Sunday, December 22, 2024

ਨਸ਼ਿਆ ਵਿਰੁੱਧ ਜਾਗਰੂਕਤਾਂ ਸੈਮੀਨਾਰ ਕਰਵਾਇਆ

PPN030708
ਫਾਜਿਲਕਾ, 3  ਜੁਲਾਈ (ਵਿਨੀਤ ਅਰੋੜਾ) – ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਜ਼ਿਲਾਂ ਫਾਜ਼ਿਲਕਾ ਦੇ ਐਸ. ਐਸ. ਪੀ ਦੇ ਦਿਸ਼ਾ ਨਿਰਦੇਸ਼ਾ ਦੇ ਅਨੁਸਾਰ ਡੀ. ਐਸ. ਪੀ ਲਖਵੀਰ ਸਿੰਘ ਦੀ ਅਗਵਾਈ ਹੇਠ ਪੁਲਿਸ ਅਤੇ ਸਾਂਝ ਕੇਂਦਰ ਫਾਜ਼ਿਲਕਾ ਵਲੋਂ ਨਸ਼ਿਆ ਵਿਰੁੱਧ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਲਾਧੂਕਾ ਵਿਖੇ ਜਾਗਰੂਕਤਾਂ ਸੈਮੀਨਾਰ ਲਗਾਇਆ ਗਿਆ ਗਿਆ। ਇਸ ਮੌਕੇ ‘ਤੇ ਵਿਸ਼ੇਸ ਤੌਰ ਤੇ ਪਹੁੰਚੇ ਡਾਂ ਜਸਪਾਲ ਜੱਸੀ, ਵਿਨੋਦ ਕੁਮਾਰ ਗੁਪਤਾ, ਰਾਧਾ ਵਰਮਾਂ ਸੋਸ਼ਲ ਵਰਕਰ, ਪ੍ਰੀਤਮ ਸਿੰਘ ਸਾਂਝ ਕਮੇਟੀ ਆਦਿ ਮਾਜ਼ੂਦ ਸਨ। ਇਸ ਮੌਕੇ ‘ਤੇ ਡੀ. ਐਸ. ਪੀ ਲਖਵੀਰ ਸਿੰਘ ਨੇ ਵੱਖ ਵੱਖ ਪਿੰਡਾਂ ਤੋਂ ਆਂਏ ਸਰਪੰਚਾ, ਪੰਚਾ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਸਬੋਧਿਤ ਕਰਦੇ ਹੋਏ ਨੇ ਅਪੀਲ ਕੀਤੀ ਕਿ ਨਸ਼ਿਆਂ ਵਿਰੁੱਧ ਵਿੱਢੀ ਗਈ ਮੁਹਿੰਮ ‘ਚ ਪੁਲਿਸ ਦਾ ਸਾਥ ਦਿੱਤਾਂ ਜਾਵੇ ਤਾਂ ਹੀ ਨਸ਼ੇ ਨੂੰ ਜੜ੍ਹੋ ਖਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਕੋਈ ਨਸ਼ਾ ਵੇਚਦਾ ਹੈ ਉਸ ਦੀ ਜਾਨਕਾਰੀ ਪੁਲਿਸ ਨੂੰ ਦਿੱਤੀ ਜਾਵੇ ਅਤੇ ਨਸ਼ੇ ਵੇਚਣ ਵਾਲੇ ਨੂੰ ਬਖਸ਼ਿਆ ਨਹੀ ਜਾਵੇਗਾ।ੇ ਇਸ ਮੌਕ ‘ਤੇ ਵਿਸ਼ੇਸ ਤੌਰ ‘ਤੇ ਪਹੁੰਚੇ ਡਾਂ ਜਸਪਾਲ ਜੱਸੀ ਨੇ ਕਿਹਾ ਕਿ ਨਸ਼ਾ ਇੱਕ ਅਜਿਹੀ ਲਾਹਨਤ ਹੈ ਜੋ ਕਿ ਮਨੁੱਖ ਨੂੰ ਸਮਾਜ, ਘਰ ਅਤੇ ਲੋਕਾਂ ਦੀਆਂ ਨਜ਼ਰਾਂ ਤੋਂ ਨੀਵਾਂ ਕਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇੱਕ ਐਸਾ ਰਾਜ ਹੈ ਜਿਸ ਨੇ ਹਰ ਕੰਮ ਵਿੱਚ ਤਰੱਕੀ ਕੀਤੀ ਹੈ, ਪਰ ਹੁਣ ਪੰਜਾਬ ਦਾ ਨੋਜਾਵਨ 25 ਸਾਲ ਤੋਂ ਲੈਕੇ 40 ਸਾਲ ਦਾ ਨਸ਼ੇ ਦੀ ਦਲ ਦਲ ਵਿੱਚ ਫਸ ਚੁੱਕਿਆ ਜੋ ਕਿ ਪੰਜਾਬ ਲਈ ਬਹੁਤ ਹੀ ਘਾਤਕ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਨਸ਼ਿਆ ਵਿਰੁੱਧ ਵਿੱਢੀ ਗਈ ਮਹੁੰਮ ਸਲਾਘਾਯੋਗ ਕਦਮ ਹੈ, ਪਰ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਲਈ ਸਮੇਂ ਦੀ ਲੋੜ ਹੈ। ਇਸ ਮੌਕੇ ‘ਤੇ ਸਕੂਲ ਦੇ ਪ੍ਰਿੰਸੀਪਲ ਹਰੀ ਚੰਦ ਕੰਬੋਜ ਨੇ ਕਿਹਾ ਕਿ ਨਸ਼ਾ ਸਰੀਰ ਲਈ ਬਹੁਤ ਹੀ ਘਾਤਕ ਹੈ ਜੋ ਕਿ ਵਿਅਕਤੀ ਨੂੰ ਬਰਬਾਦ ਕਰ ਦਿੱਤਾ ਹੈ। ਇਸ ਮੌਕੇ ਸਕੂਲ ਦੇ ਵਿਦਿਅਰਥੀਆਂ ਵਲੋਂ ਨਸ਼ਾ ਵਿਰੋਧੀ ਸਕਿਟਾਂ ਪੇਸ ਕੀਤੀਆ ਗਈਆਂ। ਇਸ ਮੌਕੇ ‘ਤੇ ਸਕੂਲ ਦੇ ਸਟਾਫ ਤੋਂ ਇਲਾਵਾਂ ਪਿੰਡ ਲਾਧੂਕਾ ਦਾ ਸਰਪੰਚ ਦਰਸ਼ਨ ਰਾਮ, ਮੰਡੀ ਲਾਧੂਕਾ ਦੇ ਸਰਪੰਚ ਜਗਜੀਤ ਸਿੰਘ ਕਾਠਪਾਲ ਰੋਮੀ, ਸਕੂਲ ਕਮੇਟੀ ਪ੍ਰਧਾਨ ਜਸਪਾਲ ਸਿੰਘ, ਗੁਰਮੀਤ ਸਿੰਘ ਕਾਠਪਾਲ ਬਿੱਟੂ ਮਂੈਬਰ, ਡੀ. ਪੀ ਪ੍ਰਵੀਨ ਕੁਮਾਰ, ਜਿੰਦਰ ਪਾਈਲਾਟ, ਲੈਕਚਰਾਰ ਰਵਿੰਦਰ ਕੁਮਾਰ, ਮਾਸਟਰ ਸੁਖਚੈਨ ਸਿੰਘ, ਕ੍ਰਾਂਤੀ ਕਲੱਬ ਦੇ ਪ੍ਰਧਾਨ ਰਾਜਿੰਦਰ ਸਰਮਾ, ਸੰਨੀ, ਮਾਸਟਰ ਧਰਮ ਚੰਦ ਆਦਿ ਮਾਜ਼ੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply