Thursday, July 18, 2024

ਡੀ.ਏ.ਵੀ. ਪਬਲਿਕ ਸਕੂਲ ਸਹੋਦਿਆ ਪ੍ਰਤੀਯੋਗਿਤਾ ਵਿੱਚ ਤੀਸਰੇ ਸਥਾਨ ‘ਤੇ

PPN030615
ਅੰਮ੍ਰਿਤਸਰ, 3 ਜੂਨ (ਜਸਬੀਰ ਸਿੰਘ ਸੱਗੂ)-  ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਨੇ ਂਪਾਵਰ ਪੁਆਇੰਟ ਪ੍ਰੈਜ਼ੇਨਟੇਸ਼ਨ ਅਤੇ ਵਿਗਿਆਨ ਦੀ ਮਾਡਲ ਮੇਕਿੰਗ ਪ੍ਰਤੀਯੋਗਿਤਾ ਵਿੱਚ ਤੀਜਾ ਦਰਜਾ ਹਾਸਿਲ ਕੀਤਾ ਜੋ ਸਹੋਦਿਆ ਸਕੂਲਜ਼ ਦੇ ਵਿਹੜੇ ਦੇ ਅੰਤਰਗਤ ਖਾਲਸਾ ਕਾਲਜ ਪਬਲਿਕ ਸਕੂਲ, ਅੰਮ੍ਰਿਤਸਰ ਵਿੱਚ ਕਰਵਾਈ ਗਈ। 21 ਸਕੂਲਾਂ ਨੇ ਇਸ ਵਿੱਚ ਭਾਗ ਲਿਆ। ਪਾਵਰ ਪੁਆਇੰਟ ਪ੍ਰੈਜ਼ੇਨਟੇਸ਼ਨ ਦਾ ਵਿਸ਼ਾ ਸੀ ਜੈਵਿਕ ਖੇਤੀਂ ਤੇ ਵਿਗਿਆਨ ਮਾਡਲ ਮੇਕਿੰਗ ਦਾ ਵਿਸ਼ਾ ਸੀ ਰਿਡਯੂਸ, ਰੀਯੂਜ਼ ਅਤੇ ਰੀਸਾਇਕਲਂ। ਇਸ ਵਿਚੱ ਦੱਸਵੀਂ ਜਮਾਤ ਦੇ ਤਾਵਿਸ਼ੀ  ਓਬਰਾਇ ਅਤੇ ਸੰਜਮ ਕੰਵਰ ਨੇ ਪਾਵਰ ਪੁਆਇੰਟ ਪ੍ਰੈਜ਼ੇਨਟੇਸ਼ਨ ਵਿੱਚ ਅਤੇ ਮਾਡਲ ਮੇਕਿੰਗ ਵਿੱਚ ਅੰਸ਼ੁਲ ਮਹਾਜਨ ਤੇ ਵੇਦਾਂਸ਼ ਕਪੂਰ ਨੇ ਭਾਗ ਲਿਆ। ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ: ਸ਼੍ਰੀਮਤੀ ਨੀਲਮ ਕਾਮਰਾ ਜੀ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਸਕੂਲ ਦੇ ਪ੍ਰਬੰਧਕ ਡਾ: ਕੇ.ਐਨੱ. ਕੌਲ ਜੀ ਪ੍ਰਿੰਸੀਪਲ ਡੀ.ਏ.ਵੀ. ਕਾਲਜ, ਨੇ ਸਕੂਲ ਦੀਆਂ ਵੱਖੋਸ਼ਵੱਖਰੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਨੇ ਵਿਦਿਆਰਥੀਆਂ ਨੂੰ ਭੱਵਿਖ ਵਾਸਤੇ ਆਸ਼ੀਰਵਾਦ ਦਿੱਤਾ। ਸਕੂਲ ਦੇ ਮਾਣਯੋਗ ਪ੍ਰਿੰਸੀਪਲ ਡਾ: ਨੀਰਾ ਸ਼ਰਮਾ ਜੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮਿਹਨਤ ਹਮੇਸ਼ਾਂ ਸਫ਼ਲ ਹੁੰਦੀ ਹੈ ਅਤੇ ਸਾਨੂੰ ਇਹੋ ਜਿਹੇ ਕੰਮਾਂ ਵਿੱਚ ਅੱਗੇ ਰਹਿਣ ਲਈ ਪ੍ਰੇਰਿਆ।

Check Also

ਭਾਰਤੀ ਸਟੇਟ ਬੈਂਕ ਦੇ ਅਧਿਕਾਰੀਆਂ ਨੇ ਬੂਟੇ ਲਗਾਏ

ਸੰਗਰੂਰ, 17 ਜੁਲਾਈ (ਜਗਸੀਰ ਲੌਂਗੋਵਾਲ) – ਐਸ.ਬੀ.ਆਈ ਵਲੋਂ ਸੀ.ਐਸ.ਆਰ ਗਤੀਵਿਧੀ ਅਧੀਨ “ਇਕ ਪੇੜ ਮਾਂ ਦੇ …

Leave a Reply