Wednesday, May 28, 2025
Breaking News

ਨੌਜਵਾਨਾਂ ਵੱਲੋਂ ਅਕਾਲੀ ਦਲ ਨਾਲ ਜੁੜਨਾ ਕਮੇਟੀ ਚੋਣਾਂ ਦੇ ਹੈਰਾਨੀਕੁੰਨ ਨਤੀਜਿਆਂ ਦਾ ਬਣੇਗਾ ਸਬੱਬ – ਜੀ.ਕੇ

ਨਵੀਂ ਦਿੱਲੀ, 25 ਜਨਵਰੀ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਉਸਾਰੂ ਕਾਰਜਾਂ ਤੋਂ ਸਮਰਪਿਤ ਹੋ ਕੇ ਨੌਜਵਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਲਾਮਬੰਦ ਹੋਣਾਂ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਦਲ ਦੀ ਦਿੱਲੀ ਇਕਾਈ ਅਤੇ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਈ ਨੌਜਵਾਨਾਂ ਨੂੰ ਦਲ ਦੀ ਮੁੱਢਲੀ ਮੈਂਬਰਸ਼ਿਪ ਦਲ ਦੇ ਸਕੱਤਰ ਜਨਰਲ ਹਰਮੀਤ ਸਿੰਘ ਕਾਲਕਾ ਦੀ ਮੌਜੂਦਗੀ ’ਚ ਦੇਣ ਵੇਲੇ ਕੀਤਾ।ਸਰਨਾ ਦਲ ਦੀ ਯੂਥ ਵਿੰਗ ਦੇ ਨੌਰਥ ਜੋਨ ਦੇ ਸਕੱਤਰ ਮਨਜੀਤ ਸਿੰਘ ਵਿੱਕੀ ਨੇ ਆਪਣੇ ਸਾਥਿਆਂ ਸਣੇ ਸਰਨਾ ਦਲ ਨੂੰ ਅਲਵਿਦਾ ਕਹਿੰਦੇ ਹੋਏ ਅਕਾਲੀ ਦਲ ਦਾ ਪੱਲਾ ਫੜ ਲਿਆ।ਇਸ ਦੇ ਨਾਲ ਹੀ ਸਾਉਥ ਜੋਨ ਤੋਂ ਜਪਨੀਤ ਸਿੰਘ ਭਾਟੀਆ ਅਤੇ ਪੱਛਮ ਜੋਨ ਤੋਂ ਰੋਬਿਨ ਸਿੰਘ ਸੈਮੀ ਤੇ ਸਹਿਬਜੀਤ ਸਿੰਘ ਨੂੰ ਵੀ ਜੀ.ਕੇ ਨੇ ਸਿਰੋਪਾਉ ਦੇ ਕੇ ਪਾਰਟੀ ਵਿਚ ਜੀ ਆਇਆ ਕਿਹਾ।

PPN2501201717
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੀ.ਕੇ ਨੇ ਕਿਹਾ ਕਿ ਨੌਜਵਾਨਾਂ ਵਿਚ ਦਿੱਲੀ ਕਮੇਟੀ ਚੋਣਾਂ ਨੂੰ ਲੈ ਕੇ ਉਤਸ਼ਾਹ ਦਾ ਮਾਹੌਲ ਹੈ ਕਿਉਂਕਿ ਪਹਿਲੀ ਵਾਰ ਦਿੱਲੀ ਦੇ ਨੌਜਵਾਨਾਂ ਨੂੰ ਮੌਜੂਦਾ ਕਮੇਟੀ ਨੇ ਗੁਰਦੁਆਰਾ ਕੰਪਲੈਕਸ ਤੋਂ ਬਾਹਰ ਨਿਕਲ ਕੇ ਨਿਵੇਕਲੇ ਪ੍ਰੋਗਰਾਮਾਂ ਰਾਹੀਂ ਮਾਨ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਿਆਸੀ ਪੰਡਿਤ ਤੇ ਵਿਰੋਧੀਆਂ ਦੇ ਵੀ ਆਉਂਦੀਆਂ ਚੋਣਾਂ ਦੇ ਨਤੀਜੇ ਵੇਖ ਕੇ ਜੇਕਰ ਸਿਰ ਚੱਕਰਾਉਣਗੇ ਤਾਂ ਉਸਦੇ ਪਿੱਛੇ ਸਭ ਤੋਂ ਵੱਡਾ ਹੱਥ ਨੌਜਵਾਨਾਂ ਦੀ ਹਾਂ ਪੱਖੀ ਲਹਿਰ ਦਾ ਹੋਵੇਗਾ। ਨਗਰ ਕੀਰਤਨਾਂ ਦੌਰਾਨ 12 ਤੋਂ 30 ਸਾਲ ਦੇ ਨੌਜਵਾਨਾਂ ਵੱਲੋਂ ਥਾਂ-ਥਾਂ ਤੇ ਉਨ੍ਹਾਂ ਨੂੰ ਰੋਕ ਕੇ ਸੈਲਫੀ ਲੈਣ ਦੀ ਲੱਗੀ ਹੋੜ ਨੂੰ ਜੀ.ਕੇ. ਨੇ ਆਪਣੇ ਦਾਅਵੇ ਪਿੱਛੇ ਦੇ ਮੁੱਖ ਕਾਰਨ ਵੱਜੌਂ ਗਿਣਾਇਆ।

PPN2501201718
ਜੀ.ਕੇ ਨੇ ਕਿਹਾ ਕਿ ਨੌਜਵਾਨਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਮੌਜੂਦਾ ਕਮੇਟੀ ਨੌਜਵਾਨਾਂ ਦੇ ਧਾਰਮਿਕ, ਮਾਲੀ, ਰੁਜ਼ਗਾਰ, ਸਮਾਜਿਕ, ਵਿੱਦਿਅਕ ਅਤੇ ਸਭਿਆਚਾਰਕ ਹਿਤਾਂ ਦੀ ਆਵਾਜ਼ ਬੜੀ ਬੇਬਾਕੀ ਨਾਲ ਬਿਨਾਂ ਕਿਸੇ ਵਿੱਤਕਰੇ ਦੇ ਚੁੱਕ ਰਹੀ ਹੈ। ਪਾਰਟੀ ’ਚ ਵਿੱਕੀ ਦੇ ਨਾਲ ਲਾਰੰਸ ਰੋਡ ਦੇ ਨੌਜਵਾਨਾਂ ਹਰਮੀਤ ਸਿੰਘ, ਅਵਤਾਰ ਸਿੰਘ, ਅੰਮ੍ਰਿਤਪਾਲ ਸਿੰਘ, ਅਤਿੰਦਰ ਪਾਲ ਸਿੰਘ, ਦੀਦਾਰ ਸਿੰਘ ਗਿੱਲ, ਸੁਖਚੈਨ ਸਿੰਘ, ਮਨਪ੍ਰੀਤ ਸਿੰਘ, ਗੁਰਦੀਪ ਸਿੰਘ, ਇੰਦਰਪਾਲ ਸਿੰਘ ਤੇ ਹਰਜਿੰਦਰ ਸਿੰਘ ਆਦਿ ਨੂੰ ਸਥਾਨਿਕ ਕਮੇਟੀ ਮੈਂਬਰ ਤੇ ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਇਸਤਰੀ ਅਕਾਲੀ ਦਲ ਦੀ ਬੀਬੀ ਰਣਜੀਤ ਕੌਰ ਅਤੇ ਅਕਾਲੀ ਆਗੂ ਰਵਿੰਦਰ ਸਿੰਘ ਬਿੱਟੂ ਨੇ `ਜੀ ਆਇਆ` ਕਿਹਾ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਤੇ ਕਮੇਟੀ ਮੈਂਬਰ ਹਰਦੇਵ ਸਿੰਘ ਧਨੋਆ ਆਦਿ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply