ਚੌਕ ਮਹਿਤਾ, 14 ਜੂਨ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)- ਕਿਸਾਨ ਸਘੰਰਸ਼ ਕਮੇਟੀ ਪੰਜਾਬ ਦੇ ਕਾਰਕੁੰਨਾਂ ਦੀ ਇੱਕ ਵਿਸ਼ੇਸ਼ ਮੀਟਿੰਗ ਮਹਿਤਾ ਜੋਨ ਦੇ ਪ੍ਰਧਾਨ ਅਮਰੀਕ ਸਿੰਘ ਭੋਏਵਾਲ ਅਤੇ ਜਨਰਲ ਸਕੱਤਰ ਰਣਜੀਤ ਸਿੰਘ ਕਲੇਰ ਬਾਲਾ ਦੀ ਪ੍ਰਧਾਨਗੀ ਹੇਠ ਸਥਾਨਕ ਕਸਬਾ ਚੌਕ ਮਹਿਤਾ ਦੀ ਦਾਣਾ ਮੰਡੀ ਵਿਖੇ ਹੋਈ, ਮੀਟਿੰਗ ਵਿੱਚ ਬੀਤੇ ਦਿਨੀਂ ਮੱਧ ਪ੍ਰੇਦਸ਼ ਦੇ ਮੰਦਸੌਰ ਜਿਲੇ ’ਚ ਕਿਸਾਨਾ ਵੱਲੋਂ ਹੱਕੀ ਮੰਗਾਂ ਲਈ ਲਗਾਏ ਗਏ ਸ਼ਾਤਮਈ ਧਰਨੇ ਦੌਰਾਨ ਸਰਕਾਰ ਵੱਲੋਂ ਅੰਨੇਵਾਹ ਗੋਲੀਆਂ ਚਲਾ ਕੇ ਨਿਰਦੋਸ਼ ਕਿਸਾਨਾਂ ਦੀ ਹੱਤਿਆ ਕੀਤੇ ਜਾਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।
ਮੀਟਿੰਗ ਉਪਰੰਤ ਕਿਸਾਨਾ ਵੱਲੋਂ ਮਹਿਤਾ-ਅੰਮ੍ਰਿਤਸਰ ਰੋਡ ਜਾਮ ਕਰਕੇ ਕੇਂਦਰ ਸਰਕਾਰ ਤੇ ਸ਼ਿਵਰਾਜ ਚੌਹਾਨ ਦਾ ਪੁਤਲਾ ਫੂਿਕਆ ਗਿਆ, ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਇਸ ਕਾਲੇ ਕਾਰਨਾਮੇ ਨੇ ਸਰਕਾਰ ਦਾ ਕਾਰਪੋਰੇਟ ਘਰਾਣਿਆ ਪ੍ਰਤੀ ਚਿਹਰਾ ਨੰਗਾ ਕੀਤਾ ਹੈ।ਉਨਾ੍ਹਂ ਸਰਕਾਰ ਪਾਸੋਂ ਮ੍ਰਿਤਕ ਕਿਸਾਨਾ ਦੇ ਪਰਿਵਾਰਾਂ ਨੂੰ ਇੱਕ ਇੱਕ ਕਰੋੜ੍ਹ ਰੁਪੈ ਦਾ ਮੁਆਵਜਾ ਦੇਣ ਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ, ਉਨਾ੍ਹਂ ਪੰਜਾਬ ਸਰਕਾਰ ਪਾਸੋਂ ਕਿਸਾਨਾ ਦਾ ਕਰਜਾ ਮੁਆਫ ਕਰਨ, ਨੌਜਵਾਨਾਂ ਨੂੰ ਘਰ-ਘਰ ਨੌਕਰੀ, ਬੁਢਾਪਾ ਪੈਨਸ਼ਨ 2500 ਰੁਪੈ, ਬੇਰੁਜਗਾਰੀ ਭੱਤਾ 2500 ਰੁਪੈ ਤੇ ਸ਼ਗਨ ਸਕੀਮ 51000 ਰੁਪੈ ਕਰਨ ਸਬੰਧੀ ਕੀਤੇ ਚੋਣ ਵਾਅਦਿਆਂ ਨੂੰ ਅਮਲੀ ਰੂਪ ਦੇਣ ਦੀ ਮੰਗ ਵੀ ਰੱਖੀ। ਇਸ ਮੌਕੇ ਪ੍ਰਧਾਨ ਪ੍ਰੇਮ ਕੁਮਾਰ ਸਿੰਘ ਮਹਿਤਾ, ਬਲਵਿੰਦਰ ਸਿੰਘ, ਸੰਤੋਖ ਸਿੰਘ, ਗੁਰਮੀਤ ਸਿੰਘ ਮਹਿਤਾ, ਵਿਕਰਮਜੀਤ ਸਿੰਘ, ਸੁਖਦੇਵ ਸਿੰਘ ਚਾਟੀਵਿੰਡ, ਕੰਵਲਜੀਤ ਸਿੰਘ ਉਦੋਕੇ, ਸੇਵਾ ਸਿੰਘ ਸੈਦੋਲੇਹਲ, ਮੁਖਤਾਰ ਸਿੰਘ ਅਰਜਨਮਾਂਗਾ, ਜਗੀਰ ਸਿੰਘ ਬੁੱਟਰ, ਅਜੀਤ ਸਿੰਘ ਨੰਗਲੀ ਆਦਿ ਆਗੂ ਹਾਜਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …