ਰਈਆ, 27 ਜੂਨ (ਬਲਵਿੰਦਰ ਸੰਧੂ) – ਨਸ਼ਿਆਂ ਵਿਰੱਧ ਲੋਕ ਜਾਗਰਿਤੀ ਸੰਸਥਾ (ਰਜਿ:) ਵਲੋਂ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਨਸ਼ਿਆਂ ਵਿਰੁੱਧ ਰੈਲੀ ਅਯੋਜਿਤ ਕੀਤੀ ਗਈ ।ਜਿਸ ਵਿੱਚ ਸ਼ਾਮਲ ਨੌਜਵਾਨਾਂ ਨੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ।ਇਸ ਮੌਕੇ ਸੰਸਥਾ ਦੇ ਪ੍ਰਧਾਨ ਨਵਤੇਜ ਸਿੰਘ ਨਾਹਰ (ਸਮਾਜ ਸੇਵਕ ਅਤੇ ਕੌਂਸਲਿੰਗ ਐਡਵਾਈਜ਼ਰ) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਹਾਨ ਯੋਧੇ ਸੂਰਮਿਆਂ ਦੀ ਜਨਮ ਭੂਮੀ ਤੇ ਅੱਜ ਜੋ ਨਸ਼ਿਆਂ ਦਾ ਜਾਲ ਇੰਨਾ ਵਧ ਚੁੱਕਾ ਹੈ ਉਹ ਬੜੀ ਚਿੰਤਾ ਵਾਲੀ ਗੱਲ ਹੈ। ਦੇਸ਼ ਦਾ ਭਵਿੱਖ ਨੌਜਵਾਨ ਜੋ ਅੱਜ ਬੁਰੀ ਤਰਾਂ ਨਸ਼ਿਆਂ ਦੇ ਜਾਲ ਵਿੱਚ ਫਸ ਚੁੱਕਾ ਹੈ। ਉਹਨਾਂ ਨੂੰ ਨਸ਼ਿਆਂ ਦੇ ਜਾਲ ਵਿੱਚੋਂ ਬਾਹਰ ਕੱਢਣ ਲਈ ਸਾਨੂੰ ਵੱਧ ਤੋਂ ਵੱਧ ਯਤਨ ਕਰਨੇ ਚਾਹੀਦੇ ਹਨ। ਸੰਸਥਾ ਵੱਲੋਂ ਰੋਜ਼ਾਨਾ ਹੀ ਕਈ ਨਸ਼ਿਆਂ ਦੇ ਮਰੀਜ ਨਸ਼ਾ ਛੁਡਾਉ ਕੇਂਦਰਾਂ ਵਿੱਚ ਦਾਖਲ ਕਰਾਏ ਜਾਂਦੇ ਹਨ।ਇਸ ਮੌਕੇ ਡੀ.ਐਸ.ਪੀ. ਜੁਗਰਾਜ ਸਿੰਘ (ਅੰਮ੍ਰਿਤਸਰ ਦਿਹਾਤੀ), ਡੀ.ਪੀ. ਹਰਜਿੰਦਰ ਸਿੰਘ, ਸੁਖਵਿੰਦਰ ਸਿੰਘ ਮੱਤੇਵਾਲ ਪ੍ਰਧਾਨ ਸਮਾਜ ਸੇਵਕ ਸਭਾ ਰਈਆ, ਜਗਰਪੂ ਸਿੰਘ, ਚਰਨਜੀਤ ਸਿੰਘ ਦਾਰਾ, ਸਰੂਪ ਸਿੰਘ, ਡੇਵਿਡ ਮਸੀਹ ਆਦਿ ਮੌਜੂਦ ਸਨ।
Check Also
ਕੋਪਲ ਕੰਪਨੀ ਲਈ ਕਿਸਾਨੀ ਹਿੱਤ ਸਭ ਤੋਂ ਅਹਿਮ ਹੈ – ਸੰਜੀਵ ਬਾਂਸਲ
ਕੋਪਲ ਦੀ 14ਵੀਂ ਸਲਾਨਾ ਕਾਨਫਰੰਸ ਮੌਕੇ ਡਿਸਟ੍ਰੀਬਿਊਟਰਾਂ ਨੂੰ ਕੀਤਾ ਸਨਮਾਨਿਤ ਸੰਗਰੂਰ, 12 ਜਨਵਰੀ (ਜਗਸੀਰ ਲੌਂਗੋਵਾਲ …