Friday, November 22, 2024

ਕੋਹੜ ਦੀ ਬਿਮਾਰੀ ਅਤੇ ਇਸ ਦਾ ਇਲਾਜ਼

ਕੋਹੜ ਜਾਗਰਕੁਤਾ ਪੰਦੜਵਾੜੇ (30 ਜਨਵਰੀ ਤੋਂ 13 ਫਰਵਰੀ) ਮੌਕੇ ਵਿਸ਼ੇਸ

Leprosy
ਮਾਲਵਿੰਦਰ ਤਿਉਣਾ ਪੁਜਾਰੀਆਂ

ਇਸ ਸਮੇ ਪੰਜਾਬ ਸੂਬੇ ਵਿੱਚ ਇੱਥੋਂ ਦੇ ਵਸਨੀਕਾਂ ਵਿੱਚ ਕੋਹੜ ਦੀ ਬਿਮਾਰੀ ਬਹੁਤ ਘੱਟ ਹੈ ਪਰ ਭਾਰਤ ਦੇ ਹੇਠਲੇ ਸੂਬਿਆਂ ਜਿਵੇਂ ਉਡੀਸਾ, ਬਿਹਾਰ, ਉਤਰਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਿੱਚ ਇਸ ਬਿਮਾਰੀ ਦੇ ਮਰੀਜ਼ਾਂ ਦੀ ਗਿਣਤੀ ਕਾਫ਼ੀ ਜਿਆਦਾ ਹੈ। ਪੰਜਾਬ ਵਿੱਚ ਮਿਲਦੇ ਬਹੁ-ਗਿਣਤੀ ਮਰੀਜ਼ਾਂ ਵਿੱਚ ਵੀਜਿਆਦਾ ਗਿਣਤੀ ਇਹਨਾਂ ਸੂਬਿਆਂ ਤੋਂ ਆਏ ਹੋਏ ਲੋਕਾਂ ਦੀ ਹੀ ਹੁੰਦੀ ਹੈ। ਕੋਹੜ ਦੀ ਬਿਮਾਰੀ ਕਾਫ਼ੀ ਪਰਾਣੇ ਸਮੇਂ ਤੋਂ ਸਾਡੇ ਦੇਸ਼ ਵਿੱਚ ਚੱਲ ਰਹੀ ਹੈ। ਸਾਡੇ ਰਾਸਟਰ ਪਿਤਾ ਦੇ ਰੂਪ ਵਿੱਚ ਜਾਣੇ ਜਾਂਦੇ ਮਹਾਤਮਾ ਗਾਂਧੀ ਜੀ ਦਾ 30 ਜਨਵਰੀ ਨੂੰੰ ਦਿਹਾਂਤ ਹੋਇਆ ਸੀ ਅਤੇ ਉਹਨਾਂ ਨੇ ਸਮਾਜ ਵਿੱਚ ਕੋਹੜ ਦੇ ਪੀੜਤ ਮਰੀਜ਼ਾਂ ਨਾਲ ਕੀਤੇ ਜਾਂਦੇ ਵਿਤਕਰੇ ਨੂੰ ਖ਼ਤਮ ਕਰਨ ਦੇ ਉਦੇਸ਼ ਨਾਲ ਕਾਫ਼ੀ ਜਤਨ ਕੀਤੇ ਗਏ ਸਨ। ਇਸ ਕਾਰਨ ਇਹ ਬਿਮਾਰੀ ਸਬੰਧੀ ਜਾਗਰੁਤਾ ਪੰਦਰਵਾੜਾ 30 ਜਨਵਰੀ ਬਲਦਾਨ ਦਿਵਸ ਵਾਲੇ ਦਿਨ ਤੋਂ 13 ਫ਼ਰਵਰੀ ਤੱਕ ਮਨਾਇਆ ਜਾ ਰਿਹਾ ਹੈ।
ਇਸ ਪੰਦਰਵਾੜੇ ਦੋਰਾਨ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਤੇ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਵੱਲਂ ਮਿਲ ਕੇ, ਕੋਹੜ ਦੀ ਬਿਮਾਰੀ ਸਬੰਧੀ ਲੋਕਾਂ ਵਿੱਚ ਜਾਗਰੁਕਤਾ ਪੈਂਦਾ ਕਰਨਾ, ਇਸ ਬਿਮਾਰੀ ਦੇ ਮਰੀਜ਼ਾਂ ਨੂੰ ਇਲਾਜ਼ ਕਰਵਾਉਣ ਲਈ ਜਾਗਰਤ ਕਰਨ, ਉਹਨਾਂ ਦੀ ਭਾਲ ਕਰਕੇ ਇਲਾਜ਼ ਸੁਰੂ ਕਰਵਾਉਣ ਅਤੇ ਲੋਕਾਂ ਵਿੱਚ ਇਸ ਬਿਮਾਰੀ ਸਬੰਧੀ ਸਮਾਜ ਅੰਦਰ ਪਾਈਆਂ ਜਾਂਦੀਆਂ ਗਲਤ ਧਾਰਨਾਂਵਾਂ ਨੂੰ ਖ਼ਤਮ ਕਰਨ ਲਈ ਸਰਗਰਮੀਆਂ ਕੀਤੀਆਂ ਜਾਂਦੀਆਂ ਹਨ। ਇਸ ਵਾਰੀ ਇਹਨਾਂ ਸਰਗਰਮੀਆਂ ਵਿੱਚ ਕੁਸ਼ਟ ਨਿਵਾਰਨਜਾਗਰੁਤਾ ਰੈਲੀਆਂ ਕਰਨਾ, ਪ੍ਰਣ ਦਿਵਾਉਣ, ਮਰੀਜ਼ਾਂ ਦੀ ਸਨਾਖ਼ਤ ਕਰਨੀ ਅਤੇ ਉਹਨਾਂ ਨੂੰ ਇਲਾਜ਼ ਲਈ ਸਰਕਾਰੀ ਸੰਸਥਾ ਵਿੱਚ ਇਲਾਜ਼ ਲਈ ਪਹੁੰਚਾਉਣਾ ਵੀ ਸਾਮਿਲ ਹੈ। ਕੋਹੜ ਦੀ ਬਿਮਾਰੀ ਇੱਕ ਕੀਟਾਣੂ ਕਾਰਨ ਹੁੰਦੀ ਹੈ। ਕੋਹੜ ਦੀ ਬਿਮਾਰੀ ਦੀਆਂ ਪ੍ਰਮੁੱਖ ਨਿਸ਼ਾਨੀਆਂ ਵਿੱਚ ਮਨੁੱਖੀ ਸਰੀਰ ਦੀ ਚਮੜੀ ਉਪਰ ਤਾਂਬੇ ਰੰਗ ਦੇ ਦਾਗ ਪੈ ਜਾਂਦੇ ਹਨ। ਅਜਿਹਾ ਮਰੀਜ਼ ਦੇ ਸ਼ਰੀਰ ਦੀ ਚਮੜੀ ਉਪਰ ਪਏ  ਦਾਗਾਂ ਹੇਠਲੀ ਚਮੜੀ ਹੇਠਲੀਆਂ ਨਾੜਾਂ ਦੀ ਖ਼ਰਾਬੀ ਕਾਰਨਹੁੰਦਾ ਹੈ। ਪੀੜਤ ਮਰੀਜ਼ ਦੀਆਂ ਨਾੜਾਂ ਮੋਟੀਆਂ ਅਤੇ ਸਖ਼ਤ ਵੀ ਹੋ ਜਾਂਦੀਆਂ ਹਨ।ਜਿਸ ਕਾਰਨ ਮਰੀਜ਼ ਦੇ ਉਸ ਸਥਾਨ ਦੀ ਚਮੜੀ ਸੁੰਨ ਹੋ ਜਾਂਦੀ ਹੈ। ਕਈ ਮਰੀਜ਼ਾਂ ਵਿੱਚ ਇਹਨਾਂ ਦਾਗਾਂ ਦਾ ਰੰਗ ਚਿੱਟਾ, ਲਾਲ ਵੀ ਹੋ ਸਕਦਾ ਹੈ। ਇਸ ਬਿਮਾਰੀ ਕਾਰਨ ਬਿਮਾਰੀ ਦੇ ਹਮਲੇ ਤੋਂ ਪੀੜਤ ਮਰੀਜ਼ ਦੀ, ਜਿਸ ਚਮੜੀ ਉਪਰ ਦਾਗ ਹੁੰਦੇ ਹਨ, ਉਸ ਚਮੜੀ ਦੇ ਵਾਲ ਵੀ ਝੜ ਜਾਂਦੇ ਹਨ। ਉਸ ਸਥਾਨ ਉਪਰ ਪੂਰੀ ਗਰਮੀ ਪੈਣ ਦੇ ਬਾਵਜੂਦ ਵੀ ਪਸੀਨਾ ਨਹੀਂ ਆਉਂਦਾ ਹੈ ਅਤੇ ਇਸ ਥਾਂ ਉਪਰ ਚੋਭ ਵੀ ਮਹਿਸੂਸ ਨਹੀਂ ਹੁੰਦੀ ਹੈ। ਮਰੀਜ਼ ਦੇ ਸਰੀਰ ਉਪਰ ਸੋਜ, ਗੰਢਾਂ ਜਾਂ ਦਾਣੇ ਵੀ ਬਣ ਸਕਦੇ ਹਨ। ਇਥੋਂ ਤੱਕ ਕਿ ਮਰੀਜ਼ ਦੇ ਪ੍ਰਭਾਵਿਤ ਅੰਗ ਉਪਰ ਸੱਟ ਲੱਗਣ ਤੇ ਵੀ ਉਸ ਨੂੰ ਪਤਾ ਨਹੀਂ ਲਗਦਾ ਹੈ। ਲੰਮੀ ਬਿਮਾਰੀ ਕਾਰਨ ਪੀੜਤ ਮਰੀਜ਼ ਦੀਆਂ ਮਾਂਸਪੇਸ਼ੀਆਂ ਵੀ ਕੰਮ ਛੱਡ ਦਿੰਦੀਆਂ ਹਨ। ਜਿਸ ਦੇ ਕਾਰਨ ਸ਼ਰੀਰ ਦੇ ਅੰਗ ਮੁੜ ਜਾਂਦੇ ਹਨਅਤੇ ਇੱਥੋਂ ਤੱਕ ਸੱਟ ਲੱਗਣ ਕਾਰਨ ਹੱਥਾਂ ਪੈਰਾਂ ਦੀਆਂ ਉਗਲਾਂ ਝੜ ਵੀ ਜਾਂਦੀਆਂ ਹਨ।
ਇੱਥੇ ਦੱਸਣਾ ਬਣਦਾ ਹੈ ਕਿ ਇਸ ਬਿਮਾਰੀ ਕਾਰਨ ਇਨਸਾਨ ਅਪੰਗ ਜਾਂ ਅੰਗਹੀਣ ਵੀ ਬਣ ਸਕਦਾ ਹੈ। ਮਰੀਜ਼ ਦੀਆਂ ਅੱਖਾਂ ਉਪਰ ਵੀ ਇਸ ਬਿਮਾਰੀ ਦਾ ਅਸਰ ਹੋ ਸਕਦਾ ਹੈ। ਪੀੜਤ ਮਰੀਜ਼ ਦੀਆਂ ਅੱਖਾਂ ਪੂਰੀ ਤਰਾਂ ਬੰਦ ਨਹੀਂ ਹੁੰਦੀਆਂ ਅਤੇ ਮਰੀਜ਼ ਦੀ ਨਜ਼ਰ ਵੀ ਕਮਜੋਰ ਜਾਂ ਖ਼ਤਮ ਹੋ ਜਾਂਦੀ ਹੈ। ਇਸ ਬਿਮਾਰੀ ਨੂੰ ਮੁੱਖ ਰੂਪ ਵਿੱਚ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਪਹਿਲਾ ਵਰਗ ਜੇ ਪੀੜਤ ਮਰੀਜ਼ ਦੇ ਸ਼ਰੀਰ ਉਪਰ ਪੰਜ ਜਾਂ ਇਸ ਤੋਂ ਘੱਟ ਦਾਗ ਜਾਂ ਧੱਬੇ ਹੋਣ ਅਤੇ ਕੇਵਲ ਇੱਕ ਨਾੜ/ਨਸ ਵੱਲੋਂ ਹੀ ਵੱਲੋਂ ਹੀ ਕੰਮ ਛੱਡਿਆ ਹੋਵੇ ਤਾਂ ਉਸ ਨੂੰ ਘੱਟ ਜਿਰਮੀ ਵਾਲੀ ਪਹਿਲੀ ਸਟੇਜ਼ ਵਿੱਚ ਰੱਖਿਆ ਜਾਂਦਾ ਹੈ। ਇਸ ਵਰਗ ਦੇ ਮਰੀਜ਼ ਦਾ ਇਲਾਜ਼ ਛੇ ਮਹੀਨੇ ਦੀ ਦਵਾਈ ਦੇ ਕੋਰਸ ਪੂਰਾ ਹੋ ਕੇ ਹੋ ਸਕਦਾ ਹੈ ਜਦੋਂ ਕਿ ਦੂਜੇ ਵਰਗ ਵਿੱਚ ਬਹੁ-ਜਿਰਮੀ  ਮਰੀਜ਼ ਆ ਜਾਂਦਾ ਹੈ। ਇਸ ਵਰਗ ਵਿੱਚ ਉਸ ਮਰੀਜ਼ ਨੂੰ ਸਾਮਿਲ ਕੀਤਾ ਜਾਂਦਾ ਹੈ। ਜਿਸ ਦੇ ਸਰੀਰ ਉਪਰ ਪੰਜ ਤੋਂ ਵੱਧ ਦਾਗ ਹੋਣ ਅਤੇ ਇੱਕ ਤੋਂ ਜਿਆਦਾ ਨਾੜਾਂ/ਨਸਾਂ ਖ਼ਰਾਬ ਹੋਣ। ਬਹੁ-ਜਰਮੀ ਮਰੀਜ਼ ਲਈ ਸਿਹਤ ਵਿਭਾਗ ਵੱਲੋਂ ਇੱਕ ਸਾਲ ਦੀ ਦਵਾਈ ਦਾ ਕੋਰਸ ਹੁੰਦਾ ਹੈ। ਇਹ ਦਵਾਈ ਬਿਨਾਂ ਨਾਂਗਾ ਲਗਾਤਾਰ ਖਾਣੀ ਪੈਂਦੀ ਹੈ। ਜੇਕਰ ਸਮੇਂ ਸਿਰ ਇਸ ਬਿਮਾਰੀ ਦੀ ਪਹਿਚਾਣ ਹੋਣਬਾਅਦ, ਇਲਾਜ਼ ਸੁਰੂ ਹੋ ਜਾਵੇ ਤਾਂ ਕੋਹੜ ਦੀ ਬਿਮਾਰੀ ਦੇ ਗੰਭੀਰ ਖ਼ਤਰਿਆਂ ਤੋਂ ਬਚਿਆ ਜਾ ਸਕਦਾ ਹੈ।
ਸਮੇਂ ਸਿਰ ਕੋਹੜ ਦੀ ਬਿਮਾਰੀ ਦਾ ਪਤਾ ਲਗਦੇ ਹੀ ਇਸ ਦਾ ਇਲਾਜ਼ ਸ਼ੁਰੂ ਕਰਕੇ ਇਸ ਬਿਮਾਰੀ ਤੋਂ ਹੋਣ ਵਾਲੇ ਵਾਲੇ ਵੱਡੇ ਨੁਕਸਾਨਾਂ ਤੋਂ ਬਚਿਆ ਜਾ ਸਕਦਾ ਹੈ।ਇਸ ਬਿਮਾਰੀ ਦਾ ਇਲਾਜ਼ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਵੀ ਬਿਲਕੁਲ ਮੁੱਫ਼ਤ ਕੀਤਾ ਜਾਂਦਾ ਹੈ।ਇੱਥੇ ਦੱਸਣਯੋਗ ਹੈ ਕਿ ਹਰੇਕ ਜਿਲੇ ਵਿੱਚ ਜਿਲਾ ਕੋਹੜ ਅਧਿਕਾਰੀ ਨਿਯੁਕਤ ਕੀਤਾ ਹੁੰਦਾ ਹੈ ਅਤੇ ਉਸ ਦੀ ਨਿਗਰਾਨੀ ਹੇਠ ਇੱਕ ਟੀਮ ਬਣੀ ਹੁੰਦੀ ਹੈ।ਬਿਮਾਰੀ ਦੇ ਸੁਰੂਆਤੀ ਦੌਰ ਵਿੱਚ ਪੀੜਤ ਮਰੀਜ਼ ਦਵਾਈ ਘਰੇ ਜਾ ਕੇ ਖਾ ਕੇ ਆਪਣਾ ਇਲਾਜ ਸੁਰੂ ਕਰ ਸਕਦਾ ਹੈ ਅਤੇ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਵੀ ਜਰੂਰਤ ਨਹੀਂ ਹੁੰਦੀ ਹੈ। ਇਸ ਬਿਮਾਰੀ ਤੋਂ ਪੀੜਤ ਵਿਅਕਤੀ ਦਾ ਜਦੋਂ ਇਲਾਜ਼ ਸੁਰੂ ਹੋ ਜਾਂਦਾ ਹੈ ਤਾਂ ਉਸ ਤੋਂ ਇਹ ਬਿਮਾਰੀ ਹੋਰਨਾਂ ਮੈਬਰਾਂ ਨੂੰ ਫੈਲਣ ਦਾ ਖ਼ਤਰਾ ਕਾਫ਼ੀ ਘੱਟ ਹੋ ਜਾਂਦਾ ਹੈ।
ਇਸ ਪੰਦਰਵਾੜੇ ਵਿੱਚ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਲੋਕਾਂ ਨੂੰ ਕੋਹੜ ਦੀ ਬਿਮਾਰੀ ਤੋਂ ਜਾਗਰੁਕਤਾ ਪੈਂਦਾ ਕਰਨ ਦੇ ਉਦੇਸ਼ ਨਾਲ ਸੈਮੀਨਾਰ, ਲੈਕਚਰ ਅਤੇ ਹੋਰ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ।ਬਿਮਾਰੀ ਤੋਂ ਪੀੜਤ ਲੋਕਾਂ ਨੂੰ ਇਸ ਬਿਮਾਰੀ ਸਬੰਧੀ ਜਾਣਕਾਰੀ ਦੇ ਕੇ, ਉਹਨਾਂ ਦਾ ਇਲਾਜ਼ ਸੁਰੂ ਕਰਵਾਉਣਾ ਇਸ ਪੰਦਰਵਾੜਾ ਮਨਾਉਣ ਦਾ ਪ੍ਰੁਮੁੱਖ ਉਦੇਸ਼ ਹੁੰਦਾ ਹੈ। ਸਾਡੇ ਪੰਜਾਬ ਸੂਬੇ ਅੰਦਰ ਸਿਹਤ ਵਿਭਾਗ ਵਿੱਚ ਕੰਮ ਕਰਦੀਆਂ ਆਸ਼ਾ ਵਰਕਰਾਂ ਨੂੰ ਵੀ  ਕੋਹੜ ਦੀ ਬਿਮਾਰੀ ਸਬੰਧੀ ਸਰਵੇ ਕਰਨ ਅਤੇ ਇਸ ਬਿਮਾਰੀ ਦੇ ਅਸਲ ਅਤੇ ਸੱਕੀ ਮਰੀਜ਼ਾਂ ਦੀ ਪਹਿਚਾਣ ਕਰਨ ਲਈ ਵਿਸ਼ੇਸ ਤੌਰ ਤੇ ਫੀਲਡ ਵਿੱਚ ਭੇਜਿਆ ਜਾਂਦਾ ਹੈ। ਇਸੇ ਤਰਾਂ ਹੀ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਵੱਲੋਂ ਕੋਹ੍ਯੜ ਦੀ ਬਿਮਾਰੀ ਤੋਂ ਜਾਗ੍ਰਿਤ ਕਰਨ ਦੇ ਉਦੇਸ਼ ਨਾਲ ਬਚਾਅ, ਇਲਾਜ਼ ਅਤੇ ਸਾਵਧਾਨੀਆਂ ਸਬੰਧੀ ਪ੍ਰਚਾਰ ਕੀਤਾ ਜਾਂਦਾ ਹੈ।

ਮਾਲਵਿੰਦਰ ਤਿਉਣਾ ਪੁਜਾਰੀਆਂ,
ਬਲਾਕ ਅਕਸਟੈਨਸ਼ਨ ਐਜੂਕੇਟਰ
ਸੀ.ਐਚ.ਸੀ ਆਲਮਵਾਲਾ,
ਸ੍ਰੀ ਮੁਕਤਸਰ ਸਾਹਿਬ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਦਾ ਨਵਾਂ ਕੀਰਤੀਮਾਨ -‘ਖਾਲਸਾ ਯੂਨੀਵਰਸਿਟੀ’ ਦੀ ਸਥਾਪਨਾ

ਇਤਿਹਾਸਕ ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਨਵਾਂ ਮੀਲ ਪੱਥਰ ਕਾਇਮ ਕਰਦਿਆਂ ‘ਖਾਲਸਾ ਯੂਨੀਵਰਸਿਟੀ’ ਸਥਾਪਿਤ ਕੀਤੀ …

Leave a Reply