ਅੰਮ੍ਰਿਤਸਰ, 15 ਫਰਵਰੀ (ਨਰਿੰਦਰ ਪਾਲ ਸਿੰਘ) -ਦਿੱਲੀ ਸਿੱਖ ਕਤਲੇਆਮ ਪੀੜਤਾਂ ਦੇ ਕੇਸ ਲੜਨ ਵਾਲੇ ਪ੍ਰਮੁਖ ਸੀਨੀਅਰ ਵਕੀਲ ਸ੍ਰ ਹਰਵਿੰਦਰ ਸਿੰਘ ਫੂਲਕਾ ਨੇ ਸਪੱਸ਼ਟ ਕੀਤਾ ਹੈ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਦੁਆਰਾ ਗਠਿਤ ਕੀਤੀ ਗਈ ਸਪੈਸ਼ਲ ਜਾਂਚ ਕਮੇਟੀ ਅਤੇ ਪ੍ਰੋ: ਦਵਿੰਦਰ ਪਾਲ ਸਿੰਘ ਭੁੱਲਰ ਦੀ ਸਜ਼ਾ ਦੇ ਮਾਮਲੇ ਵਿਚ ਕੀਤੀ ਗਈ ਸ਼ਿਫਾਰਸ਼ ਜਿਉਂ ਦੀ ਤਿਉਂ ਹੀ ਰਹੇਗੀ ਕਿਉਂਕਿ ਇਹ ਕਿਸੇ ਸਰਕਾਰ ਦੁਆਰਾ ਲਏ ਫੈਸਲੇ ਹਨ।ਅੱਜ ਇਥੇ ਆਮ ਆਦਮੀ ਪਾਰਟੀ ਵਲੋਂ ਅਯੋਜਿਤ ਇੱਕ ਝਾੜੂ ਮਾਰਚ ਵਿੱਚ ਹਿੱਸਾ ਲੈਣ ਪੁੱਜੇ ਸ੍ਰ. ਫੂਲਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਨਵੰਬਰ 1984 ਵਿਚ ਹੋਈ ਸਿੱਖਾਂ ਦੀ ਨਸਲਕੁਸ਼ੀ ਨਾਲ ਜੁੜੇ ਅਨਗਿਣਤ ਮਾਮਲਿਆਂ ਦੀ ਜਾਂਚ ਲਈ ਸਪੈਸਲ ਜਾਂਚ ਕਮੇਟੀ ਗਠਿਤ ਕੀਤੇ ਜਾਣ ਦਾ ਫੈਸਲਾ ਲਿਆ ਸੀ । ਸ੍ਰ. ਫੂਲਕਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਫੈਸਲਾ ਆਪਣੇ ਮੰਤਰੀ ਮੰਡਲ ਵਿੱਚ ਲਿਆ ਸੀ, ਇਸ ਲਈ ਇਹ ਜਾਂਚ ਕਮੇਟੀ ਗਠਿਤ ਹੋ ਕੇ ਹੀ ਰਹੇਗੀ।ਉਨ੍ਹਾਂ ਦੱਸਿਆ ਕਿ ਪਹਿਲਾਂ ਕੇਜਰੀਵਾਲ ਸਰਕਾਰ ਨੇ ਇਸ ਕਮੇਟੀ ਦੀ ਮੋਨੀਟਰਿੰਗ ਕਰਨੀ ਸੀ, ਲੇਕਿਨ ਹੁਣ ਇਹ ਕੰਮ, ਇਸ ਕਮੇਟੀ ਦਾ ਮੁੱਖੀ ਹੀ ਕਰੇਗਾ।ਇਕ ਸਵਾਲ ਦੇ ਜਵਾਬ ਵਿਚ ਸ੍ਰ. ਫੂਲਕਾ ਨੇ ਦੱਸਿਆ ਕਿ ਇਕ ਲੰਮ ਸਮੇਂ ਤੋਂ ਫਾਂਸੀ ਦੀ ਸਜਾ ਤਹਿਤ ਜੇਲ੍ਹ ਦੀ ਕਾਲ ਕੋਠੜੀ ਵਿੱਚ ਬੰਦ ਪ੍ਰੋ: ਦਵਿੰਦਰ ਪਾਲ ਸਿੰਘ ਭੁੱਲਰ ਦੇ ਮਾਮਲੇ ਵਿੱਚ ਕੀਤੀ ਗਈ ਦਿੱਲੀ ਸਰਕਾਰ ਦੀ ਸ਼ਿਫਾਰਸ਼ ਵੀ ਜਿਉਂ ਦੀ ਤਿਉਂ ਰਹੇਗੀ।
ਇੱਕ ਸਵਾਲ ਦੇ ਜਵਾਬ ਵਿੱਚ ਸ੍ਰ. ਫੁਲਕਾ ਨੇ ਦੱਸਿਆ ਕਿ ਕਾਂਗਰਸ ਤੇ ਭਾਜਪਾ ਸਮੇਤ ਦੇਸ਼ ਦੀ ਪ੍ਰੱਮੁਖ ਪਾਰਟੀਆਂ ਭ੍ਰਿਸ਼ਟਾਚਾਰ ਵਿੱਚ ਡੁੱਬੀਆਂ ਹੋਈਆਂ ਹਨ, ਇਥੇ ਜਿਹੜਾ ਵੀ ਸਫਾਈ ਕਰਨ ਲਈ ਆਏਗਾ ਥੋੜੀ ਬਹੁਤ ਤਾਂ ਕੁਰਬਾਨੀ ਦੇਣੀ ਹੀ ਪਵੇਗੀ। ‘ਕੇਜਰੀਵਾਲ ਸਰਕਾਰ ਆਪਣੀ ਜਿੰਮੇਵਾਰੀ ਤੋਂ ਭੱਜੀ ਹੈ’, ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਇੱਕ ਸਰਕਾਰ ਪਾਸੋਂ ਤੁਸੀਂ 49 ਦਿਨ ਦੀ ਕਾਰਗੁਜਾਰੀ ਮੰਗ ਰਹੇ ਹੋ, ਕੰਮ ਕਰਨ ਨਹੀ ਦਿੰਦੇ, ਇਥੇ ਤਾਂ ਸਰਕਾਰ ਬਣਾਕੇ2-2 ਮਹੀਨੇ ਲੋਕ, ਸਿਹਰੇ ਪਵਾਉਣ ਤੋਂ ਹੀ ਵਿਹਲੇ ਨਹੀ ਹੁੰਦੇ ।ਇਸੇ ਦੌਰਾਨ ਆਮ ਆਦਮੀ ਪਾਰਟੀ ਵਲੋਂ ਅਯੋਜਿਤ ਝਾੜੂ ਮਾਰਚ, ਸਥਾਨਕ ਕੰਪਨੀ ਬਾਗ ਤੋਂ ਸ਼ੁਰੂ ਹੋਇਆ ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਚੋਂ ਹੁੰਦਾ ਹੋਇਆ ਇਤਿਹਾਸਕ ਜਲਿਆਂਵਾਲਾ ਬਾਗ ਵਿਖੇ ਸਮਾਪਤ ਹੋਇਆ।ਇਸ ਮੌਕੇ ਅਸ਼ੋਕ ਤਲਵਾੜ, ਵਿਜੇ ਮਹਿਤਾ, ਵਿਜੇ ਮਹਿਰਾ, ਸਰਦਾਰਾ ਸਿੰਘ ਗਿੱਲ, ਜੇ.ਐਸ.ਗਿੱਲ, ਹਰਜਿੰਦਰ ਸਿੰਘ, ਜਗਦੀਪ ਸਿੰਘ, ਮਨਜੀਤ ਕੌਰ ਆਦਿ ਕੌਰ ਪ੍ਰਮੁੱਖ ਤੌਰ ਤੇ ਹਾਜਰ ਸਨ ।
AMimRqsr, 15 PrvrI (nirMdr pwl isMG) -id`lI is`K kqlyAwm pIVqW dy kys lVn vwly pRmuK sInIAr vkIl sR hrivMdr isMG PUlkw ny sp`St kIqw hY ik id`lI dI kyjrIvwl srkwr duAwrw giTq kIqI geI spYSl jWc kmytI Aqy pRo: divMdr pwl isMG Bu`lr dI szw dy mwmly ivc kIqI geI iSPwrS ijauN dI iqauN hI rhygI ikauNik ieh iksy srkwr duAwrw ley PYsly hn[A`j ieQy Awm AwdmI pwrtI vloN AXoijq ie`k JwVU mwrc iv`c ih`sw lYx p`ujy sR. PUlkw ny p`qrkwrW nwl g`lbwq kridAW d`isAw ik id`lI dI kyjrIvwl srkwr ny nvMbr 1984 ivc hoeI is`KW dI nslkuSI nwl juVy Anigxq mwmilAW dI jWc leI spYsl jWc kmytI giTq kIqy jwx dw PYslw ilAw sI [ sR. PUlkw ny d`isAw ik Awm AwdmI pwrtI dI srkwr ny ieh PYslw Awpxy mMqrI mMfl iv`c ilAw sI, ies leI ieh jWc kmytI giTq ho ky hI rhygI[aunHW d`isAw ik pihlW kyjrIvwl srkwr ny ies kmytI dI monItirMg krnI sI, lyikn hux ieh kMm, ies kmytI dw m`uKI hI krygw[iek svwl dy jvwb ivc sR. PUlkw ny d`isAw ik iek lMm smyN qoN PWsI dI sjw qihq jylH dI kwl koTVI iv`c bMd poR: divMdr pwl isMG Bu`lr dy mwmly iv`c kIqI geI id`lI srkwr dI iSPwrS vI ijauN dI iqauN rhygI[ie`k svwl dy jvwb iv`c sR. Pulkw ny d`isAw ik kWgrs qy Bwjpw smyq dyS dI pR`muK pwrtIAW iBRStwcwr iv`c fu`bIAW hoeIAW hn, ieQy ijhVw vI sPweI krn leI Aweygw QoVI bhuq qW kurbwnI dyxI hI pvygI[ ‘kyjrIvwl srkwr AwpxI ijMmyvwrI qoN B`jI hY’, svwl dw jvwb idMidAW aunHW ikhw ik ie`k srkwr pwsoN qusIN 49 idn dI kwrgujwrI mMg rhy ho, kMm krn nhI idMdy, ieQy qW srkwr bxwky 2-2 mhIny lok, ishry pvwaux qoN hI ivhly nhI huMdy [iesy dOrwn Awm AwdmI pwrtI vloN AXoijq JwVU mwrc, sQwnk kMpnI bwg qoN SurU hoieAw jo Sihr dy v`K-v`K ih`isAW coN huMdw hoieAw ieiqhwsk jilAWvwlw bwg ivKy smwpq hoieAw[ies mOky ASok qlvwV, ivjy mihqw, ivjy mihrw, srdwrw isMG ig`l, jy.AYs.ig`l, hrijMdr isMG, jgdIp isMG, mnjIq kOr Awid kOr pRm`uK qOr qy hwjr sn [