ ਹੋਣਗੇ। ਇਸ ਪ੍ਰਤੀਯੋਗਤਾ ਵਿੱਚ ਚੁਣੇ ੩੬ ਪ੍ਰਤੀਯੋਗੀਆਂ ਨੂੰ ਅੱਗੇ ਹੋਰ ੬ ਪੜਾਵਾਂ ਵਿੱਚ ਦੀ ਗੁਜਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪੜਾਵਾਂ ਦੌਰਾਨ ਪ੍ਰਤੀਯੋਗੀਆਂ ਨੂੰ ਰਾਗ ਮਲਹਾਰ, ਰਾਗ ਤਿਲੰਗ,, ਰਾਗ ਸੋਰਠਿ, ਰਾਗ ਗੁਜਰੀ ਵਿੱਚ ਸ਼ਬਦ ਗਾਇਨ ਕਰਨੇ ਹੋਣਗੇ। ਇਨ੍ਹਾਂ ਪ੍ਰਤੀਯੋਗੀਆਂ ਵਿਚ ਚੁਣੇ ਗਏ ੧੬ ਪ੍ਰਤੀਯੋਗੀ ਅਗਲੇ ਪੜਾਅ ਦੋਰਾਨ ਰਾਗ ਮਾਰੂ ਅਤੇ ਰਾਗ ਬਿਹਾਗੜਾ ਵਿਚ ਸ਼ਬਦ ਗਾਇਨ ਕਰਨਗੇ।ਉਨ੍ਹਾਂ ਕਿਹਾ ਕਿ ਇਸ ਤੋਂ ਅਗਲੇ ਪੜਾਅ ਦੌਰਾਨ ਰਾਗ ਜੁੈਜੈਵੰਤੀ ਅਤੇ ਰਾਗ ਗਉੜੀ ਵਿੱਚ ਸ਼ਬਦ ਗਾਇਨ ਮੁਕਾਬਲਾ ਹੋਵੇਗਾ।ਗਰੈਂਡ ਫਿਨਾਲੇ ਪੜਾਅ ਦੌਰਾਨ ਰਹਿ ਗਏ ਪੰਜ ਪ੍ਰਤੀਯੋਗੀਆਂ ਦੌਰਾਨ ਪੂਰਾ ਫਸਵਾਂ ਮੁਕਾਬਲਾ ਹੋਵੇਗਾ, ਜਿਸ ਦੌਰਾਨ ਪਹਿਲਾ, ਦੂਜਾ ਅਤੇ ਤੀਜਾ ਇਨਾਮ ਘੋਸ਼ਿਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਪ੍ਰਤੀਯੋਗਤਾ ਵਿਚ ਭਾਗ ਲੈਣ ਲਈ ਪ੍ਰਤੀਯੋਗੀ ਕਿਸੇ ਵੀ ਮੁ’ਢਲੇ ਐਡੀਸ਼ਨ ਦੌਰਾਨ ਸ੍ਰੀ ਅੰਮ੍ਰਿਤਸਰ, ਲੁਧਿਆਣਾ ਜਾਂ ਪਟਿਆਲਾ ਵਿਖੇ ਆ ਕੇ ਆਪਣੀ ਉਮਰ ਦਾ ਸਬੂਤ ਅਤੇ ਤਾਜੀਆਂ ਫੋਟੋਆਂ ਪੇਸ਼ ਕਰਕੇ ਭਾਗ ਲੈ ਸਕਦਾ ਹੈ।
Check Also
ਸਫਰ-ਏ-ਸ਼ਹਾਦਤ ਪ੍ਰੋਗਰਾਮ ਤਹਿਤ ਸ਼ਹੀਦੀ ਸਪਤਾਹ ਮਨਾਇਆ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਸ੍ਰੀ ਗੁਰੁ ਹਰਿਕ੍ਰਿਸ਼ਨ ਸੀ. ਸੈ. ਪਬਲਿਕ ਸਕੂਲ ਮਜੀਠਾ …