ਅੰਮ੍ਰਿਤਸਰ, 23 ਜੂਨ (ਸੁਖਬੀਰ/ਸਾਜਨ) – ਘਾਹ ਮੰਡੀ ਨੰਦਨ ਟਾਕੀ ਦੇ ਸਾਹਮਣੇ ਦਰਗਾਹ ਬਾਬਾ ਹਜਰਤ ਗੌਂਸਪਾਕ ਚਿੱਸ਼ਤੀ ਜਮੇਰਬਲ ਜਿੰਦਾ ਸ਼ਾਹ ਮੁਰਾਦ ਜੀ ਦਾ ਮੇਲਾ ਬੜੀ ਧੂਮ ਧਾਮ ਨਾਲ ਮੁੱਖ ਸੇਵਾਦਾਰ ਬਿਟੂ ਸ਼ਾਹ ਦੀ ਅਗਵਾਈ ਵਿੱਚ ਅਤੇ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ।ਜਿਸ ਵਿੱਚ ਮਸ਼ਹੂਰ ਕਵਾਲ ਬਲਵਿੰਦਰ ਮੱਤੇ ਵਾੜੀਆ ਲੂਧਿਆਣਾ ਵਾਲੇ, ਰਾਜੇਸ਼ ਰਾਣਾ ਅੰਮ੍ਰਿਤਸਰ ਵਾਲੇ ਅਤੇ ਸ਼ਿਵ ਭੋਲੇ ਨਾਥ ਦੀ ਆਈਟਮ ਮਾਸਟਰ ਨਵੀਨ ਦਿੱਲੀ ਵਾਲੇ ਨੇ ਹਾਜਰਿਆ ਭਰਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਸ਼ੌਭ ਮੌਕੇ ਤੇ ਅਨਵਰ ਖਾਨ, ਲਵਿੰਦਰ ਬੰਟੀ, ਅਮਰਜੀਤ ਸਿੰਘ ਚੋਹਾਨ, ਜੋਤੀ ਬਾਲਾ ਨੇ ਆ ਕੇ ਮੱਥਾ ਟੇਕ ਕੇ ਹਾਜਰਿਆ ਭਰੀਆਂ।ਭਾਰੀ ਇੱਕਠ ਵਿੱਚ ਸੰਗਤਾਂ ਨੇ ਮੱਥਾ ਟੇਕ ਹਾਜਰੀਆਂ ਭਰੀਆ ਅਤੇ ਲੰਗਰ ਛੱਕਿਆ।ਇਸ ਦੌਰਾਨ ਸੇਵਾਦਾਰ ਬਿਟੂ ਸ਼ਾਹ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਰ ਸਾਲ ਦੀ ਤਰਾਂ ਸੰਗਤਾਂ ਦੇ ਸਹਿਯੋਗ ਨਾਲ ਮੇਲਾ ਬੜੀ ਧੂਮ ਧਾਮ ਨਾਲ ਕਰਵਾਇਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਅੱਜ ਦੂਪਿਹਰ ੧ ਵੱਜੇ ਸ਼ੋਬਾ ਯਾਤਰਾ ਕੱਡੀ ਗਈ ਹੈ।ਸ਼ੋਬਾ ਯਾਤਰਾ ਘਾਸ ਮੰਡੀ ਤੋਂ ਹੁੰਦੀ ਹੋਈ, ਹਾਲ ਗੇਟ, ਰਾਮ ਬਾਗ, ਬੱਸ ਸਟੇਂਡ ਤੋਂ ਹੁੰਦੀ ਹੋਈ ਹੂਸੈਨ ਪੂਰਾ ਚੌਂਕ ਤੋਂ ਬਾਅਦ ਦਰਗਾਹ ਵਿੱਚ ਸਮਾਪਿਤ ਕੀਤੀ ਗਈ ਅਤੇ ਬਾਬਾ ਜੀ ਦੇ ਚਰਨਾ ਵਿੱਚ ਅਰਦਾਸ ਕਰਕੇ ਲੰਗਰ ਅਟੂਟ ਵਰਤਾਇਆ ਗਿਆ।ਇਸ ਮੌਕੇ ਗਰੀਬਦਾਸ, ਨੀਕਾ ਪਹਿਲਵਾਨ, ਬਲਦੇਵ ਸ਼ਾਹ, ਮਾਣਾ ਪਹਿਲਵਾਨ, ਪੱਪਲ ਟਿੰਕਾ ਆਦਿ ਹਾਜਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …