ਖਜਾਲਾ, 28 ਜੂਨ (ਕਵਲਜੀਤ ਸਿੰਘ) – ਤਰਸਿੱਕਾ ਦੇ ਨਜ਼ਦੀਕ ਪਿੰਡ ਜੋਧਾ ਨਗਰੀ ਵਿਖੇ ਸਮੂੰਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਤਿਹਾਸਕ ਗੁਰਦੁਆਰਾ ਬਾਬਾ ਮਾਣਕ ਚੰਦ, ਬਾਬਾ ਮਾਹੀ ਦਾਸ ਵਿਖੇ ਹਾੜ ਦੀ ਮੱਸਿਆ ਬੜੀ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਵੱਡੇ ਲੰਗਰ ਹਾਲ ਤੇ ਲੈਂਟਰ ਵੀ ਪਾਇਆ ਗਿਆ ਅਤੇ ਲੰਗਰ ਦੇ ਨਾਲ ਠੰਡੇ-ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ। ਇਹ ਸੇਵਾ ਸੰਗਤਾਂ ਨੇ ਬੜੇ ਉਤਸ਼ਾਹ ਨਾਲ ਨਿਭਾਈ। ਇਸ ਮੌਕੇ ਮੁਖਬੈਨ ਸਿੰਘ, ਸਾਬਕਾ ਸਰਪੰਚ ਕਰਮਜੀਤ ਸਿੰਘ, ਕਰਨਜੀਤ ਸਿੰਘ, ਬਿਕਰਮਜੀਤ ਸਿੰਘ, ਗੁਰਭੇਜ ਸਿੰਘ, ਸਰਪੰਚ ਤਰਲੋਕ ਸਿੰਘ, ਮੈਂਬਰ ਅਮਰੀਕ ਸਿੰਘ, ਮੁਖਤਾਰ ਸਿੰਘ, ਜਗਜੀਤ ਸਿੰਘ, ਤਲਵਿੰਦਰ ਸਿੰਘ ਅਤੇ ਗੁਰਦੁਆਰਾ ਸਾਹਿਬ ਦੀ ਸਵਾ ਨਿਭਾ ਰਹੇ ਬਾਬਾ ਸੁਰਜੀਤ ਸਿੰਘ ਵੀ ਮੌਜੂਦ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …