Tuesday, July 2, 2024

ਦੇਸ਼ ਭਰ ਵਿੱਚ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੀ ਵੈਕਸੀਨ ਦੀ ਸ਼ੁਰੂਆਤ ਬਠਿੰਡਾ ਤੋਂ

ppn05110201605
ਬਠਿੰਡਾ, 5 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )- ਸਿਹਤ ਵਿਭਾਗ ਬਠਿੰਡਾ ਵੱਲੋਂ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੀ ਵੈਕਸੀਨ (ਹਿਊਮਨ ਪੈਪੀਲੋਮਾਂਵਾਇਰਸ ਵੈਕਸੀਨ) ਦੇ ਸੰਬੰਧ ਵਿੱਚ ਹੋਟਲ ਫਾਈਵ ਰਿਵਰ ਬਠਿੰਡਾ ਵਿਖੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ।ਇਸ ਵਰਕਸ਼ਾਪ ਦੀ ਪ੍ਰਧਾਨਗੀ ਡਾ. ਰਘੁਬੀਰ ਸਿੰਘ ਰੰਧਾਵਾ ਸਿਵਲ ਸਰਜਨ ਬਠਿੰਡਾ ਵੱਲੋਂ ਕੀਤੀ ਗਈ। ਸ਼ੇਨਾ ਅਗਰਵਾਲ ਆਈ.ਏ.ਐਸ ਅਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਇਸ ਵਰਕਸ਼ਾਪ ਦੇ ਮੁੱਖ ਮਹਿਮਾਨ ਸਨ। ਡਾਂ.ਬਲਵਿੰਦਰ ਸਿੰਘ ਕੰਟਰੀ ਆਫਸ ਰੁ8+ ਦਿੱਲੀ,ਡਾਂ.ਰਜੇਸ਼ ਭਾਸਕਰ ਸਟੇਟ ਟੀਕਾ ਕਰਨ ਅਫਸਰ ਚੰਡੀਗੜ੍ਹ, ਡਾ. ਸਿਰੀ ਨਿਵਾਸਨ ਚੰਡੀਗੜ੍ਹ ,ਡਾ.ਜੀ.ਬੀ.ਸਿੰਘ ਅਸਿਸਟੈਂਟ ਡਾਇਰੈਕਟਰ,ਚੰਡੀਗੜ੍ਹ, ਡਾ. ਜਿੰਨੀ ਸੀ.ਡੀ.ਐਸ ਐਟਲਾਂਟਾ, ਡਾਂ ਰਿਸ਼ੀ ਐਸ.ਐਮ.ਓ ਜਲੰਧਰ , ਡਾ. ਕਾਜਲ ਜੈਨ ਪ੍ਰੋਫੈਸਰ ਪੀ.ਜੀ.ਆਈ ਚੰਡੀਗੜ੍ਹ ਵੱਲੋਂ ਖਾਸ ਤੌਰ ਤੇ ਇਸ ਵਰਕਸ਼ਾਪ ਵਿੱਚ ਸ਼ਿਰਕਤ ਕੀਤੀ ਗਈ। ਇਸ ਵਰਕਸ਼ਾਪ ਵਿੱਚ ਸ੍ਰੀਮਤੀ ਅਮਰਜੀਤ ਕੌਰ ਜਿਲ੍ਹਾ ਸਿਖਿਆ ਅਫਸਰ (ਸੈਕੰਡਰੀ) ਅਤੇ ਉਨ੍ਹਾਂ ਦਾ ਸਟਾਫ ਵਿਸ਼ੇਸ਼ ਤੌਰ ਤੇ ਪਹੁੰਚੇ।  ਡਾ. ਰੰਧਾਵਾ ਸਿਵਲ ਸਰਜਨ ਬਠਿੰਡਾ ਨੇ ਇਸ ਵਰਕਸ਼ਾਪ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਵਿੱਚ ਹਿਊਮਨ ਪੈਪੀਲੋਮਾਂਵਾਇਰਸ ਵੈਕਸੀਨ ਦੀ ਪੰਜਾਬ ਰਾਜ ਦੇ ਜਿਲ੍ਹਾ ਬਠਿੰਡਾ ਅਤੇ ਮਾਨਸਾ ਤੋਂ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਪ੍ਰੋਜੈਕਟ ਦੇ ਪਹਿਲੇ ਸ਼ਖੰ ਵਿੱਚ ਸਰਕਾਰੀ ਸਕੂਲ ਦੀਆਂ  ਛੇਵੀਂ ਕਲਾਸ ਦੀ ਵਿਦਿਆਰਥਣਾਂ ਤੋਂ ਸ਼ੁਰੂਆਤ ਕੀਤੀ ਜਾਣੀ ਹੈ। ਇਹ ਵੈਕਸੀਨ 9 ਤੋਂ 13 ਸਾਲ  ਦੀਆਂ ਬੱਚੀਆਂ ਨੁੰ ਦਿੱਤੀ ਜਾਣੀ ਹੈ ।ਇਹ ਵੈਕਸੀਨ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਅ ਲਈ ਦਿੱਤੀ ਜਾਣੀ ਹੈ।ਡਾ. ਬਲਵਿੰਦਰ ਸਿੰਘ, ਡਾ. ਰਜੇਸ ਭਾਸਕਰ, ਡਾ. ਸ਼ਿਰੀਨਿਵਾਸਨ, ਡਾ. ਕਾਜਲ ਜੈਨ ਵੱਲੋਂ ਜਿਲ੍ਹਾ ਬਠਿੰਡਾ ਦੇ ਸਮੁੰਹ ਐਸ.ਐਸ.ਓ, ਨੋਡਲ ਅਫਸਰ, ਐਲ.ਐਚ.ਵੀ, ਫਾਰਮਾਸਿਸਟ, ਆਈ.ਐਮ.ਏ ਦੇ ਡਾਕਟਰ ਸਹਿਬਾਨ, ਕੋਲਡ ਚੈਨ ਹੈਂਡਲਰ ਆਦਿ ਨੂੰ ਇਸ ਵਰਕਸ਼ਾਪ ਵਿੱਚ ਵੈਕਸੀਨ ਸੰਬੰਧੀ ਵਿਸਥਾਰ ਸਹਿਤ ਟ੍ਰੇਨਿੰਗ ਦਿੱਤੀ ਗਈ । ਡਾ. ਕੁੰਦਨ ਕੁਮਾਰ ਪਾਲ ਜਿਲ੍ਹਾ ਟੀਕਾ ਕਰਨ ਅਫਸਰ ਬਠਿੰਡਾ ਨੇ ਦੱਸਿਆ ਕਿ ਬਲਾਕ ਪੱਧਰ ਤੇ ਜਲਦੀ ਹੀ ਪੈਰਾ ਮੈਡੀਕਲ ਸਟਾਫ ਅਤੇ ਆਸ਼ਾ ਵਰਕਰ ਨੂੰ ਇਹ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਜੋ ਸਮੇਂ ਸਿਰ ਇਸ ਵੈਕਸੀਨ ਦੀ ਸ਼ੁਰੂਆਤ ਕੀਤੀ ਜਾ ਸਕੇ।ਉਨ੍ਹਾਂ ਦੱਸਿਆ ਕਿ ਇਸ ਵੈਕਸੀਨ ਦੀਆਂ ਇੱਕ ਬੱਚੀ ਨੂੰ ਦੋ ਖੁਰਾਕਾਂ ਛੇ ਮਾਹੀਨੇ ਦੇ ਫਰਕ ਨਾਲ ਦਿੱਤੀਆਂ ਜਾਣਗੀਆਂ। ਇਸ ਵਰਕਸ਼ਾਪ ਵਿੱਚ ਡਾ.ਐਸ.ਐਸ.ਰੁਮਾਣਾ, ਡਾ.ਪੈਮਲ ਬਾਂਸਲ ਨੋਡਲ ਅਫਸਰ ਅਰਬਨ, ਜਗਤਾਰ ਸਿੰਘ ਬਰਾੜ ਜਿਲ੍ਹਾ ਮਾਸ ਮੀਡੀਆ ਅਫਸਰ, ਛੇ ਬਲਾਕਾਂ ਦੇ ਬਲਾਕ ਐਕਬਟੈਨਸ਼ਨ ਐਜੂਕੇਟਰ, ਪੀ.ਪੀ.ਯੂਨਿਟ ਦੀਆਂ ਏ.ਐਨ.ਐਮ.  ਆਦਿ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply