Sunday, December 22, 2024

“ਆਪ” ਦੇ ਬੂਥ ਲੈਵਲ ਤੱਕ ਸੰਗਠਨ ਬਣਾਉਣ ਦੀ ਤਿਆਰੀ ਮੁਕੰਮਲ – ਸੁਰਜੀਤ ਕੰਗ

PPN040704
ਰਈਆ, 4  ਜੁਲਾਈ (ਬਲਵਿੰਦਰ ਸੰਧੂ)-  ਬੂਥ ਲੈਵਲ ਦੀਆਂ ਕਮੇਟੀਆਂ ਬਨਾਉਣ ਸਬੰਧੀ ਆਮ ਆਦਮੀ ਪਾਰਟੀ ਦੀ ਇੱਕ ਅਹਿਮ ਮੀਟਿੰਗ ਰਈਆ ਸਥਿਤ ਪਾਰਟੀ ਦੇ ਦਫਤਰ ਵਿਖੇ ਕੀਤੀ ਗਈ, ਜਿਸ ਵਿੱਚ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਹਲਕਾ ਬਾਬਾ ਬਕਾਲਾ ਇੰਚਾਰਜ ਸੁਰਜੀਤ ਸਿੰਘ ਕੰਗ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਕਾਫੀ ਪਿੰਡਾਂ ਵਿੱਚ ਆਪਣੀਆਂ ਬੂਥ ਲੈਵਲ ਦੀਆਂ ਕਮੇਟੀਆਂ ਤਿਆਰ ਕਰਕੇ ਬੂਥ ਲੀਡਰ ਚੁਣ ਲਏ ਹਨ ਅਤੇ ਜਿਹੜੇ ਪਿੰਡਾਂ ਦੇ ਬੂਥ ਲੀਡਰ ਨਹੀ ਚੁਣੇ ਗਏ ਉਹ ਜਲਦੀ ਹੀ ਚੁਣ ਕੇ ਆਮ ਪਾਰਟੀ ਨੂੰ ਹਰ ਪੱਖੋਂ ਮਜਬੂਤ ਢਾਂਚੇ ਦੀ ਸ਼ਕਲ ਪ੍ਰਦਾਨ ਕੀਤੀ ਜਾਵੇਗੀ ਤਾਂ ਜੋ ਆਉਣ ਵਾਲੇ ਸਮੇ ਵਿੱਚ ਕਿਸੇ ਵੀ ਪਾਰਟੀ ਵਰਕਰ ਨਾਲ ਕੋਈ ਧੱਕੇਸ਼ਾਹੀ ਹੁੰਦੀ ਹੈ ਤਾਂ ਉਸਦਾ ਸਹੀ ਤਰੀਕੇ ਨਾਲ ਜੁਆਬ ਦਿੱਤਾ ਜਾ ਸਕੇ।ਉਨਾਂ ਕਿਹਾ ਕਿ ਇਸ ਸੰਗਠਨ ਦਾ ਮੁੱਖ ਮੰਤਵ ਇਹ ਹੋਵੇਗਾ ਕਿ ਹਰ ਗਰੀਬ, ਮਜਦੂਰ, ਕਿਸਾਨ ਅਤੇ ਦੁਕਾਨਦਾਰ ਦੇ ਹੱਕਾਂ ਦੀ ਰਾਖੀ ਕੀਤੀ ਜਾਵੇ।ਕੰਗ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਵੋਟਿੰਗ ਵਿੱਚ ਇੱਕ ਵੱਡਾ ਹਿੱਸਾ ਨੌਜਵਾਨਾਂ ਦਾ ਸੀ, ਜੋ ਅਰਵਿੰਦਰ ਕੇਜਰੀਵਾਲ ਦੀ ਸੋਚ ਤੇ ਪਹਿਰਾ ਦੇਣ ਲਈ ਤਤਪਰ ਹੋਏ ਹਨ, ਪਰ ਜਿਆਦਾ ਜਗ੍ਰਿਤੀ ਨਾ ਹੋਣ ਕਾਰਨ ਉਹ ਅੱਗੇ ਨਹੀ ਆ ਰਹੇ ਅਤੇ ਕਿਸੇ ਨਾਂ ਕਿਸੇ ਕਾਰਨ ਕਰਕੇ ਘਰਾਂ ਵਿੱਚ ਹੀ ਬੈਠੇ ਹਨ । ਉਹਨਾਂ ਦੱਸਿਆ ਕਿ ਨੌਜਵਾਨ ਵੱਧ ਤੋ ਵੱਧ ਮੇਹਨਤ ਕਰਕੇ ਬੂਥ ਲੈਵਲ ਦੀਆਂ ਕਮੇਟੀਆਂ ਮਜਬੂਤ ਕਰਨ ਤਾਂ ਜੋ ਆਉਣ ਵਾਲੇ ਸਮੇ ਵਿੱਚ ਉਹਨਾਂ ਨੂੰ ਕਿਸੇ ਦੇ ਸਾਹਮਣੇ ਮਦਦ ਨਾ ਮੰਗਣੀ ਪਵੇ ਬਲਕਿ ਆਪਣੇ ਛੋਟੇ ਮੋਟੇ ਨਿੱਜੀ ਕੰਮ ਉਹ ਆਪਣੇ ਦਮ ਤੇ ਹੀ ਸਿਰੇ ਚੜਾ ਦੇਣ। ਇਸ ਮੌਕੇ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਮੱਦੜ, ਕਰਮ ਸਿੰਘ ਬੱਲ ਸਰਾਂ, ਹਰਬਿੰਦਰ ਸਿੰਘ ਅਤੇ ਚਰਨ ਸਿੰਘ ਕਲੇਰ ਘੁਮਾਣ ਨੇ ਕਿਹਾ ਕਿ ਆਮ ਪਾਰਟੀ ਦੇ ਹਰ ਵਰਕਰ ਨੂੰ ਆਪਣਾ ਸੰਗਠਨ ਬਣਾਉਣ ਵਿੱਚ ਵੱਧ ਤੋ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਹੀ ਆਉਣ ਵਾਲੇ ਸਮੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਭਰ ਵਿੱਚ ਵਧੀਆਂ ਕਾਰਗੁਜਾਰੀ ਕਰਕੇ ਲੋਕ ਹਿੱਤੂ ਸਰਕਾਰ ਬਨਾਈ ਜਾ ਸਕੇ। ਇਸ ਮੌਕੇ ਜਿਲਾ ਅੰਮ੍ਰਿਤਸਰ ਦੇ ਕਨਵੀਨਰ ਅਸੋਕ ਤਲਵਾਰ ਅਤੇ ਉਹਨਾਂ ਦੀ ਟੀਮ ਵਿਜੇ ਮਹਿਤਾ, ਜੇ.ਐਸ.ਗਿੱਲ, ਕੈਪਟਨ ਸਾਹਿਬ, ਗੁਰਭੇਜ ਸਿੰਘ ਨੇ ਮੀਟਿੰਗ ਵਿੱਚ ਪਹੁੰਚ ਕੇ ਆਪ ਪਾਰਟੀ ਦੇ ਵਰਕਰਾਂ ਦਾ ਉਤਸ਼ਾਹ ਵਧਾਇਆ ।ਇਸ ਮੌਕੇ ਦਲਬੀਰ ਸਿੰਘ ਟੌਗ, ਇੰਦਰਬੀਰ ਸਿੰਘ ਬਾਬਾ ਬਕਾਲਾ, ਜਸਵਿੰਦਰ ਸਿੰਘ ਖਿਲਚੀਆਂ, ਅੰਮ੍ਰਿਤਬੀਰ ਸਿੰਘ ਐਡਵੋਕੇਟ, ਗੁਰਬਿੰਦਰ ਸਿੰਘ ਭਲਾਈਪੁਰ, ਗੁਰਮੀਤ ਸਿੰਘ, ਸਕੱਤਰ ਸਿੰਘ, ਅਨਿਲ ਕੁਮਾਰ, ਅਮਿਤ ਕੁਮਾਰ, ਗੁਰਵਿੰਦਰ ਸਿੰਘ ਹੁੰਦਲ, ਬਲਜੀਤ ਸਿੰਘ ਸ਼ਾਨ, ਬਲਦੇਵ ਸਿੰਘ, ਪਿਆਰਾ ਸਿੰਘ ਤਿੰਮੋਵਾਲ, ਡਾਕਟਰ ਮਲਕੀਤ ਸਿੰਘ ਰੰਧਾਵਾ, ਮਾਸਟਰ ਧਰਮ ਸਿੰਘ ਧਿਆਨਪੁਰ, ਰਣਜੀਤ ਸਿੰਘ ਰਾਣਾ, ਬਿਕਰਮਜੀਤ ਸਿੰਘ ਕੰਗ ਆਦਿ ਹਾਜਰ ਸਨ। 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply