Thursday, May 29, 2025
Breaking News

ਲੋਹੜੀ ਸ਼ਗਨਾਂ ਦੀ….

Lohri Beti

ਲੋਹੜੀ ਸ਼ਗਨਾਂ ਦੀ ਵਿਹੜੇ ਦੇ ਵਿੱਚ ਆਈ,
ਨਿੱਕੀਆਂ ਵੱਡੀਆਂ ਪਰੀਆਂ ਰਲ ਕੇ, ਪੂਰੀ ਰੌਣਕ ਲਾਈ,
ਜੀ ਲੋਹੜੀ ਸ਼ਗਨਾਂ ਦੀ….।

ਬੇਬੇ ਨੇ ਵੀ ਦਾਣੇ ਭੁੰਨੇ, ਮਖਾਣੇ ਵਿੱਚ ਰਲਾਏ,
ਬਾਪੂ ਨੇ ਭਾਨ ਕਰਾਇਆ, ਵੰਡਣ ਨੂੰ ਨੋਟ ਭਨਾਏ।
ਲੋਹੜੀ ਮੰਗਣ ਹੱਸਣ ਗਾਵਣ, ਸੁੰਦਰ ਮੁੰਦਰੀਏ ਜਾਣ ਸੁਣਾਈ,
ਜੀ ਲੋਹੜੀ ਸ਼ਗਨਾਂ ਦੀ ……।

ਪੁੱਤਾਂ ਦੀ ਮਨਾਓ ਲੋਹੜੀ, ਪਰ ਧੀਆਂ ਨੂੰ ਵੀ ਸਤਿਕਾਰਿਓ,
ਮਨਾਓ ਇਹਨਾਂ ਦੀ ਲੋਹੜੀ ਵੀ, ਤੇ ਪੰਜ ਪਤਾਸੇ ਵਾਰਿਓ
ਘਰ ਦੀ ਰੌਣਕ ਕਹਿੰਦੇ ਧੀਅ ਨੂੰ, ਨੱਚ ਨੱਚ ਬੋਲੀਆਂ ਜਾਵਣ ਪਾਈ,
ਜੀ ਲੋਹੜੀ ਸ਼ਗਨਾਂ ਦੀ ……।
ਘਰਾਂ ਨੂੰ ਜਨਤ ਬਣਾ ਦੇਵਣ, ਘਰ ਲੱਗਣ ਸੁੰਨੇ ਧੀਆਂ ਬਾਜ,
ਸੁਖੀ ਵੱਸਣ, ਤੱਰਕੀਆਂ ਪਾਵਣ, `ਕੋਮਲ` ਨੂੰ ਹਰ ਧੀ `ਤੇ ਨਾਜ
ਧੀਅ ਨੂੰ ਕਹਿੰਦੇ ਜੱਗ ਜਨਨੀ, ਗੁਰੂਆਂ ਪੀਰਾਂ ਦਿੱਤੀ ਵਡਿਆਈ
ਜੀ ਲੋਹੜੀ ਸ਼ਗਨਾਂ ਦੀ, ਸਾਡੇ ਵਿਹੜੇ ਦੇ ਵਿੱਚ ਆਈ।

Komalpreet Kaur

 

 

 

 

 

 

ਕੋਮਲਪ੍ਰੀਤ ਕੌਰ
ਅੰਮ੍ਰਿਤਸਰ ।
ਮੋ : 81949-60168

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …

Leave a Reply