Friday, November 22, 2024

ਕੈਂਸਰ ਮੌਤ ਦੇ ਵਰੰਟ ਦਾ ਨਾਂ ਨਹੀਂ ਜ਼ਿੰਦਗੀ ਦੀ ਤਲਾਸ਼ ਦਾ ਨਾਂ ਹੈ – ਡਾ.ਆਰ.ਐਲ.ਬਸਨ

PPN030606
ਜਲੰਧਰ, 3 ਜੂਨ  (ਪੱਤਰ ਪ੍ਰੇਰਕ)-  ਕੈਂਸਰ ਦੇ ਮਰੀਜ਼ ਵੀ ਹੁਣ ਇੱਕ ਉਮੰਗ ਦੇ ਨਾਲ ਇੱਕ ਲੰਬਾ ਜੀਵਨ ਬਤੀਤ ਕਰ ਸਕਦੇ ਹਨ। ਕਿਉਂਕਿ ਕੈਂਸਰ ਹੁਣ ਮੌਤ ਦਾ ਉਹ ਵਰੰਟ ਨਹੀਂ ਰਿਹਾ ਜਿਸ ਦੇ ਜਾਰੀ ਹੁੰਦਿਆਂ ਹੀ ਮੌਤ ਬੂਹੇ ਉਤੇ ਦਸਤਕ ਦਿੰਦੀ ਹੋਈ ਪ੍ਰਤੀਤ ਹੁੰਦੀ ਸੀ। ਕੈਂਸਰ ਦੇ ਇਲਾਜ ਵਿੱਚ ਆਈ ਨਵੀਂ ਤਕਨੀਕ ਨੇ ਸਾਨੂੰ ਅੱਜ ਉਸ ਥਾਂ ਉਤੇ ਖੜਾ ਕੀਤਾ ਹੈ ਜਿੱਥੇ ਕੈਂਸਰ ਨੇ ਆਪਣੀ ਭਿਆਨਕ ਸ਼ਕਲ ਖਤਮ ਕਰਦੇ ਹੋਏ ਜ਼ਿੰਦਗੀ ਲਈ ਨਵੇਂ ਰਾਹ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਇਹ ਵਿਚਾਰ ਜਲੰਧਰ ਦੇ ਸਿਵਲ ਸਰਜਨ ਡਾ. ਆਰ.ਐਲ਼. ਬਸਨ ਦਾ ਜੋ ਇੰਟਰਨੈਸ਼ਨਲ ਕੈਂਸਰ ਸਰਵਾਇਵਰ ਡੇ ਦੇ ਮੌਕੇ ‘ਤੇ ਇੱਥੇ ਰੀਜੈਂਟ ਪਾਰਕ ਹੋਟਲ ਵਿੱਚ ਯੂਥ ਆਰਗੇਨਾਈਜੇਸ਼ਨ ਪਹਿਲ ਅਤੇ ਭਾਰਗਵ ਹਸਪਤਾਲ ਦੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ, ਜਿਸ ਦੀ ਪ੍ਰਧਾਨਗੀ ਬ੍ਰਿਗੇਡੀਅਰ ਬੀ.ਪੀ. ਸਿੰਘ ਨੇ ਕੀਤੀ। ਪ੍ਰੋਗਰਾਮ ਨੂੰ ਪੂਰੀ ਤਰਾਂ ਆਪਣੀ ਪਕੜ ਵਿੱਚ ਰੱਖਦੇ ਹੋਏ ਪ੍ਰੋਫੈਸਰ ਲਖਵੀਰ ਸਿੰਘ ਜੋ ਇੱਕ ਕੈਂਸਰ ਮਰੀਜ਼ ਹਨ ਨੇ ਆਪਣੀ ਬਹਾਦੁਰੀ ਅਤੇ ਆਸ਼ਾਵਾਦੀ ਸੋਚ ਦੇ ਜ਼ਰੀਏ ਆਪਣੇ ਰੋਗ ਪ੍ਰਤੀ ਜਿੱਤ ਹਾਸਿਲ ਕਰ ਲਈ ਹੈ ਅਤੇ ਹੁਣ ਉਹ ਹੀ ਹੌਸਲਾ ਦੂਜੇ ਮਰੀਜ਼ਾਂ ਨੂੰ ਆਪਣੀ ਸਵੈ ਸੇਵੀ ਸੰਸਥਾ ਪਹਿਲ ਦੇ ਰਾਹੀਂ ਪੈਦਾ ਕਰ ਰਹੇ ਹਨ। ਉਨਾਂ ਨੇ ਇਸ ਮੌਕੇ ‘ਤੇ ਕਿਹਾ ਕਿ ਕੈਂਸਰ ਵਰਗੀ ਬੀਮਾਰੀ ਨਾਲ ਲੜਦੇ ਸਮੇਂ ਸਾਨੂੰ ਦਵਾ ਤੋਂ ਪਹਿਲਾਂ ਆਪਣੀ ਸੋਚ ਵਿੱਚ ਬਦਲਾਅ ਲਿਆਉਣ ਦੀ ਲੋੜ ਹੁੰਦੀ ਹੈ। ਆਮ ਤੌਰ ਉਤੇ ਦੇਖਿਆ ਜਾਂਦਾ ਹੈ ਕਿ ਅਸੀਂ ਕੈਂਸਰ ਦੇ ਮਰੀਜ਼ ਇਸ ਤਰਾਂ੍ਹ ਮਿਲਦੇ ਹਾਂ ਜਿਸ ਤਰਾਂ ਸਾਡੀ ਆਖ਼ਰੀ ਮੁਲਾਕਾਤ ਹੋਵੇ, ਜਦ ਕਿ ਸਾਨੂੰ ਆਸ਼ਾਵਾਦੀ ਸੋਚ ਨਾਲ ਮਰੀਜ਼ ਨੂੰ ਇਹ ਵਿਸ਼ਵਾਸ ਦਵਾਉਣਾ ਚਾਹੀਦਾ ਹੈ ਕਿ ਇਹ ਬੀਮਾਰੀ ਇਹ ਮਾਮੂਲੀ ਨਜਲਾ ਜੁਕਾਮ ਦੇ ਜ਼ਿਆਦਾ ਕੁਝ ਨਹੀਂ ਹੈ। ਇਸ ਮੌਕੇ ‘ਤੇ ਕੈਂਸਰ ਦੀ ਬੀਮਾਰੀ ਨਾਲ ਸਿਹਤਮੰਦ ਹੋਏ ਬਹੁਤ ਸਾਰੇ ਮਰੀਜ਼ ਵੀ ਮੌਜੂਦ ਸਨ। ਸੈਮੀਨਾਰ ਵਿੱਚ ਵੀ ਦੱਸਿਆ ਗਿਆ ਕਿ ਸਿਹਤ ਵਿਭਾਗ ਵੱਲੋਂ ਕੈਂਸਰ ਦੇ ਇਲਾਜ ਦੇ ਲਈ ਮੁੱਖ ਮੰਤਰੀ ਰਾਹਤ ਫੰਡ ਤੋਂ ਮਰੀਜ਼ ਨੂੰ ਜੋ ਡੇਢ ਲੱਖ ਰੁਪਏ ਦੀ ਮਦਦ ਮਿਲਦੀ ਹੈ ਉਹ ਸਰਕਾਰ ਦੀ ਮਨਜ਼ੂਰ ਸੁਦਾ ਹਸਪਤਾਲ ਤੋਂ ਸਿੱਧੇ ਤੌਰ ‘ਤੇ ਹਾਸਿਲ ਹੋ ਜਾਂਦੀ ਹੈ। ਡਾ. ਰੁਪੇਂਦਰ ਭਾਰਗਵ ਨੇ ਕਿਹਾ ਕਿ ਬਿਮਾਰੀ ਦੀ ਸ਼ੁਰੂ ਵਿੱਚ ਹੀ ਪਛਾਣ ਹੋ ਜਾਵੇ ਤਾਂ ਇਲਾਜ ਆਸਾਨ ਹੋ ਜਾਂਦਾ ਹੈ  ਅਤੇ ਬੀਮਾਰੀ ਜਾਨ ਲੇਵਾ ਸਾਬਤ ਨਹੀਂ ਹੁੰਦੀ, ਪਰ ਲੋਕ ਲਾਪ੍ਰਵਾਹੀ ਕਰ ਜਾਂਦੇ ਹਨ। ਸੈਮੀਨਾਰ ਨੂੰ ਡਾ. ਰੁਚੀ ਭਾਰਗਵ, ਡਾ. ਸੁਵਿਤਾ ਵਟੋਲਾ, ਇੰਜੀਨੀਅਰ ਰੋਹਿਤ ਮਹਿਰਾ ਤੇ ਡਾ. ਰਾਮ ਗੋਪਾਲ ਨੇ ਵੀ ਸੰਬੋਧਨ ਕੀਤਾ। ਕੈਂਸਰ ਨਾਲ ਜੰਗ ਲੜ ਰਹੇ ੨੦ ਮਰੀਜ਼ਾਂ ਨੇ ਵੀ ਆਪਣੇ ਅਨੁਭਵ ਸਾਂਝੇ ਕੀਤੇ । ਸੈਮੀਨਾਰ ਵਿੱਚ ਹਰਵਿੰਦਰ ਕੌਰ, ਅੰਜੂ ਸ਼ਰਮਾ, ਕੁਮਾਰੀ ਮੀਰਾ, ਕਵਿਤਾ ਬਹਿਲ, ਕਰਨਲ ਐਚ.ਐਸ. ਸੰਧੂ, ਡੋਲੀ , ਭੂਸ਼ਣ ਕੁਮਾਰ, ਨਵਜੋਤ ਸਿੰਘ, ਐਚ.ਐਸ. ਹਸਨ ਤੇ ਡਾ. ਰਵਨੀਤ ਕੌਰ ਵੀ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply