ਇਸ ਲੋਕ ਰਾਜ ਵਿਚ
ਜਦੋਂ ਕੋਈ ਨਵੀਂ ਸੱਤਾ
ਸਿੰਘਾਸਣ `ਤੇ ਆਉਂਦੀ ਹੈ
ਆਪਣੇ ਮੁਕਟ ਸਸਤੇ ਸਿੰਘਾਸਣ `ਤੇ
ਬਿਰਾਜਮਾਨ ਹੋਣ ਉਪਰੰਤ
ਉਸ ਦਾ ਪਹਿਲਾ ਸੰਦੇਸ਼
ਪਿਛਲੇ ਸਾਰੇ ਸਾਲਾਂ ਦਾ ਕੱਚਾ ਚਿੱਠਾ
ਧੁਰ ਅੰਦਰ ਤੱਕ ਖੁਰਚ ਦਿੱਤਾ ਜਾਵੇ
ਜੋ ਵੀ ਗੱਡੇ ਮੁਰਦੇ ਨੇ
ਸਭ ਉਖਾੜ ਦਿੱਤੇ ਜਾਣ।
ਜਿਸ ਰਾਜ ਨੂੰ ਅਸੀਂ ਹਾਸਿਲ ਕੀਤਾ ਉਸ ਨੂੰ ਖ਼ੂਬ
ਲੁੱਟ-ਲੁੱਟ ਕੇ ਖਾਧਾ ਜਾਵੇ।
ਤੇ ਹਾਰੀ ਹੋਈ ਪਾਰਟੀ ਦਾ ਸਿਰਫ਼ ਇੱਕ
ਹੀ ਸਰਾਪ ਹੋਵੇ ਗੁੰਗੇ ਹੋਣ ਦਾ।
ਹਰ ਇੱਕ ਸਤਾ ਵਿਚ ਇਕੋ ਬਿਮਾਰੀ
ਕਿਉਂ ਫੈਲ ਜਾਂਦੀ ਹੈ
ਕਿ ਫਲਾਣੇ ਫਲਾਣੇ ਨੂੰ ਐਸ ਲਈ
ਖ਼ਰੀਦਿਆ ਤੇ ਵੇਚਿਆ ਜਾਵੇ।
ਹਰ ਸਤਾ ਦਾ ਇੱਕੋ ਦਸਤੂਰ ਹੈ ”ਭੱਟ”
ਚੀਕਾਂ, ਜ਼ਖਮ, ਅਪਰਹਣ ਤੇ ਬੇਰੁਜ਼ਗਾਰੀ
ਖੋਹ, ਲੁੱਟ, ਬਲਾਤਕਾਰ ਤੇ ਜਾਗੀਰਦਾਰੀ।
ਹਰਮਿੰਦਰ ਸਿੰਘ ਭੱਟ
ਬਿਸਨਗੜ (ਬਈਏਵਾਲ)
ਸੰਗਰੂਰ – 9914062205