Sunday, December 22, 2024

ਤਖਤ ਸਚਖੰਡ ਨੰਦੇੜ ਦੇ ਕਾਨੂੰਨ 1956 ਵਿੱਚ ਸੋਧ ਲਈ ਸਾਬਕਾ ਜਸਟਿਸ ਭਾਟੀਆ ਦੀ ਪ੍ਰਧਾਨਗੀ ਹੇਠ ਬੁਲਾਈ ਮੀਟਿੰਗ ਵਿੱਚ ਹੰਗਾਮਾ

PPN030717

ਨੰਦੇੜ, 3 ਜੁਲਾਈ (ਰਵਿੰਦਰ ਸਿੰਘ ਮੋਦੀ) –   ਦੱਖਣੀ ਭਾਰਤੀ ਸਿੱਖਾਂ ਦੀ ਅਗਵਾਈ ਕਰ ਰਹੀ ਪ੍ਰਸਿੱਧ ਧਾਰਮਿਕ ਸੰਸਥਾ ਗੁਰਦੁਆਰਾ ਤਖਤ ਸਚਖੰਡ ਨੰਦੇੜ ਦੇ ਕਾਨੂੰਨ 1956 ਵਿੱਚ ਸੋਧ ਕਰਨ ਲਈ ਸਾਬਕਾ ਜਸਟਿਸ ਸ੍ਰ: ਜਗਮੋਹਨ ਸਿੰਘ ਭਾਟੀਆ ਦੀ ਪ੍ਰਧਾਨਗੀ ਹੇਠ ਬੁਲਾਈ ਗਈ ਮੀਟਿੰਗ ਹੰਗਾਮਾ ਹੋ ਜਾਣ ਕਰਕੇ ਇਹ ਮੀਟਿੰਗ ਖਤਮ ਕਰ ਦਿੱਤੀ ਗਈ। ਜਿਸ ਤੇ ਦੁੱਖ ਪ੍ਰਗਟਾਉਂਦਿਆਂ ਜਸਟਿਸ ਭਾਟੀਆ ਨੇ ਕਿਹਾ ਕਿ ਸਭ ਨੂੰ ਆਪਣਾ ਪੱਖ ਰੱਖਣ ਦਾ ਹੱਕ ਹੈ ਅਤੇ ਬਿਨਾ ਸ਼ੋਰ ਸ਼ਰਾਬੇ ਦੇ ਗੱਲ ਕਹਿਣੀ ਚਾਹੀਦੀ ਸੀ। ਡਿਪਟੀ ਕਮਿਸ਼ਨਰ ਦੇ ਦਫਤਰ ਸਥਿਤ ਨਿਯੋਜਨ ਭਵਨ ਵਿਖੇ ਗੁਰਦੁਆਰਾ ਪ੍ਰਬੰਧਕੀ ਕਮੇਟੀ ਤੇ ਸਿੱਖ ਸਮਾਜ ਦੀ ਦੋ ਘੰਟੇ ਹੋਈ ਮੀਟਿੰਗ ਵਿੱਚ ਵੱਖ ਸੁਝਾਅ ਦਿੱਤੇ ਗਏ ਅਤੇ ਹੋਰ ਵਿਚਾਰਾਂ ਕੀਤੀਆਂ ਗਈਆਂ। ਇਸ ਮੀਟਿੰਗ ਵਿੱਚ ਡਾ. ਮਦਨ ਮੋਹਨ ਸਿੰਘ ਖਾਲਸਾ, ਸ਼ੇਰ ਸਿੰਘ ਫੌਜੀ, ਰਵਿੰਦਰ ਸਿੰਘ ਪੱਤਰਕਾਰ, ਗੁਰਚਰਨ ਸਿੰਘ ਘੜੀ ਸਾਜ, ਰਜਿੰਦਰ ਸ਼ਾਹ, ਐਡਵੋਕੇਟ, ਰਜਵੰਤ ਸਿੰਘ ਕਦੀਬਾ, ਸੁਰਿੰਦਰ ਸਿੰਘ, ਜਰਨੈਲ ਸਿੰਘ ਗੱਡੀ ਵਾ ਲੇ, ਰਵਿੰਦਰ ਸਿੰਘ ਬੁੰਗਾਈ, ਰਜੇਂਦਰ ਸਿੰਘ ਪੁਜਾਰੀ, ਅਵਤਾਰ ਸਿੰਘ ਪਹਿਰੇਦਾਰ, ਤੇਜਪਾਲ ਸਿੰਘ ਰਵੇੜ, ਸਤਪਾਲ ਸਿੰਘ ਮਾਸਟਰ,  ਸੁਰਜੀਤ ਸਿੰਘ ਭਵਾਨੀ ਵਾਲੇ, ਵਿਕਰਮ ਸਿੰਘ ਫੌਜੀ, ਮਹਿੰਦਰ ਸਿੰਘ ਪੈਦਲ ਆਦਿ ਮੌਜੂਦ ਸਨ, ਜਿੰਨ੍ਹਾਂ ਨੇ ਆਪੋ ਆਪਣੇ ਸੁਝਾਅ ਰੱਖੇ।
ਜਿਆਦਾਤਰ ਲੋਕਾਂ ਨੇ ਗੁਰਦੁਆਰਾ ਤਖਤ ਸਚਖੰਡ ਬੋਰਡ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਚੀਫ ਖਾਲਸਾ ਦੀਵਾਨ ਅਤੇ ਮੱਧ ਪ੍ਰਦੇਸ਼ ਤੋਂ ਨਾਮਜਦ ਮੈਂਬਰਾਂ ਦੀ ਗਿਣਤੀ ਘਟਾ ਕੇ ਸਥਾਨਕ ਸਿੱਖਾਂ ਦੀ ਗਿਣਤੀ ਵਧਾਉਣ ਦੀ ਮੰਗ ਕੀਤੀ, ਜਦਕਿ ਕੁੱਝ ਨੇ ਕਿਹਾ ਕਿ ਬੋਰਡ ਦੇ ਮੈਂਬਰਾਂ ਦੀ ਗਿਣਤੀ 17 ਤੋਂ ਵਧਾ ਕੇ 21  ਕਰਨੀ ਚਾਹੀਦੀ ਹੈ, ਜਿਰਸ ਦਾ ਦਾਇਰਾ ਨੰਦੇੜ ਜਿਲ੍ਹੇ ਤੱਕ ਸੀਮਿਤ ਹੋਣਾ ਚਾਹੀਦਾ ਹੈ। ਹੈਦਰਾਬਾਦ ਅਤੇ ਸਿਕੰਦਰਾਬਾਦ ਦੇ ਸਿੱਖਾਂ ਵਿੱਚ ਸ਼ਾਮਿਲ ਹੋਣ ਵਾਲੇ ਸਿੱਖਾਂ ਦੀ ਚੋਣ ਪਾਰਦਰਸ਼ੀ ਹੋਣੀ ਚਾਹੀਦੀ ਹੈ। ਬੈਠਕ ਵਿੱਚ ਉਸ ਸਮੇਂ ਸ਼ੋਰ ਸ਼ਰਾਬਾ ਵੱਧ ਗਿਆ ਜਦ ਕਮੇਟੀ ਦੇ ਸਾਹਮਣੇ ਕੁੱਠ ਨੌਜਵਾਨਾਂ ਨੇ ਚਾਰ ਸੀਟਾਂ ਦੇ ਨਾਮ ਭੇਜਣ ਵਾਲੀ ਸੰਸਥਾ ਸਚਖੰਡ ਹਜੂਰੀ ਖਾਲਸਾ ਦੀਵਾਨ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ। ਪਿਛਲੇ ੧੪ ਸਾਲਾਂ ਤੋਂ ਗੁਰਦੁਆਰਾ ਬੋਰਡ ਤੇ ਪ੍ਰਸ਼ਾਸ਼ਨ ਸਮਿਤੀ ਦਾ ਪ੍ਰਸ਼ਾਸ਼ਕ ਨਿਯੁੱਕਤ ਹੈ, ਜਿਸ ਦਾ ਕਾਰਣ ਦੀਵਾਨ ਦਾ ਵਿਵਠਾਦ ਮੰਨਦਿਆਂ ਮੀਟਿੰਗ ਦੌਰਾਨ ਦੀਵਾਨ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਗਈ। ਇਸ ਸਬੰਧ ਵਿੱਚ ਗੁਰਦੁਆਰਾ ਬੋਰਡ ਦੇ ਮੈਂਬਰਾਂ ਸੁਰਿੰਦਰ ਸਿੰਘ, ਗੁਰਚਰਨ ਸਿੰਘ ਘੜੀ ਸਾਜ, ਸ਼ੇਰ ਸਿੰਘ ਫੌਜੀ ਨੇ ਸਪੱਸ਼ਟੀਕਰਨ ਦੇਣਾ ਚਾਹਿਆ ਤਾਂ ਇਸ ਮੌਕੇ ਹੋਏ ਹੰਗਾਮੇ ਦੌਰਾਨ ਨੌਜਵਾਨਾਂ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਅੱਧਾ ਘੰਟਾ ਹੰਗਾਮਾ ਚੱਲਣ ਕਰਕੇ ਸਾਬਕਾ ਜਸਟਿਸ ਜਗਮੋਹਨ ਸਿੰਘ ਭਾਟੀਆ ਨੇ ਮੀਟਿੰਗ ਸੰਪਾਤ ਕਰ ਦਿੱਤੀ। ਜਿਕਰਯੋਗ ਹੈ ਕਿ ਮਹਾਰਾਸ਼ਟਰ ਸਰਕਾਰ ਪਿਛਲੇ ਤਿੰਨ ਮਹੀਨਿਆਂ ਤੋਂ ਗੁਰਦੁਆਰਾ ਤਖਤ ਸਚਖੰਡ ਬੋਰਡ ਦੇ ਕਨੂੰਨ ਵਿੱਚ ਸੋਧ ਕਰਨ ਹਿੱਤ ਕੰਮ ਕਰ ਰਹੀ ਹੈ ਅਤੇ ਇਸ ਸਬੰਧੀ ਜਸਟਿਸ ਭਾਟੀਆ ਦੀ ਪ੍ਰਧਾਨਗੀ ਹੇਠ ‘ਚ ਕਮੇਟੀ ਨਿਯੁੱਕਤੀ ਕੀਤੀ ਗਈ ਸੀ।
ਇਸ ਮੌਕੇ ਗੁਰਦੁਆਰਾ ਬੋਰਡ ਦੇ ਚੇਅਰਮੈਨ ਵਿਜੇ ਸਤਬੀਰ ਸਿੰਘ ਵੀ ਮੌਜੂਦ ਸਨ। 

Check Also

9 ਰੋਜ਼ਾ ਦੋਸਤੀ ਇੰਟਰਨੈਸ਼ਨਲ ਥੀਏਟਰ ਫੈਸਟੀਵਲ ’ਚ ਹਿੱਸਾ ਲੈ ਕੇ ਲਾਹੌਰ ਤੋਂ ਵਤਨ ਪਰਤੇ ਮੰਚ-ਰੰਗਮੰਚ ਦੇ ਕਲਾਕਾਰ

ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਅਜੋਕਾ ਥੀਏਟਰ ਲਾਹੌਰ (ਪਾਕਿਸਤਾਨ) ਵਲੋਂ ਕਰਵਾਏ ਗਏ 9 …

Leave a Reply