
ਫਾਜਿਲਕਾ, 20 ਜੂਨ (ਵਿਨੀਤ ਅਰੋੜਾ)- ਐਮ.ਐਸ.ਸੀ-2013 ਦੇ ਨਤੀਜੇ ਵਿਚ ਸਥਾਨਕ ਜੋਤੀ ਕਾਲਜ ਆਫ਼ ਇਨਫਰਾਮੈਂਸਨ ਐਂਡ ਟੈਕਨਲੋਜੀ ਪਿੰਡ ਰਾਮਪੁਰਾ ਦੇ ਵਿਦਿਆਰਥੀਆਂ ਨੇ ਚੰਗੇ ਅੰਕ ਲੈਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਰਿਤੇਸ਼ ਸ਼ਰਮਾ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀ ਨਵਦੀਪ ਕੁਮਾਰ ਨੇ ਯੂਨੀਵਰਸਿਟੀ ਪੱਧਰ ਤੇ ਚੌਥੀ ਪੁਜ਼ੀਸ਼ਨ ਹਾਸਲ ਕਰਕੇ ਸੰਸਥਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਵਿਦਿਆਰਥੀ ਨੂੰ ਸੰਸਥਾ ਦੇ ਮੈਨੇਜਮੈਂਟ ਮੈਂਬਰ ਹੈਪੀ ਠਕਰਾਲ, ਰੋਸ਼ਨ ਲਾਲ ਠੱਕਰ, ਸਤਪਾਲ ਗੁਪਤਾ ਤੋਂ ਇਲਾਵਾ ਸਟਾਫ ਮੈਂਬਰ ਜੱਜਵੀਰ ਸਿੰਘ, ਪੁਨੀਤ ਕੁਮਾਰ ਅਤੇ ਹੋਰਾਂ ਨੇ ਵਧਾਈ ਦਿੱਤੀ ਹੈ।
Punjab Post Daily Online Newspaper & Print Media