ਅੰਮ੍ਰਿਤਸਰ, 14 ਫਰਵਰੀ (ਸੁਖਬੀਰ ਸਿੰਘ)- ਲੜਕੀਆਂ ਨੂੰ ਆਤਮ ਨਿਰਭਰ ਹੋਣ ਲਈ ਸਿਲਾਈ ਕਟਾਈ ਦੀ ਫ੍ਰੀ ਸਿਖਿਆ ਦੇਣ ਲਈ ਰਮਿੰਦਰ ਸਿੰਘ ਬੁਲਾਰੀਆ ਦੀ ਯਾਦ ਵਿੱਚ ਗਠਿਤ ਵੁਮੈਨ ਵੈਲਫੇਅਰ ਅਤੇ ਟਰੇਨਿੰਗ ਸੁਸਾਈਟੀ ਵਲੋਂ ਸਿਲਾਈ ਸੈਂਟਰ ਖੋਲਿਆ ਗਿਆ, ਜਿਸ ਦਾ ਉਦਘਾਟਨ ਮੁੱਖ ਸੰਸਦੀ ਸਕੱਤਰ ਤੇ ਹਲਕਾ ਦੱਖਣੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੀ ਹਾਜਰੀ ‘ਚ ਸੈਂਟਰ ਦੀ ਚੇਅਰਪਰਸਨ ਬੀਬੀ ਗੁਰਮੀਤ ਕੌਰ ਕੋਲੋਂ ਕਰਵਾਇਆ। ਸ਼ਹੀਦ ਉਧਮ ਸਿੰਘ ਨਗਰ ਗਲੀ ਨੰ. ੫ ਬਾਜਾਰ ਵਿਚ ਖੋਲੇ ਗਏ ਇਸ ਸੈਂਟਰ ਦੀ ਦੇਖ-ਰੇਖ ਲਈ ਅੋਰਤਾਂ ਦੀ ਕਮੇਟੀ ਬਨਾਈ ਗਈ ਹੈ, ਜਦਕਿ ਅੋਰਤਾਂ ਅਤੇ ਲੜਕੀਆਂ ਨੂੰ ਫ੍ਰੀ ਸਿਲਾਈ ਕਟਾਈ ਦੀ ਸਿਖਿਆ ਮਾਹਿਰ ਟੀਚਰਾਂ ਵਲੋਂ ਦਿੱੱਤੀ ਜਾਵੇਗੀ ।ਇਸ ਮੋਕੇ ਹਲਕਾ ਦੱਖਣੀ ਦੇ ਇੰਚਾਰਜ ਬਲਵਿੰਦਰ ਸਿੰਘ ਸ਼ਾਹ, ਜੀਤ ਸਿੰਘ ਵਾਰਡ ਨੰ. 35 ਪ੍ਰਧਾਨ, ਰੀਟਾ ਕੋਹਲੀ ਪ੍ਰਧਾਨ, ਅਧਿਆਪਕ ਗੁਰਬਿੰਦਰ ਕੋਰ, ਬੀਬੀ ਰਾਣੀ, ਦਵਿੰਦਰ ਕੋਰ, ਦੁਪਿੰਦਰ ਕੋਰ, ਬਲਵਿੰਦਰ ਕੋਰ, ਜਸਵਿੰਦਰ ਕੋਰ, ਗੁਰਦਿਆਲ ਸਿੰਘ ਭੁੱਲਰ, ਬਲਵਿੰਦਰ ਸਿੰਘ ਨਵਾਂ ਪਿੰਡ, ਗੁਲਜੀਤ ਸਿੰਘ ਬਿਜਲੀ ਵਾਲੇ ਪ੍ਰਧਾਨ ਵਾਰਡ 36, ਨਾਨਕ ਸਿੰਘ, ਲਖਬੀਰ ਸਿੰਘ, ਜਸਬੀਰ ਸਿੰਘ ਖਾਲਸਾ, ਗੁਰਮੀਤ ਸਿੰਘ ਸੁਰਸਿੰਘ, ਨਰਿੰਦਰ ਸਿੰਘ ਨੰਦੂ, ਲਖਬੀਰ ਸਿੰਘ ਬੀਰਾ, ਕੁਲਦੀਪ ਸਿੰਘ ਸੰਧੂ, ਅਵਤਾਰ ਸਿੰਘ ਕੰਡਾ, ਸੁਰਜੀਤ ਸਿੰਘ ਗਿੱਲ, ਇੰਦਰਜੀਤ ਸਿੰਘ ਪੰਡੋਰੀ, ਗੁਰਦੀਪ ਸਿੰਘ ਦੀਪਾ, ਜੋਗਿੰਦਰ ਸਿੰਘ ਰੇਸ਼ਮ ਸਿੰਘ ਆਦਿ ਹਾਜਰ ਸਨ।
Check Also
ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਨਵ-ਨਿਯੁੱਕਤ ਡੀ.ਸੀ ਸੰਦੀਪ ਰਿਸ਼ੀ ਦਾ ਸਵਾਗਤ
ਸੰਗਰੂਰ, 17 ਸਤੰਬਰ (ਜਗਸੀਰ ਲੌਂਗੋਵਾਲ) – ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ …