
ਅੰਮ੍ਰਿਤਸਰ, ੧੭ ਜੂਨ (ਪ੍ਰੀਤਮ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ ਲੜਕੀਆਂ ਲਈ ਯੂਥ ਲੀਡਰਸ਼ੀਪ ਟਰੇਨਿੰਗ ਕੈਂਪ ਯੂਨੀਵਰਸਿਟੀ ਦੇ ਸਟੂਡੈਂਟਸ ਹੋਲੀਡੇ ਹੋਮ, ਡਲਹੌਜੀ ਵਿਖੇ ਲਗਾਇਆ ਗਿਆ। ਇਸ ਕੈਂਪ ਵਿਚ ਯੂਨੀਵਰਸਿਟੀ ਨਾਲ ਸਬੰਧਿਤ ਵੱਖ-ਵੱਖ 11 ਕਾਲਜਾਂ ਦੀਆਂ 73 ਵਿਦਿਆਰਥਣਾਂ ਨੇ ਹਿੱਸਾ ਲਿਆ। ਇਨਾਮ-ਵੰਡ ਸਮਾਰੋਹ ਮੌਕੇ ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਮੁੱਖ-ਮਹਿਮਾਨ ਸਨ ਅਤੇ ਲੇਡੀ ਵਾਈਸ-ਚਾਂਸਲਰ, ਡਾ. ਸਰਵਜੀਤ ਕੌਰ ਬਰਾੜ ਨੇ ਇਸ ਸਮਾਗਮ ਵਿਚ ਗੈਸਟ ਆਫ ਆਨਰਜ਼ ਵਜੋਂ ਸ਼ਿਰਕਤ ਕੀਤੀ। ਪ੍ਰੋ. ਬਰਾੜ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੂਥ ਲੀਡਰਸ਼ਿਪ ਲਾਉਣ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਆਪਸੀ ਤਾਲਮੇਲ ਅਤੇ ਮਿੱਤਰਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਜ਼ਰੀਏ ਵਿਦਿਆਰਥੀਆਂ ਵਿਚ ਲੀਡਰਸ਼ਿਪ ਜਿਹੇ ਗੁਣ ਵਿਕਸਿਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀ ਪ੍ਰਮਾਤਮਾ ‘ਤੇ ਭਰੋਸਾ ਰੱਖਦੇ ਹੋਏ ਜ਼ਿੰਦਗੀ ਵਿਚ ਅਗਾਂਹਵਧੂ ਸੋਚ ਅਪਨਾਉਣ ਅਤੇ ਆਪਣੇ ਟੀਚੇ ਹਾਸਲ ਕਰਨ ਲਈ ਸਖਤ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ। ਉਨ੍ਹਾਂ ਕਿਹਾ ਕਿ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੁੰਦਾ ਜੇ ਉਹ ਕਿਸੇ ਚੰਗੇ ਢੰਗ ਅਤੇ ਤਰੀਕੇ ਨਾਲ ਕੀਤਾ ਜਾਵੇ। ਉਨ੍ਹਾਂ ਭਵਿੱਖ ਵਾਸਤੇ ਸ਼ੁਭ ਇਛਾਵਾਂ ਦਿੰਦਿਆਂ ਵਿਦਿਆਰਥੀਆਂ ਨੂੰ ਆਖਿਆ ਕਿ ਉਹ ਆਪਣੇ ਮੰਤਵ ਵਿਚ ਕਾਮਯਾਬ ਹੋਣ ਅਤੇ ਯੂਨੀਵਰਸਿਟੀ ਤੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰਨ। ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ, ਡਾ. ਜਗਜੀਤ ਕੌਰ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਕੈਂਪ ਦੌਰਾਨ ਵਿਦਿਆਰਥਣਾਂ ਨੇ ਡਲਹੌਜੀ ਦੀਆਂ ਵੱਖ-ਵੱਖ ਖੂਬਸੂਰਤ, ਇਤਿਹਾਸਕ ਥਾਂਵਾਂ ਜਿਵੇਂ ਕਾਲਾ-ਟੋਪ, ਖਜਿਆਰ, ਪੰਚਪੂਲਾ, ਡੈਨ-ਕੁੰਡ, ਬਾਰਾ-ਪੱਥਰ, ਡਲਹੌਜੀ ਆਦਿ ਦੀ ਟਰੈਕਿੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਮੌਕੇ ਰੋਜ਼ਾਨਾ ਮੁਕਾਬਲੇ ਵੀ ਕਰਵਾਏ ਗਏ ਜਿਨ੍ਹਾਂ ਵਿਚ ਐਗਜ਼ਟੈਮਪੋਰ, ਕਵਿਤਾ-ਉਚਾਰਣ, ਵਾਦ-ਵਿਵਾਦ, ਗੀਤ/ਲੋਕ-ਗੀਤ, ਡਾਂਸ ਆਦਿ ਵਿਚ ਵਿਦਿਆਰਥਣਾਂ ਨੇ ਵਧ-ਚੜ ਕੇ ਹਿੱਸਾ ਲਿਆ ਅਤੇ ਆਪਣੀਆਂ ਕਲਾਵਾਂ ਦਾ ਬਾਖੂਬੀ ਪ੍ਰਦਰਸ਼ਨ ਕੀਤਾ।ਇਸ ਮੌਕੇ ਤੇ ਵਿਦਿਆਰਥਣਾਂ ਨੇ ਸਭਿਆਚਾਰਕ ਪ੍ਰੋਗਰਾਮ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ।ਮੁੱਖ ਮਹਿਮਾਨ ਨੇ ਜੇਤੂ ਵਿਦਿਆਰਥਣਾਂ ਨੂੰ ਇਨਾਮ ਵੰਡੇ। ਕੈਂਪ ਦੌਰਾਨ ਐਸ.ਆਰ. ਸਰਕਾਰੀ ਕਾਲਜ (ਲੜਕੀਆਂ), ਅੰਮ੍ਰਿਤਸਰ ਦੀ ਤਾਨੀਆ ਮਹਾਜਨ ਨੂੰ ਬੈਸਟ ਕੈਂਪਰ ਤੇ ਯੂਨੀਵਰਸਿਟੀ ਕਾਲਜ, ਵੇਰਕਾ ਦੀ ਰੰਜਨਾ ਸ਼ਰਮਾ ਨੂੰ ਦੂਜਾ ਬੈਸਟ ਕੈਂਪਰ ਐਲਾਨਿਆ ਗਿਆ। ਸਭ ਤੋਂ ਅਨੁਸ਼ਾਸਨੀ ਟੀਮ ਲਈ ਆਰ.ਆਰ. ਐਮ.ਕੇ. ਆਰੀਆ ਮਹਿਲਾ ਮਹਾਂਵਿਦਿਆਲਾ ਨੇ ਪਹਿਲਾ ਸਥਾਨ, ਯੂਨੀਵਰਸਿਟੀ ਕਾਲਜ, ਵੇਰਕਾ ਨੇ ਦੂਜਾ ਪ੍ਰਾਪਤ ਕੀਤਾ। ਸ੍ਰੀ ਨਿਰਮਲ ਸਿੰਘ ਅਤੇ ਪ੍ਰੋ. ਗੁਰਸ਼ਰਨ ਕੌਰ ਨੇ ਵੀ ਇਸ ਮੌਕੇ ਆਪਣੇ ਵਿਚਾਰ ਪੇਸ਼ ਕੀਤੇ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media