ਜੰਡਿਆਲਾ ਗੁਰੂ, 8 ਜੂਨ (ਹਰਿੰਦਰਪਾਲ ਸਿੰਘ)- ਪੰਜਾਬ ਪੁਲਿਸ ਵਲੋਂ ਨਸ਼ੇੜੀਆਂ ਖਿਲਾਫ ਵਿੱਢੀ ਜੰਗ ਵਿਚ ਪੰਜਾਬੀ ਮੁਟਿਆਰਾਂ ਵੀ ਅੱਗੇ ਹੋ ਕੇ ਆਪਣਾ ਯੋਗਦਾਨ ਪਾ ਰਹੀਆਂ ਹਨ।ਜੰਡਿਆਲਾ ਗੁਰੂ ਪਿੰਡ ਮੱਲ੍ਹੀਆਂ ਦੀ ਜੰਮਪਾਲ ਲੇਡੀ ਕਾਂਸਟੇਬਲ ਦਵਿੰਦਰ ਕੋਰ ਨੰਬਰ 1800 ਜਲੰਧਰ ਜੋ ਕਿ ਇਸ ਵੇਲੇ ਜੰਡਿਆਲਾ ਗੁਰੂ ਪੁਲਿਸ ਸਟੇਸ਼ਨ ਵਿਚ ਨਸ਼ਾ ਸਮੱਗਲਰਾਂ ਨੂੰ ਫੜਣ ਵਿਚ ਪੁਲਿਸ ਦੀ ਟੀਮ ਨੂੰ ਪੂਰਾ ਸਹਿਯੋਗ ਦੇ ਰਹੀ ਹੈ। ਬੀਤੇ ਦਿਨੀਂ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਗੁਪਤ ਸੂਚਨਾ ਦੇ ਆਧਾਰ ਤੇ ਪਿੰਡ ਨਿੱਜਰਪੁਰਾ ਸਰਬਜੀਤ ਸਿੰਘ ਦੇ ਘਰ ਛਾਪਾ ਮਾਰਨ ਗਈ।ਸ੍ਰ: ਪਰਮਜੀਤ ਸਿੰਘ ਐਸ.ਐਸ.ਓ ਦੇ ਨਾਲ ਇਕ ਏ.ਐਸ.ਆਈ ਅਤੇ ਗੰਨਮੈਨਾਂ ਤੋਂ ਇਲਾਵਾ ਲੇਡੀ ਕਾਂਸਟੇਬਲ ਦਵਿੰਦਰ ਕੋਰ ਵੀ ਮੋਜੂਦ ਸੀ।ਜਦ ਪੁਲਿਸ ਨੇ ਸਰਬਜੀਤ ਦੇ ਘਰ ਦਾ ਦਰਵਾਜਾ ਖੜਕਾਇਆ ਤਾਂ ਪੁਲਿਸ ਨੂੰ ਦੇਖ ਕੇ ਸਰਬਜੀਤ ਨੇ ਘਰ ਦੇ ਪਿਛਲੇ ਪਾਸਿਉਂ ਦੋੜਨ ਦੀ ਕੋਸ਼ਿਸ਼ ਕੀਤੀ ਅਤੇ ਲਗਭਗ 200 ਮੀਟਰ ਦੀ ਦੂਰੀ ਤੱਕ ਪਹੁੰਚ ਵੀ ਚੁੱਕਾ ਸੀ, ਪਰ ਜਦ ਲੇਡੀ ਕਾਂਸਟੇਬਲ ਦਵਿੰਦਰ ਕੋਰ ਦੀ ਨਜ਼ਰ ਪਈ ਤਾਂ ਉਸਨੇ ਤੁਰੰਤ ਤੇਜ਼ ਰਫਤਾਰ ਨਾਲ ਦੋੜਕੇ ਉਸਨੂੰ ਕਾਬੂ ਕਰ ਲਿਆ ਅਤੇ ਇੱਕਲੀ ਨੇ ਕਾਬੂ ਕਰਕੇ ਐਸ. ਐਚ. ਓ ਦੇ ਹਵਾਲੇ ਕਰ ਦਿੱਤਾ।ਪੁਲਿਸ ਦੇ ਸੀਨੀਅਰ ਅਫ਼ਸਰਾਂ ਤੋਂ ਇਲਾਵਾ ਐਸ. ਐਸ.ਪੀ ਦਿਹਾਤੀ ਸ੍ਰ: ਗੁਰਪ੍ਰੀਤ ਸਿੰਘ ਗਿੱਲ ਵਲੋਂ ਵੀ ਬਹਾਦੁਰ ਲੇਡੀ ਕਾਂਸਟੇਬਲ ਦਵਿੰਦਰ ਕੋਰ ਨੂੰ ਸ਼ਾਬਾਸ਼ ਦਿੱਤੀ ਗਈ।ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਦਵਿੰਦਰ ਕੋਰ ਨੇ ਦੱਸਿਆ ਕਿ ਨਸ਼ੇ ਦਾ ਕੋਹੜ ਸਾਡੇ ਘਰਾਂ ਵਿਚ ਸਾਡੇ ਭਰਾਵਾਂ ਨੂੰ ਖੋਖਲਾ ਕਰਕੇ ਮਾਤਾ ਪਿਤਾ ਨੂੰ ਜਿਉਂਦੇ ਜੀਅ ਮਰਨ ਨੂੰ ਮਜ਼ਬੂਰ ਕਰ ਰਹੇ ਹਨ।ਪੜ੍ਹਾਈ ਵਿਚ ਬੀ ਏ ਪਾਸ ਦਵਿੰਦਰ ਕੋਰ ਆਪਣੀਆਂ 2 ਵਿਆਹੀਆਂ ਭੈਣਾਂ ਅਤੇ 2 ਛੋਟੇ ਭਰਾਵਾਂ ਦੀ ਸਭ ਤੋਂ ਵੱਡੀ ਭੈਣ ਹੈ।ਲਗਭਗ 2 ਸਾਲ ਪਹਿਲਾਂ ਹੀ ਆਪਣੇ ਦੇਸ਼ ਅਤੇ ਪੰਜਾਬ ਦੀ ਸੁਰੱਖਿਆ ਲਈ ਉਸਨੇ ਪੰਜਾਬ ਪੁਲਿਸ ਵਿਚ ਨੋਕਰੀ ਹਾਸਿਲ ਕੀਤੀ।ਦਵਿੰਦਰ ਕੋਰ ਦਾ ਮੰਨਣਾ ਹੈ ਕਿ ਅੱਜ ਦੀ ਅੋਰਤ ਕਿਸੇ ਵੀ ਕੰਮ ਵਿਚ ਮਰਦਾਂ ਤੋਂ ਪਿੱਛੇ ਨਹੀ।
Check Also
ਕੋਪਲ ਕੰਪਨੀ ਲਈ ਕਿਸਾਨੀ ਹਿੱਤ ਸਭ ਤੋਂ ਅਹਿਮ ਹੈ – ਸੰਜੀਵ ਬਾਂਸਲ
ਕੋਪਲ ਦੀ 14ਵੀਂ ਸਲਾਨਾ ਕਾਨਫਰੰਸ ਮੌਕੇ ਡਿਸਟ੍ਰੀਬਿਊਟਰਾਂ ਨੂੰ ਕੀਤਾ ਸਨਮਾਨਿਤ ਸੰਗਰੂਰ, 12 ਜਨਵਰੀ (ਜਗਸੀਰ ਲੌਂਗੋਵਾਲ …