ਨਵੀਂ ਦਿੱਲੀ, 23 ਜੂਨ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ+ਬੰਧਕ ਕਮੇਟੀ ਦੇ ਮੁੱਖ ਦਫਤਰ ਗੁਰਦੁਆਰਾ ਰਕਾਬ ਗੰਜ ਸਾਹਿਬ ਵਿੱਚ ਕੰਮ ਕਰਦੇ ਸਮੁੱਚੇ ਸਟਾਫ ਵੱਲੋਂ ਅੱਜ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਮਿਲ ਕੇ ਕਮੇਟੀ ਦੇ ਜਨਰਲ ਮੈਨੇਜਰ ਹਰਜੀਤ ਸਿੰਘ ਦੇ ਕਿਰਦਾਰ ‘ਤੇ ਇੱਕ ਬੀਬੀ ਮੁਲਾਜ਼ਮ ਵੱਲੋਂ ਲਾਏ ਗਏ ਸਵਾਲੀਆ ਨਿਸ਼ਾਨ ‘ਤੇ ਹੈਰਾਨੀ ਪ੍ਰਗਟ ਕੀਤੀ ਹੈ। ਸਮੁੱਚੇ ਸਟਾਫ ਵੱਲੋਂ ਹਰਜੀਤ ਸਿੰਘ ਦੇ ਕਿਰਦਾਰ ਨੂੰ ਚੰਗਾ ਦੱਸਦੇ ਹੋਏ ਉਕਤ ਬੀਬੀ ਵੱਲੋਂ ਲਾਏ ਗਏ ਇਲਜ਼ਾਮਾਂ ਨੂੰ ਸਿਆਸੀ ਵਿਰੋਧੀਆਂ ਦੀ ਸਾਜਿਸ਼ ਕਰਾਰ ਦਿੱਤਾ ਹੈ। ਨਵੀਂ ਕਮੇਟੀ ਵੱਲੋਂ ਬੀਤੇ 14 ਮਹੀਨਿਆਂ ਤੋਂ ਲੋਕ ਪੱਖੀ ਅਤੇ ਲੋਕ ਭਲਾਈ ਦੇ ਕੀਤੇ ਜਾ ਰਹੇ ਕਾਰਜਾਂ ਤੋਂ ਚਿੜ੍ਹਦੇ ਹੋਏ ਕਮੇਟੀ ਦੇ ਜਨਰਲ ਮੈਨੇਜਰ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਇਨ੍ਹਾਂ ਬੇਬੁਨਿਆਦ ਦੋਸ਼ਾਂ ਨੂੰ ਲਾਉਣ ਦਾ ਕਾਰਨ ਦੱਸਿਆ ਗਿਆ ਹੈ। ਬੀਬੀ ਮੁਲਾਜ਼ਮ ਦੇ ਵਿਵਹਾਰ ਨੂੰ ਹੈਂਕੜਬਾਜ਼ੀ ਅਤੇ ਹੰਕਾਰਿਆ ਹੋਇਆ ਦੱਸਦੇ ਹੋਏ ਜਨਰਲ ਮੈਨੇਜਰ ਨਾਲ ਬੀਬੀ ਦੀ ਕਿਸੇ ਵਿਸ਼ੇ ‘ਤੇ ਹੋਈ ਦਫਤਰੀ ਗੱਲਬਾਤ ਨੂੰ ਜਿਸਮਾਨੀ ਛੇੜਖਾਨੀ ਕਰਾਰ ਦੇਣ ‘ਤੇ ਵੀ ਸਟਾਫ ਨੇ ਤਿੱਖਾ ਵਿਰੋਧ ਜਿਤਾਇਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਸਟਾਫ ਨੂੰ ਤੱਥਾਂ ਦੇ ਆਧਾਰ ‘ਤੇ ਜਾਂਚ ਕਰਦੇ ਹੋਏ ਦੋਸ਼ੀ ਪਾਏ ਜਾਂਦੇ ਅਧਿਕਾਰੀ ਖਿਲਾਫ ਬਣਦੀ ਕਾਰਵਾਈ ਕਰਨ ਦਾ ਇਸ਼ਾਰਾ ਕੀਤਾ ਗਿਆ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …