ਬਠਿੰਡਾ, 10 ਜੂਨ (ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੇ ਕੋਰਟ ਰੋਡ ਦੁਕਾਨਦਾਰਾਂ ਵੀਰਾਂ ਵਲੋਂ ਵੀ ਠੰਡੇ ਮਿੱਠੇ ਜਲ ਦੀ ਛਬੀਲ ਲਾ ਕੇ ਰਾਹਗੀਰਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਗਈ। ਸਹਿਰ ਦੀ ਸਟੇਟ ਬੈਂਕ ਆਫ਼ ਪਟਿਆਲਾ ਜ਼ੋਨਲ ਆਫ਼ਿਸ ਵਲੋਂ ਸ਼ਹਿਰ ਵਿੱਚ ਨਿਰਜ਼ਲਾ ਇਕਾਦਸ਼ੀ ਦੇ ਮੌਕੇ ਅਮਰੀਕ ਸਿੰਘ ਰੋਡ ‘ਤੇ ਠੰਡੇ ਮਿੱਠੇ ਪੀਣ ਵਾਲੇ ਪਾਣੀ ਦੀ ਛਬੀਲ ਲਗਾਈ ਗਈ ਇਸ ਮੌਕੇ ਸਮੂਹ ਸਟਾਫ਼ ਵਲੋਂ ਗਰਮੀ ਦੀ ਤਪਤੀ ਗਰਮੀ ਤੋਂ ਰਾਹਤ ਦਿਵਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਮੌਕੇ ਡੀ ਜੀ ਐਮ ਗੋਕੁਲ ਸ਼ਰਮਾ, ਜੋਨਲ ਸੈਕਟਰੀ ਡੀ ਕੇ ਧਵਨ, ਏ ਜੀ ਐਮ ਲਛਮਣ ਸਿੰਘ, ਰਾਕੇਸ਼ ਕੌਸ਼ਲ ਤੋਂ ਇਲਾਵਾ ਰਾਕੇਸ਼ ਜੈਨ, ਨਰਿੰਦਰ ਬਾਂਸਲ, ਮੈਡਮ ਕਰਨ ਸਿੰਗਲਾ। ਗੁਰਪ੍ਰੀਤ ਕੌਰ, ਹਰਸ਼ਰਨ ਕੌਰ ਆਦਿ ਵਲੋਂ ਆਪਣੇ ਹੱਥੀਂ ਸੇਵਾ ਕੀਤੀ।
Check Also
ਅਕਾਲ ਅਕੈਡਮੀ ਚੀਮਾਂ ਵਿਖੇ 27ਵੀਂ ਸਲਾਨਾ ਅੰਤਰ ਹਾਊਸ ਅਥਲੈਟਿਕਸ ਮੀਟ ਕਰਵਾਈ
ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਦੀ ਸਰਪ੍ਰਸਤੀ ਹੇਠ ਚੱਲ ਰਹੀ ਵਿੱਦਿਅਕ ਸੰਸਥਾ …