Thursday, November 21, 2024

ਜੰਤਰ ਮੰਤਰ ਦਿੱਲੀ ਵਿਖੇ ਕਿਸਾਨ ਰੋਸ ਰੈਲੀ ਨੂੰ ਸਫ਼ਲ ਕਰਨ ਦੀਆਂ ਤਿਆਰੀਆਂ ਸਬੰਧੀ ਮੀਟਿੰਗ

080207

ਅੰਮ੍ਰਿਤਸਰ, 8 ਫ਼ਰਵਰੀ (ਪ੍ਰੀਤਮ ਸਿੰਘ)- ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵਲੋਂ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਇਕ ਭਰਵਾ ਇਕੱਠ ਜੰਤਰ ਮੰਤਰ, ਦਿੱਲੀ ਵਿਖੇ 27 ਮਾਰਚ ‘ਕਿਸਾਨ ਰੋਸ ਰੈਲੀ’ ਦੇ ਰੂਪ ‘ਚ ਹੋਵੇਗਾ। ਜਿਸ ਦੀਆਂ ਤਿਆਰੀਆਂ ਸਬੰਧੀ ਕਿਸਾਨਾਂ ਨੂੰ ਲਾਮਬੰਦ ਕਰਨ ਦੇ ਮਕਸਦ ਨਾਲ ਅੱਜ ਇਕ ਅਹਿਮ ਮੀਟਿੰਗ ਅਜਨਾਲਾ ਵਿਖੇ ਕੌਮੀ ਮੀਤ ਪ੍ਰਧਾਨ ਸ: ਬਲਦੇਵ ਸਿੰਘ ਗੁੰਮਟਾਲਾ ਦੀ ਰਹਿਨੁਮਾਈ ਹੇਠ ਹੋਈ। ਮੀਟਿੰਗ ‘ਚ ਕਿਸਾਨਾਂ ਨੇ ਉਕਤ ਰੈਲੀ ਨੂੰ ਸਫ਼ਲ ਬਣਾਉਣ ਲਈ ਯੋਜਨਾਵਾਂ ਉਲੀਕੀਆਂ।ਇਸ ਮੌਕੇ ਸ: ਗੁਮਟਾਲਾ ਨੇ ਕਿਹਾ ਕਿ ਕੇਂਦਰ ਦੀ ਯੂ. ਪੀ. ਏ. ਸਰਕਾਰ ਕਿਸਾਨਾਂ ਦੀ ਤਰਸਯੋਗ ਹਾਲਤ ਵੱਲ ਧਿਆਨ ਨਹੀਂ ਦੇ ਰਹੀ। ਉਨਾਂ ਕਿਹਾ ਕਿ ਕਿਸਾਨੀ ਇਸ ਵੇਲੇ ਘਾਟੇ ਦਾ ਵਪਾਰ ਬਣਦਾ ਜਾ ਰਿਹਾ ਹੈ। ਸਰਕਾਰਾਂ ਵਲੋਂ ਕਿਸਾਨਾਂ ਦੀਆਂ ਜਿਣਸਾਂ ਦੇ ਭਾਅ ਵਧਾ ਨਹੀਂ ਜਾ ਰਹੇ ਅਤੇ ਉਲਟਾ ਡੀਜ਼ਲ, ਡੀ.ਏ.ਪੀ., ਖਾਦਾਂ ਅਤੇ ਬੀਜਾਂ ਦੇ ਭਾਅ ਵਧੱਣ ਨਾਲ ਲਾਗਤ ਜ਼ਿਆਦਾ ਅਤੇ ਕਮਾਈ ਘੱਟਦੀ ਜਾ ਰਹੀ ਹੈ। ਉਨਾਂ ਕਿਹਾ ਕਿ ਕਿਸਾਨਾਂ ਨੂੰ ਸਬਸਿਡੀ ਦੇ ਨਾਂ ‘ਤੇ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਕਣਕ ਦੀ ਵਾਜਿਬ ਕੀਮਤ ਇਸ ਰੈਲੀ ਦਾ ਖਾਸ ਮੁੱਦਾ ਹੋਵੇਗੀ ਅਤੇ ਕਿਸਾਨਾਂ ਦੀਆਂ ਜਿਣਸਾਂ ਦੇ ਭਾਅ ਪ੍ਰਾਈਸ ਇੰਨਡੈਕਸ ਦੇ ਨਾਲ ਜੋੜੇ ਜਾਣ ਨੂੰ ਵੀ ਇਸ ਰੈਲੀ ਦੌਰਾਨ ਉਠਾਇਆ ਜਾਵੇਗਾ।ਕਿਸਾਨਾਂ ਨੇ ਕਿਹਾ ਕਿ ਵਿਸ਼ਾਲ ਰੈਲੀ ਅਤੇ ਧਰਨੇ ਦੌਰਾਨ ਪੂਰੇ ਦੇਸ਼ ਦੇ ਕਿਸਾਨ ਹਿੱਸਾ ਲੈਣਗੇ। ਉਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਹੱਕੀ ਮੰਗਾਂ ਲਈ ਸੰਘਰਸ਼ ਕਰਨ ਅਤੇ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਹਾਲਤ ਵੱਲ ਧਿਆਨ ਦਿੱਤਾ ਜਾਵੇ। ਇਸ ਮੌਕੇ ਜ਼ਿਲਾ ਪ੍ਰਧਾਨ ਸੁਖਦੇਵ ਸਿੰਘ, ਸਾਬਕਾ ਪ੍ਰਧਾਨ ਸ: ਅਜਮੇਰ ਸਿੰਘ ਹੇਰ, ਸਾਬਕਾ ਜ਼ਿਲਾ ਪ੍ਰਧਾਨ ਸ: ਐੱਸ. ਐੱਸ. ਮੰਨਣ, ਗੁਰਵੇਲ ਸਿੰਘ, ਅਨੂਪ ਸਿੰਘ, ਬੇਅੰਤ ਸਿੰਘ, ਦਵਿੰਦਰ ਸਿੰਘ, ਪਾਲ ਸਿੰਘ ਅਤੇ ਮਨਜੀਤ ਸਿੰਘ ਆਦਿ ਕਿਸਾਨ ਵੀ ਹਾਜ਼ਰ ਸਨ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …

Leave a Reply