ਅੰਮ੍ਰਿਤਸਰ, 2 ਜੁਲਾਈ ( ਦੀਪ ਦਵਿੰਦਰ) – ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਸਹਿਯੋਗ ਨਾਲ ਆਯੋਜਿਤ ਰੰਗਮੰਚ ਵਰਕਸ਼ਾਪ ਉਤਸਵ ਦੌਰਾਨ ਤੀਜੇ ਦਿਨ ਵਿਸ਼ਵ ਪ੍ਰਸਿੱਧ ਨਾਟਕਕਾਰ ਵਿਲੀਅਮ ਸ਼ੈਕਸਪੀਅਰ ਦਾ ਲਿਖਿਆ ਹੋਇਆ ਨਾਟਕ ‘ਤੂਫ਼ਾਨ’ ਪੇਸ਼ ਕੀਤਾ ਗਿਆ। ਇਸ ਨਾਟਕ ਦੀ ਨਿਰਦੇਸ਼ਨਾ ਪਾਰਥਾ ਬੈਨਰਜੀ ਨੇ ਕੀਤੀ ਹੈ। ਨਾਟਕ ਤੂਫ਼ਾਨ ਦੀ ਕਹਾਣੀ ਇਟਲੀ ਦੇ ਰਾਜ ਨੇਪਲਜ਼ ਦੇ ਡਿਊਕ ਪਰੈਸਪੈਰੋ ਦੀ ਹੈ, ਜਿਸਦਾ ਭਰਾ ਐਨਟੋਨੀਓ ਆਪਣੇ ਭਰਾ ਪਰੈਸਪੈਰੋ ਨੂੰ ਉਸਦੀ ਬੇਟੀ ਨਾਲ ਇਕ ਬੇੜ੍ਹੀ ਵਿੱਚ ਚੜ੍ਹਾਕੇ, ਰਾਜ ਤੋਂ ਬਾਹਰ ਕੱਢ ਦਿੰਦਾ ਹੈ, ਜਿਥੇ ਰਸਤੇ ‘ਚ ਤੂਫ਼ਾਨ ਆਉਂਦਾ ਹੈ, ਤਾਂ ਪਰੈਸਪੈਰੋ ‘ਤੇ ਉਸਦੀ ਬੇਟੀ ਰੁੜ੍ਹਦੇ¬-ਰੁੜ੍ਹਦੇ ਇਕ ਟਾਪੂ ‘ਤੇ ਪਹੁੰਚ ਜਾਂਦੇ ਨੇ। ਉਸ ਟਾਪੂ ‘ਤੇ ਸਾਈਕਰੋਸ ਨਾਮ ਦੀ ਜਾਦੂਗਰਨੀ ਆਪਣੇ ਬੱਚੇ ਨੂੰ ਜਨਮ ਦਿੰਦੀ ਹੈ, ਜਿਸਦਾ ਨਾਮ ਹੈ ਕਾਲੀਬਾਨ। ਉਥੇ ਪਰੈਸਪੈਰੋ ਤੇ ਕਾਲੀਬਾਨ ਦਾ ਯੁੱਧ ਹੁੰਦਾ ਹੈ। ਕਾਲੀਬਾਨ, ਪਰੈਸਪੈਰੋ ਤੋਂ ਹਾਰ ਮੰਨ ਜਾਂਦਾ ਹੈ। ਪਰੈਸਪੈਰੋ, ਕਾਲੀਬਾਨ ਨੂੰ ਕਹਿੰਦਾ ਹੈ ਕਿ ਤੂੰ ਇਸ ਟਾਪੂ ਨੂੰ ਛੱਡਜਾ, ਪਰ ਕਾਲੀਬਾਨ ਮਨ ਵਿੱਚ ਕਹਿੰਦਾ ਹੈ ਕਿ ਉਹ ਬਦਲਾ ਲੈ ਕੇ ਹੀ ਰਹੇਗਾ। ਨੇਪਲਜ਼ ਦਾ ਪ੍ਰਿੰਸ ਐਟੋਨੀਓ, ਸਰਵਸਟੀਆ ਤੇ ਫਰਦੀਨਨ, ਉਹ ਸਮੁੰਦਰ ਜਹਾਜ਼ ‘ਚ ਜਾ ਰਹੇ ਹੁੰਦੇ ਨੇ ਤਾਂ ਉਸ ਵੇਲੇ ਪਰੈਸਪੈਰੋ, ਏਰੀਅਲ ਨੂੰ ਕਹਿੰਦਾ ਕਿ ਜਹਾਜ਼ ਵਿੱਚ ਤੂਫ਼ਾਨ ‘ਤੇ ਅੱਗ ਪੈਦਾ ਕਰਦੇ, ਪਰ ਕੋਈ ਮਰਨਾ ਨਹੀਂ ਚਾਹੀਦਾ। ਕਾਲੀਬਾਨ ਦੂਜਿਆਂ ਨਾਲ ਮਿਲ ਕੇ ਸਾਜਿਸ਼ ਕਰਦਾ ਹੈ, ਪਰੈਸਪੈਰੋ ਨੂੰ ਮਾਰਨ ਦੀ। ਪਰ, ਪਰੈਸਪੈਰੋ ਐਨਟੋਨੀਓ ‘ਤੇ ਕਬਜ਼ਾ ਕਰ ਲੈਂਦਾ ਹੈ। ਪ੍ਰਿੰਸ ਪਰੈਸਪੈਰੋ ਨੂੰ ਕਹਿੰਦਾ ਹੈ ਕਿ ਐਨਟੋਨੀਓ ਨੂੰ ਛੱਡਦੇ, ਤਾਂ ਪਰੈਸਪੈਰੋ ਕਹਿੰਦਾ ਹੈ ਕਿ ਐਨਟੋਨੀਓ ਮੇਰਾ ਰਾਜ ਵਾਪਸ ਕਰ ਦੇਵੇ। ਐਨਟੋਨੀਓ ਰਾਜ ਵਾਪਸ ਕਰ ਦਿੰਦਾ ਹੈ। ਏਰੀਅਲ ਨੂੰ ਗੁਲਾਮੀ ਤੋਂ ਅਜ਼ਾਦ ਕਰ ਦਿੱਤਾ ਜਾਂਦਾ ਹੈ। ਸਭ ਵਾਪਸ ਨੇਪਲਜ਼ ਪਹੁੰਚਦੇ ਨੇ। ਫਰਦੀਨਨ ਦੀ ਸ਼ਾਦੀ ਪਰੈਸਪੈਰੋ ਦੀ ਬੇਟੀ ਮਿਰਾਂਡਾ ਨਾਲ ਹੋ ਜਾਂਦੀ ਹੈ। ਇਸ ਨਾਟਕ ਵਿੱਚ ਭਾਗ ਲੈਣ ਵਾਲੇ ਕਲਾਕਾਰ ਨਰਿੰਦਰ ਸੇਠੀ, ਜਤਿੰਦਰ ਸਿੰਘ, ਜਗਦੀਪ ਸੰਧੂ, ਵਿਕਾਸ ਜੋਸ਼ੀ, ਬੱਗਾ ਸਿੰਘ, ਰਮਨਦੀਪ ਕੌਰ, ਗੁਰਬਾਜ ਸਿੰਘ, ਗਗਨਦੀਪ ਕੌਰ, ਜਗਦੀਪ ਸਿੰਘ, ਅਮਨਦੀਪ ਧਾਲੀਵਾਲ, ਜਤਿੰਦਰ, ਖੁਸ਼ਵਿੰਦਰ ਸਿੰਘ, ਦਵਿੰਦਰ ਸਿੰਘ, ਸਮੀਰ ਮਾਨ, ਗੌਰਵ ਸਿੰਗਲਾ, ਅੰਗ੍ਰੇਜ਼ ਸਿੰਘ, ਜੰਗ ਬਹਾਦਰ ਸਿੰਘ, ਸੰਦੀਪ ਸਿੰਘ, ਜੌਬਨ ਸਿੰਘ ਆਦਿ ਸਨ। ਇਸ ਮੌਕੇ ਸ੍ਰੀਮਤੀ ਜਤਿੰਦਰ ਕੌਰ, ਸ੍ਰੀਮਤੀ ਗੁਰਮੀਤ ਬਾਵਾ, ਕੇਵਲ ਧਾਲੀਵਾਲ, ਪ੍ਰਮਿੰਦਰਜੀਤ, ਜਗਦੀਸ਼ ਸਚਦੇਵਾ, ਡਾ. ਹਰਿਭਜਨ ਸਿੰਘ ਭਾਟੀਆ, ਡਾ. ਅਰਵਿੰਦਰ ਕੌਰ ਧਾਲੀਵਾਲ, ਟੀ. ਐਸ. ਰਾਜਾ, ਗੁਰਦੇਵ ਸਿੰਘ ਮਹਿਲਾਂਵਾਲਾ, ਕੁਲਵੰਤ ਸਿੰਘ ਗਿੱਲ, ਹਰਦੀਪ ਗਿੱਲ, ਦੀਪ ਦਵਿੰਦਰ ਸਿੰਘ, ਗੁਰਤੇਜ ਮਾਨ, ਸਰਬਜੀਤ ਲਾਡਾ, ਲਖਬੀਰ ਸਿੰਘ, ਰਾਜਿੰਦਰ ਸਿੰਘ ਆਦਿ ਪ੍ਰਮੁੱਖ ਹਸਤੀਆਂ ਹਾਜ਼ਰ ਸਨ।
3.7.2014 ਨੂੰ ਪ੍ਰਮਿੰਦਰਜੀਤ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਸੁਪਨੀਂਦੇ’ ਪੇਸ਼ ਕੀਤਾ ਜਾਵੇਗਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …