Monday, May 20, 2024

ਸਵਿਟਜ਼ਰਲੈਂਡ ਦੇ ਖ਼ੇਤੀਬਾੜੀ ਮਾਹਿਰ ਪੀਟਰ ਮਾਰਟੀ ਪਹੁੰਚੇ ਖ਼ਾਲਸਾ ਕਾਲਜ

ਕਾਲਜ ਦੇ ਖ਼ੇਤੀਬਾੜੀ ਵਿਭਾਗ ਵੱਲੋਂ ਸੰਚਾਲਤ ਜੈਵਿਕ ਖ਼ੇਤੀ ਫ਼ਾਰਮ ਦੀ ਕੀਤੀ ਪ੍ਰਸੰਸਾ

PPN27061413

ਅੰਮ੍ਰਿਤਸਰ, 27 ਜੂਨ (ਪ੍ਰੀਤਮ ਸਿੰਘ)-ਇਤਿਹਾਸਕ ਖ਼ਾਲਸਾ ਕਾਲਜ ਵਿਖੇ ਜਿਊਰਿਕ ਯੂਨੀਵਰਸਿਟੀ, ਜਿਊਰਿਕ, ਸਵਿਟਜ਼ਰਲੈਂਡ ਤੋਂ ਖੇਤੀਬਾੜੀ ਮਾਹਿਰ, ਪੀਟਰ ਮਾਰਟੀ, ਨੇ ਕਾਲਜ ਦੇ ਖ਼ੇਤੀਬਾੜੀ ਵਿਭਾਗ ‘ਚ ਪਹੁੰਚ ਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਅਹਿਮ ਵਿਚਾਰ ਸਾਂਝੇ ਕੀਤੇ। ਇਸ ਉਪਰੰਤ ਉਨ੍ਹਾਂ ਨੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨਾਲ ਵੀ ਸਲਾਹ-ਮਸ਼ਵਰਾ ਕਰਦਿਆ ਕਿਹਾ ਕਿ ਜਿਊਰਿਕ ਯੂਨੀਵਰਸਿਟੀ ਅਤੇ ਖ਼ਾਲਸਾ ਕਾਲਜ ਵਿਚਕਾਰ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਅਦਾਨ-ਪ੍ਰਦਾਨ ਦੀਆਂ ਸੰਭਾਵਨਾਵਾਂ ਪ੍ਰਫ਼ੁਲਿਤ ਹਨ।
ਪੀਟਰ ਨੇ ਕਾਲਜ ਕੈਂਪਸ ਵਿਖੇ ਜੈਵਿਕ ਖ਼ੇਤੀ ਫ਼ਾਰਮ ਦਾ ਵੀ ਦੌਰਾ ਕੀਤਾ ਅਤੇ ਕਿਹਾ ਕਿ ਸਵਿਟਜ਼ਰਲੈਂਡ ‘ਚ ਕੁਦਰਤੀ ਖ਼ੇਤੀ ਬਹੁਤ ਹੀ ਸਫ਼ਲਤਾ-ਪੂਰਵਕ ਢੰਗ ਨਾਲ ਲਾਗੂ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ‘ਚ ਕੁਦਰਤੀ ਅਤੇ ਜੈਵਿਕ ਖੇਤੀ ਰਾਹੀਂ ਤਿਆਰ ਖ਼ੁਰਾਕਾਂ ਹੀ ਲੋਕਾਂ ਦੀ ਪਸੰਦ ਬਣਨਗੀਆਂ, ਜਿਸਦੀ ਤਿਆਰੀ ਸਾਨੂੰ ਹੁਣ ਤੋਂ ਹੀ ਕਰ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਚਾਹੁਣਗੇ ਕਿ ਉਨ੍ਹਾਂ ਦੀ ਯੂਨੀਵਸਿਟੀ ਵੱਲੋਂ ਇਸ ਖ਼ੇਤਰ ‘ਚ ਕੀਤੀ ਜਾ ਰਹੀ ਖੋਜ਼ ਦਾ ਲਾਭ ਖ਼ਾਲਸਾ ਕਾਲਜ ਨੂੰ ਪ੍ਰਾਪਤ ਹੋਵੇ, ਜਿਸਦੇ ਲਈ ਉਹ ਖੋਜ਼ ਦੇ ਖ਼ੇਤਰ ‘ਚ ਤਾਲਮੇਲ ਕਰਨਾ ਚਾਹੁਣਗੇ।
ਸ: ਛੀਨਾ ਨੇ ਕਿਹਾ ਕਿ ਉਨ੍ਹਾਂ ਨੂੰ ਜਿਊਰਿਕ ਯੂਨੀਵਰਸਿਟੀ ਅਤੇ ਖ਼ਾਲਸਾ ਵਿਚਕਾਰ ਖੇਤੀਬਾੜੀ ਸਿੱਖਿਆ ਅਤੇ ਖ਼ੋਜ਼ ‘ਚ ਅਹਿਮ ਸੰਭਾਵਨਾਵਾਂ ਬਾਰੇ ਸਲਾਹ-ਮਸ਼ਵਰਾ ਕਰਨ ਦਾ ਮੌਕਾ ਮਿਲਿਆ ਹੈ, ਜਿਸ ਸਦਕਾ ਉਹ ਚਾਹੁਣਗੇ ਕਿ ਆਉਣ ਵਾਲੇ ਸਮੇਂ ‘ਚ ਇੱਥੋਂ ਦੇ ਅਧਿਆਪਕ ਅਤੇ ਵਿਦਿਆਰਥੀ ਇਕ ਵਫ਼ਦ ਲੈ ਕੇ ਸਵਿਟਜ਼ਰਲੈਂਡ ਦਾ ਦੌਰਾ ਕਰਨ ਅਤੇ ਉੱਥੋਂ ਦੇ ਵਿਦਵਾਨ ਇੱਥੇ ਆ ਕੇ ਆਪਣ ਵਿਚਾਰ ਸਾਂਝੇ ਕਰਨ। ਸ: ਛੀਨਾ ਨੇ ਕੌਂਸਲ ਦੇ ਫ਼ਾਇਨਾਂਸ ਸਕੱਤਰ ਸ: ਗੁਨਬੀਰ ਸਿੰਘ, ਜੁਆਇੰਟ ਸਕੱਤਰ (ਖ਼ੇਤੀਬਾੜੀ) ਸ: ਰਾਜਬੀਰ ਸਿੰਘ, ਐੱਸ. ਐੱਸ. ਛੀਨਾ, ਸ: ਅਜੀਤ ਸਿੰਘ ਬਸਰਾ, ਪ੍ਰੋ: ਸੁਖਦੇਵ ਸਿੰਘ ਅਤੇ ਪ੍ਰੋ: ਗੁਰਬਖ਼ਸ਼ ਸਿੰਘ ਨਾਲ ਮਿਲਕੇ ਪੀਟਰ ਦਾ ਕਾਲਜ ਕੈਂਪਸ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ।

Check Also

ਗੁਰੂ ਨਾਨਕ ਦੇਵ ਮੈਡੀਕਲ ਕਾਲਜ ਨੂੰ ਏਮਜ਼ ‘ਚ ਤਬਦੀਲ ਕੀਤਾ ਜਾਵੇਗਾ – ਸੰਧੂ ਸਮੁੰਦਰੀ

ਅੰਮ੍ਰਿਤਸਰ, 19 ਮਈ (ਸੁਖਬੀਰ ਸਿੰਘ) – ਡਾ: ਹਰਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਮਾਹਿਰ ਡਾਕਟਰਾਂ …

Leave a Reply