
ਫਾਜਿਲਕਾ, 1 ਜੂਨ (ਵਿਨੀਤ ਅਰੋੜਾ)- ਸਥਾਨਕ ਸ਼੍ਰੀ ਅਰੋੜਵੰਸ਼ ਭਵਨ ਗੀਤਾ ਭਵਨ ਮੰਦਿਰ ਵਿੱਚ ਐਤਵਾਰ ਨੂੰ 145 ਗਰੀਬ ਪਰਿਵਾਰਾਂ ਅਤੇ ਵਿਧਵਾ ਔਰਤਾਂ ਨੂੰ ਰਾਸ਼ਨ ਵੰਡਿਆ ਗਿਆ । ਜਾਣਕਾਰੀ ਦਿੰਦੇ ਮੰਦਿਰ ਦੇ ਜਨਰਲ ਸਕੱਤਰ ਦੇਸ ਰਾਜ ਧੂੜੀਆ ਨੇ ਦੱਸਿਆ ਕਿ ਇਸ ਰਾਸ਼ਨ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਮੁਥੁਸਟ ਫਾਈਨਾਂਸ ਦੇ ਮੈਨੇਜਰ ਪੁਰਸ਼ਤਮ ਮੋਹਨ ਬਾਘਲਾ, ਉਨ੍ਹਾਂ ਦੀ ਧਰਮਪਤਨੀ ਸੁਸ਼ਮਾ ਬਾਘਲਾ ਅਤੇ ਸਪੁਤਰ ਰਾਹੁਲ ਬਾਘਲਾ ਸਨ ।ਉਨ੍ਹਾਂ ਨੇ ਦੱਸਿਆ ਕਿ ਹਰ ਇੱਕ ਮਹੀਨਾ ਗਰੀਬ ਪਰਿਵਾਰਾਂ ਨੂੰ ਘਰ ਚਲਾਣ ਲਈ ਰਾਸ਼ਨ ਵੰਡਆ ਜਿਸ ਵਿੱਚ 20 ਕਿੱਲੋ ਆਟਾ, ਦਾਲਾਂ, ਘੀ, ਚੀਨੀ ਗੁੜ, ਮਸਾਲੇ , ਚਾਹਪਤੀ, ਚਾਵਲ, ਮਾਚਸ ਆਦਿ ਵੰਡਿਆ ਜਾਂਦਾ ਹੈ ।ਇਸਦੇ ਇਲਾਵਾ ਜੇਬ ਖਰਚ ਲਈ ਨਗਦ ਰਾਸ਼ੀ ਵੀ ਵੰਡੀ ਜਾਂਦੀ ਹੈ । ਮੰਦਿਰ ਵਿੱਚ ਇੱਕ ਕਲੀਨਿਕ ਵੀ ਖੋਲਿਆ ਗਿਆ ਹੈ ਜਿਸ ਵਿੱਚ ਲੈਬ ਦੇ ਧਰਮਪਾਲ ਵਰਮਾ ਦੁਆਰਾ ਗਰੀਬ ਲੋਕਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ । ਉਨ੍ਹਾਂ ਨੇ ਦੱਸਿਆ ਕਿ ਰਾਸ਼ਨ ਵੰਡ ਤੋਂ ਪਹਿਲਾ ਮੰਦਿਰ ਵਿੱਚ ਆਰਤੀ ਅਤੇ ਕੀਰਤਨ ਕੀਤਾ ਗਿਆ । ਇਸ ਮੌਕੇ ਪ੍ਰਧਾਨ ਸੇਠ ਸੁਰਿੰਦਰ ਆਹੂਜਾ, ਦੇਸ ਰਾਜ ਧੂੜੀਆ, ਹੰਸ ਰਾਜ ਧੂੜੀਆ, ਕ੍ਰਿਸ਼ਣ ਗੁੰਬਰ, ਪੁਰਸ਼ੋੱਤਮ ਸੇਠੀ, ਸਤੀਸ਼ ਸਚਦੇਵਾ, ਅਸ਼ੋਕ ਸੁਖੀਜਾ, ਰਜਿੰਦਰ ਪ੍ਰਸਾਦ ਗੁਪਤਾ, ਖਰੈਤ ਲਾਲ ਛਾਬੜਾ, ਅਸ਼ਵਿਨੀ ਗਰੋਵਰ, ਸੁਵਰਸ਼ਾ ਕੁਮਾਰੀ ਆਦਿ ਮੌਜੂਦ ਸਨ ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media