
ਫਾਜਿਲਕਾ, 1 ਜੂਨ (ਵਿਨੀਤ ਅਰੋੜਾ)- ਸ਼ਾਨ – ਏ – ਖਾਲਸਾ ਗਤਕਾ ਅਕੈਡਮੀ ਵੱਲੋਂ ਸ਼੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਤੋਂ ਲੈ ਕੇ ਸਾਕਾ ਨੀਲਾ ਤਾਰਾ ( ਘੱਲੂਘਾਰਾ ਜੂਨ 1984 ) ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਪੰਜਵਾਂ ਖ਼ੂਨਦਾਨ ਕੈਂਪ ਅਤੇ ਸ਼ਹੀਦੀ ਸਮਾਗਮ ਗੁਰਦੁਆਰਾ ਸ਼੍ਰੀ ਸਿੰਘ ਸਭਾ ਵਿੱਚ ਕਰਵਾਇਆ ਗਿਆ । ਜਾਣਕਾਰੀ ਦਿੰਦੇ ਸੋਸਾਇਟੀ ਦੇ ਪ੍ਰਧਾਨ ਹਰਕਿਰਣਜੀਤ ਸਿੰਘ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਰੱਖੇ ਸ਼੍ਰੀ ਅਖੰਡ ਪਾਠ ਦਾ ਭੋਗ ਪਾਏ ਗਏ, ਭੋਗ ਉਪਰਾਂਤ ਰਾਗੀ ਜਥੀਆਂ ਵੱਲੋਂ ਸ਼੍ਰੀ ਗੁਰੂ ਅਰਜੁਨ ਦੇਵ ਜੀ ਦੀ ਜੀਵਨੀ ਉੱਤੇ ਪ੍ਰਕਾਸ਼ ਪਾਇਆ ਅਤੇ ਕੀਰਤਨ ਸੁਣਾ ਕੇ ਸ਼ਰੱਧਾਲੁਆਂ ਨੂੰ ਨਿਹਾਲ ਕੀਤਾ । ਜਿਸ ਵਿੱਚ ਸੈਂਕੜੇ ਸ਼ਰੱਧਾਲੁਆਂ ਨੇ ਸ਼ਿਰਕਤ ਕੀਤੀ । ਇਸਦੇ ਇਲਾਵਾ ਗੁਰਦੁਆਰਾ ਸ਼੍ਰੀ ਸਿੰਘ ਸਭਾ ਵਿੱਚ ਇੱਕ ਖ਼ੂਨਦਾਨ ਕੈਂਪ ਦਾ ਵੀ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਏਡੀਸੀ ਚਰਨਦੇਵ ਸਿੰਘ ਮਾਨ ਮੌਜੂਦ ਹੋਏ । ਉਕਤ ਕੈਂਪ ਵਿੱਚ ਲੱਗਭੱਗ ੮੦ ਯੂਨਿਟ ਖ਼ੂਨਦਾਨ ਕੀਤਾ ਗਿਆ । ਆਯੋਜਨ ਵਿੱਚ ਸੋਸਾਇਟੀ ਮੈਬਰਾਂ ਗੁਰਪ੍ਰੀਤ ਸਿੰਘ , ਸਿਮਰਪ੍ਰੀਤ ਸਿੰਘ , ਪ੍ਰਭਜੋਤ ਸਿੰਘ , ਮਨਜੀਤ ਸਿੰਘ , ਗੁਰਵਿੰਦਰ ਸਿੰਘ , ਸੁਖਵਿੰਦਰ ਸਿੰਘ ਛਿੰਦੀ, ਹਰਮੀਤ ਸਿੰਘ , ਪਰਵਿੰਦਰ ਸਿੰਘ, ਅਮਨਜੋਤ ਸਿੰਘ, ਤੇਜਿੰਦਰਪਾਲ ਸਿੰਘ ਤੋਂ ਇਲਾਵਾ ਡਾਕਟਰਾਂ ਦੀ ਟੀਮ ਡਾ . ਰਾਜ ਸਿੰਘ , ਡਾ. ਬਲਬੀਰ ਸਿੰਘ, ਡਾ. ਪਰਮਜੀਤ ਸਿੰਘ, ਰੰਜੂ ਬਾਲਾ, ਸੁਖਜੀਤ ਸੁੱਖੀ ਅਤੇ ਬਰੋਡਰਿਕਸ ਨੇ ਸਹਿਯੋਗ ਦਿੱਤਾ । ਇਸ ਮੌਕੇ ਗੁਰੂ ਘਰ ਦਾ ਅਟੂਟ ਲੰਗਰ ਵੰਡਿਆ ਗਿਆ ਜਿਸਨੂੰ ਸੈਂਕੜੇ ਸ਼ਰੱਧਾਲੁਆਂ ਨੇ ਗ੍ਰਹਿਣ ਕੀਤਾ । ਇਸ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦ ਦਿਨ ਮੌਕੇ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ ।
Check Also
ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …
Punjab Post Daily Online Newspaper & Print Media