ਮਜੀਠਾ, 28 ਨਵੰਬਰ (ਪੰਜਾਬ ਪੋਸਟ ਬਿਊਰੋ) – ਭਗਵਾਨ ਵਾਲਮੀਕ ਜੀ ਦੀ ਮੂਰਤੀ ਸ਼ੋਭਾ ਯਾਤਰਾ ਦਾ ਅੱਜ ਮਜੀਠਾ ਵਿਖੇ ਪਹੁੰਚਣ ‘ਤੇ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਆਪ ਮੁਹਾਰੇ ਪਹੁੰਚੇ ਸ਼ਰਧਾਲੂਆਂ ਨੇ ਹੁੰਮ੍ਹ ਹੰਮ੍ਹਾ ਕੇ ਪੂਰੇ ਅਦਬ ਸਤਿਕਾਰ ਨਾਲ ਸ਼ਾਨਦਾਰ ਸਵਾਗਤ ਕੀਤਾ।
ਮਜੀਠੀਆ ਨੇ ਉਹਨਾਂ ਦੀ ਬੇਨਤੀ ‘ਤੇ ਸਮੇਂ ਦੀ ਕਮੀ ਦੇ ਬਾਵਜੂਦ ਮਜੀਠੇ ਵਿੱਚ ਸ਼ੋਭਾ ਯਾਤਰਾ ਲਿਆ ਕੇ ਮਜੀਠਾ ਵਾਸੀਆਂ ਦੇ ਦਰਸ਼ਨਾਂ ਲਈ ਦਾ ਵਿਸ਼ੇਸ਼ ਉਪਰਾਲਾ ਕਰਨ ਲਈ ਸੰਤਾਂ ਮਹਾਂਪੁਰਖਾਂ ਅਤੇ ਪ੍ਰਬੰਧਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।
ਮਜੀਠੀਆ ਨੇ ਕਿਹਾ ਕਿ ਸ੍ਰੀ ਵਾਲਮੀਕ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਅਸਥਾਨ ਸ੍ਰੀ ਰਾਮ ਤੀਰਥ (ਵਾਲਮੀਕ ਤੀਰਥ) ਦੀ ਹਜ਼ਾਰਾਂ ਸਾਲਾਂ ਤੋਂ ਕਿਸੇ ਵੀ ਰਾਜੇ ਮਹਾਰਾਜਿਆਂ ਤੋਂ ਕੋਈ ਸੇਵਾ ਸੰਭਾਲ ਨਹੀਂ ਹੋ ਸਕੀ।ਉਹਨਾਂ ਦੱਸਿਆ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਉਹ ਪਹਿਲੀ ਸਰਕਾਰ ਹੈ ਜਿਸ ਨੇ ਉਕਤ ਅਸਥਾਨ ਦੀ ਸੇਵਾ ਸੰਭਾਲ ਦਾ ਜਿੰਮਾ ਚੁੱਕਿਆ ਅਤੇ ਸਰਬ ਸਾਂਝੀਵਾਲਤਾ ‘ਤੇ ਪਹਿਰਾ ਦਿੰਦਿਆਂ ਸ੍ਰੀ ਰਾਮ ਤੀਰਥ ਦੇ ਅਸਥਾਨ ‘ਤੇ 250 ਕਰੋੜ ਦੀ ਲਾਗਤ ਨਾਲ ਇੱਕ ਸ਼ਾਨਦਾਰ ਸ੍ਰੀ ਵਾਲਮੀਕ ਭਵਨ ਦਾ ਨਿਰਮਾਣ ਕਰਾਇਆ ਗਿਆ।ਜਿਸ ਵਿੱਚ ਇੱਕ ਦਸੰਬਰ ਨੂੰ ਮੂਰਤੀ ਸਥਾਪਿਤ ਕਰਦਿਆਂ ਭਵਨ ਨੂੰ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਸਮਰਪਿਤ ਕੀਤਾ ਜਾਵੇਗਾ। ਉਹਨਾਂ ਸੰਗਤ ਨੂੰ ਉਸ ਦਿਨ ਹੁਮ ਹੰਮ੍ਹਾ ਕੇ ਸ੍ਰੀ ਰਾਮ ਤੀਰਥ ਪਹੁੰਚਣ ਦੀ ਵੀ ਅਪੀਲ ਕੀਤੀ।
ਮਜੀਠੀਆ ਨੇ ਸੋਭਾ ਯਾਤਰਾ ਵਿੱਚ ਹਿੱਸਾ ਲੈ ਰਹੇ ਮਹਾਂ ਪੁਰਖਾਂ ਨੂੰ ਸਨਮਾਨਿਤ ਕੀਤਾ।ਇਸ ਮੌਕੇ ਸੰਤ ਪ੍ਰਭੂ ਰਿਸ਼ੀ ਨਾਥ, ਸ੍ਰੀ ਦਰਸ਼ਨ ਰਤਨ ਰਾਵਨ, ਰਾਜ ਕੁਮਾਰ ਅਧਿਕਾਈ, ਵਿਜੈ ਦਾਨਵ, ਸੁਭਾਸ਼ ਸੌਂਦੀ, ਜੋਧ ਸਿੰਘ ਸਮਰਾ, ਮੇਜਰ ਸ਼ਿਵੀ, ਤਲਬੀਰ ਸਿੰਘ ਗਿੱਲ, ਪ੍ਰਧਾਨ ਤਰੁਨ ਅਬਰੋਲ, ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ, ਗਗਨਦੀਪ ਸਿੰਘ ਭਕਨਾ,ਐਡਵੋਕੇਟ ਰਾਕੇਸ਼ ਪ੍ਰਾਸ਼ਰ, ਸਲਵੰਤ ਸਿੰਘ ਸੇਠ, ਸੁਰਿੰਦਰ ਪਾਲ ਗੋਕਲ, ਪ੍ਰਿੰਸ ਕੌਸਲਰ, ਬਾਬਾ ਮਹਿੰਦਰ ਸਿੰਘ, ਦੁਰਗਾ ਦਾਸ, ਬਲਬੀਰ ਚੰਦੀ, ਪ੍ਰਭ ਦਿਆਲ ਨੰਗਲ ਪੰਨਵਾ, ਬੱਬੀ ਭੰਗਵਾਂ, ਪੱਪਾ ਸਰਪੰਚ, ਅਮਨਦੀਪ ਗਿੱਲ ਸਪਾਰੀਵਿੰਡ, ਰਾਜਾ ਮੀਆਂ ਪੰਧੇਰ, ਡਾ: ਤਰਸੇਮ ਸਿਆਲਕਾ ਆਦਿ ਮੌਜੂਦ ਸਨ।