ਅੰਮ੍ਰਿਤਸਰ, 28 ਨਵੰਬਰ (ਪੰਜਾਬ ਪੋਸਟ ਬਿਊਰੋ)- ਹਫਤਾਵਾਰੀ ਚਲ ਰਿਹਾ ਆਰਗੈਨਿਕ ਸੰਡੇ ਪ੍ਰੋਗਰਾਮ ਇੱਕ ਉਹ ਸਾਮਾਜਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਹੋ ਨਿੱਬੜਿਆ ਹੈ, ਜੋ ਅੰਮ੍ਰਿਤਸਰ ਵਾਸੀਆਂ ਨੂੰ ਮਿਲ ਜੁਲ ਕੇ ਤਾਜੀਆਂ ਸਬਜੀਆਂ, ਫਲ ਅਤੇ ਹੋਰ ਵਸਤਾਂ ਜੋ ਕਿ ਜਹਿਰ ਮੁਕਤ ਹਨ, ਨੂੰ ਖਰੀਦਨ ਦਾ ਸੁਨਹਿਰੀ ਮੌਕਾ ਦਿੰਦਾ ਹੈ।ਦਿਲਬੀਰ ਫਾਊਂਡੇਸ਼ਨ ਨੇ ਇਸ ਪ੍ਰੋਗਰਾਮ ਨੂੰ ਹਫਤਾਵਾਰੀ ਐਲਾਨ ਕੇ ਇਹ ਯਕੀਨੀ ਬਣਾ ਦਿੱਤਾ ਹੈ ਕਿ ਕਿਸਾਨ ਦੀਆਂ ਜਹਿਰ ਮੁਕਤ ਵਸਤਾਂ ਅੰਮ੍ਰਿਤਸਰ ਸ਼ਹਿਰ ਵਾਸੀਆਂ ਤਕ ਪਹੁੰਚ ਰਹੀਆਂ ਹਨ।
ਇਹ ਤਾਜ਼ੇ ਭੋਜਨ ਅਤੇ ਕੁਦਰਤੀ ਵਸਤਾਂ ਦੀ ਮੰਡੀ ਜੋ ਕਿ ਸ਼ਹਿਜਾਦਾਨੰਦ ਕਾਲਜ ਵਿਖੇ ਹਰੇਕ ਐਤਵਾਰ ਸਵੇਰੇ 10.00 ਵਜੇ ਤੋਂ ਕੈ ਸ਼ਾਮ ੪:੦੦ ਵਜੇ ਤਕ ਲੱਗ ਰਹੀ ਹੈ।ਇਹ ਪ੍ਰੋਗਰਾਮ ਮੈਡਮ ਸੁਸ਼ਮਾ ਮਹਿਰਾ ਅਤੇ ਜਿਮੀਦਾਰਾਂ ਦੀ ਉਤਸ਼ਾਹਿਤ ਮਦਦ ਨਾਲ ਹੀ ਸੰਭਵ ਹੋ ਰਿਹਾ ਹੈ।ਰਾਜਿੰਦਰਾ ਐਗਰੋ ਕਲੀਨਿਕ ਵਾਲਿਆਂ ਨੇ ਖੁੰਭਾਂ ਦੀ ਖੇਤੀ ਦੀ ਜਾਣਕਾਰੀ ਅਤੇ ਹੋਰ ਫੁੱਲਾਂ ਦੀਆਂ ਪਨੀਰੀਆਂ ਦਾ ਸਟਾਲ ਲਗਾ ਕੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਗਾ ਦਿੱਤੇ।
ਗੁਰਜੀਤ ਸਿੰਘ ਪ੍ਰੋਜੈਕਟ ਐਡਮੀਨਿਸਟਰੇਟਰ ਈਕੋ ਅੰਮ੍ਰਿਤਸਰ ਨੇ ਇੱਕ ਅਹਿਮ ਇੰਕਸਾਫ ਕਰਦਿਆਂ ਦੱਸਿਆ ਕਿ ਅੱਜ ਦੀ ਕਿਰਸਾਨੀ ਭਿਆਨਕ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ। ਹਰੇਕ ਕਿਰਸਾਨੀ ਪਰਿਵਾਰ ਨੇ ਘ’ਟੁੋਘ’ਟ ਇਕ ਜੀਅ ਜ਼ਹਿਰ ਪੂਰਵਕ ਕਿਰਸਾਨੀ ਦੀ ਭੇਂਟ ਚੜ੍ਹਾ ਲਿਆ ਹੈ। ਹੁਣ ਉਹਨਾਂ ਨੂੰ ਜੈਵਿਕ ਖੇਤੀ ਦੀ ਅਹਿਮੀਅਤ ਦਾ ਅਹਿਸਾਸ ਹੋ ਗਿਆ ਹੈ ਅਤੇ ਆਪਣੀ ਘਰੇਲੂ ਵਰਤੋਂ ਵਾਸਤੇ ਜਹਿਰ ਮੁਕਤ ਸਬਜੀਆਂ ਅਤੇ ਫਲ ਉਗਾ ਰਹੇ ਹਨ। ਅਸੀਂ ਉਹਨਾਂ ਨੂੰ ਉਤਸ਼ਾਹਿਤ ਕਰ ਰਹੇ ਹਾਂ ਕਿ ਉਹ ਹੌਲੀੁਹੌਲੀ ਕੁਦਰਤੀ ਖੇਤੀ ਵੱਲ ਉਤਸ਼ਾਹਿਤ ਹੋਣ ਅਤੇ ਸਹਿਜੁੇਸਹਿਜੇ ਸਾਰਾ ਰਕਬਾ ਜਹਿਰ ਮੁਕਤ ਖੇਤੀ ਦੇ ਥੱਲੇ ਆ ਜਾਵੇ। ਇੱਕ ਨੌਜਵਾਨ ਕਿਰਸਾਨ ਕੰਵਲਪ੍ਰੀਤ ਸਿੰਘ ਜ’ਜ ਜਿਸ ਨੇ ਕਿ ਜਹਿਰ ਮੁਕਤ ਆਲੂਆਂ ਦੀ ਖੇਤੀ ਨੂੰ ਅਪਣਾਇਆ ਹੈ, ਨੇ ਦੱਸਿਆ ਕਿ ਨਦੀਨਨਾਸ਼ਕਾਂ, ਉੱਲੀਨਾਸ਼ਕਾਂ ਅਤੇ ਹੋਰ ਰਸਾਇਨਾਂ ਤੋਂ ਬਿਨਾ ਖੇਤੀ ਕਰਨੀ ਅਤਿ ਮੁਸ਼ਕਲ ਹੈ ਪਰ ਸਾਡਾ ਦ੍ਰਿੜ ਇਰਾਦਾ ਇਸ ਦਿਸ਼ਾ ਵੱਲ ਨਿਰੰਤਰ ਵਧਣ ਦਾ ਹੈ।
ਇਸ ਪੰਜਵੀਂ ਮੰਡੀ ਦੇ ਆਯੋਜਨ ਦੇ ਮੌਕੇ ਤੇ ਬੋਲਦਿਆਂ ਗੁਨਬੀਰ ਸਿੰਘ ਪ੍ਰਧਾਨ ਦਿਲਬੀਰ ਫਾਊਂਡੇਸ਼ਨ ਨੇ ਕਿਹਾ ਕਿ ਜਿੰਨਾਂ ਜਿਮੀਦਾਰਾਂ ਨੇ ਜੈਵਿਕ ਖੇਤੀ ਨੂੰ ਅਪਣਾਇਆ ਹੈ, ਉਹ ਸ਼ਲਾਘਾ ਦੇ ਕਾਬਿਲ ਹਨ ਕਿਉਂਕਿ ਉਹ ਇ’ਕ ਨਵਾਂ ਬਦਲਾਅ ਲੈ ਕੇ ਆ ਰਹੇ ਹਨ।ਉਹਨਾਂ ਕਿਹਾ ਕਿ ਇ’ਕ ਪਲੇਟਫਾਰਮ ਹੈ ਜੋ ਸਿਆਣੇ ਗਾਹਕਾਂ ਅਤੇ ਅਗਾਂਹਵਧੂ ਕਿਸਾਨਾਂ ਦੀ ਮਿਲਨੀ ਦਾ ਜਰੀਆ ਬਣ ਰਿਹਾ ਹੈ।ਇਸ ਪ੍ਰੋਗਰਾਮ ਦਾ ਨਿਰੰਤਰ ਚਲਣਾ ਲੋਕਾਂ ਦੀ ਸ਼ਮੂਲੀਅਤ ਤੇ ਨਿਰਭਰ ਕਰਦਾ ਹੈ।ਇਹ ਇਕ ਬੜਾ ਹੀ ਉਤਸ਼ਾਹਜਨਕ ਹੈ ਕਿ ਆਚਾਰ ਪਾਉਣ ਵਾਲੇ, ਜੈਮ ਬਣਾਉਣ ਵਾਲੇ ਉਤਪਾਦਕਾਂ ਨੇ ਇਹਨਾਂ ਕਿਸਾਨਾਂ ਤੋਂ ਸਬਜੀਆਂ ਖਰੀਦਣ ਦਾ ਅਹਿਦ ਕੀਤਾ ਹੈ। ਇਸ ਤਰ੍ਹਾਂ ਦੀਆਂ ਸਾਂਝੇਦਾਰੀਆਂ ਸਾਡੇ ਉਸ ਟੀਚੇ ਦਾ ਹਿੱਸਾ ਹਨ ਜੋ ਪੰਜਾਬੀਆਂ ਦੀ ਸਿਹਤ ਅਤੇ ਪੰਜਾਬ ਦੀ ਮਿ’ਟੀ ਦਾ ਕੁਦਰਤੀ ਉਪਜਾਊ ਪੁਨਾ ਵਾਪਸ ਲੈ ਆਵੇ। ਇਹ ਇੱਕ ਮੌਕਾ ਹੈ ਪੰਜਾਬ ਦੇ ਕਿਸਾਨਾਂ ਨੂੰ ਜੋ ਕਿ ਆਪਣੀ ਕਣਕ ਝੋਨੇ ਦੀ ਖੇਤੀ ਉੱਤੇ ਨਿਰਭਰਤਾ ਨੂੰ ਘਟਾਉਣਾ ਚਾਹੁੰਦੇ ਹਨ ਅਤੇ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੀ ਹੋਂਦ ਬਰਕਰਾਰ ਰੱਖਣਾ ਚਾਹੁੰਦੇ ਹਨ।
Check Also
ਯੂਨੀਵਰਸਿਟੀ ‘ਚ 54ਵੀਂ ਸਾਲਾਨਾ ਅੰਤਰ-ਕਾਲਜ ਅਥਲੈਟਿਕਸ 14 ਦਸੰਬਰ ਤੋਂ
ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਯੂਨੀਵਰਸਿਟੀ ਦੀ …