ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਇਸਾਈ ਕਬਰਸਤਾਨਾਂ ਨੂੰ ਹਰਿਆ-ਭਰਿਆ ਕਰਨ ਲਈ ਡਾਇਓਸਿਸ ਆਫ ਅੰਮ੍ਰਿਤਸਰ,
ਡਬਲਿਊ ਡਬਲਿਊ ਐਫ ਵਾਲੰਟੀਅਰ ਅਤੇ ਦਿਲਬੀਰ ਫਾਊਂਡੁਸ਼ਨ ਦੀ ਇਕ ਸਾਂਝੀ ਪਹਿਲ ਤਹਿਤ ਸ਼ਹਿਰ ਦੇ ਇਕ ਨਵਾਂ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ।ਜਿਸ ਤਹਿਤ ਹਾਲ ਦੀ ਘੜੀ ਗੁਰੂ ਨਗਰੀ ਦੇ ਤਿੰਨ ਪ੍ਰਮੁੱਖ ਕਬਰਸਤਾਨ ਪੁਤਲੀਘਰ ਵਿਖੇ ਯੌਰਪੀਅਨ ਸਿਮੈਟਰੀ, ਇਸਲਾਮਾਬਾਦ ਵਿਖੇ ਮਿਸ਼ਨਰੀ ਸਿਮੈਟਰੀ ਅਤੇ ਗੋਬਿੰਦਗੜ ਵਿਖੇ ਦਾ ਫੋਰਟ ਸਿਮੈਟਰੀ ਸ਼ਾਮਲ ਕੀਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦਲਬੀਰ ਫਾਊਂਡੇਸ਼ਨ ਪ੍ਰਧਾਨ ਤੇ ਡਬਲਿਊ ਡਬਲਿਊ ਐਫ ਦੇ ਚੇਅਰਮੈਨ ਗੁਨਬੀਰ ਸਿੰਘ ਨੇ ਦੱਸਿਆ ਕਿ ਯੌਰੀਅਨ ਸਿਮੈਟਰੀ ਦਾ ਕੰਮ ਆਰੰਭਿਆ ਗਿਆ ਅਤੇ ਸਾਵਨ ਦੀ ਬਹਾਰ ਦੇ ਅੰਦਰ-ਅੰਦਰ ਹੀ ਮੁਕੰਮਲ ਹੋਣ ਦੀ ਆਸ ਹੈ।ਉਨਾਂ ਕਿਹਾ ਕਿ ਪ੍ਰਾਜੈਕਟ ਦੇ ਪਹਿਲੇ ਪੜਾਅ ‘ਚ ਕਬਰਾਂ ਦੇ ਆਲੇ-ਦੁਆਲੇ ਪੱਥਰ ਅਤੇ ਇੱਟਾਂ, ਪਲਾਸਟਿਕ ਅਤੇ ਕੂੜਾ ਆਦਿ ਚੁੱਕਣ ਦਾ ਕਾਰਜ ਨੇਪਰੇ ਚਾੜ੍ਹਿਆ ਗਿਆ।ਸ਼ਹਿਰ ਦੇ ਤਿੰਨ ਗਿਰਜਾ ਘਰਾਂ ਤੋਂ ਆਈਆਂ ਸੰਗਤਾਂ ਸੇਂਟ ਪਾਲ ਚਰਚ, ਰਿਆਲਟੋ ਚੋਕ, ਕਰਾਈਸਟ ਕੈਥੈਡਰਲ ਚਰਚ, ਰਾਮ ਬਾਗ ਅਤੇ ਛੇਹਰਟਾ ਚਰਚ ਦੇ ਇਲਾਵਾ ਡਬਲਿਊ ਡਬਲਿਊ ਐਫ ਦੇ ਵਾਲੰਟੀਅਰਾਂ ਨੇ ਸਿਖਰ ਦੁਪਹਿਰੇ ਇਸ ਚਾਰ ਏਕੜ ਦੇ ਕਬਰਸਤਾਨ ਦੀ ਸਫਾਈ ਕੀਤੀ।ਗੁਨਬੀਰ ਸਿੰਘ ਨੇ ਹੋਰ ਕਿਹਾ ਕਿ ਅੰਮ੍ਰਿਤਸਰ ਦੀ ਵਿਰਾਸਤ ਦੇ ਇਹ ਕਬਰਿਸਤਾਨ ਸਾਡੇ ਅਤੇ ਬਰਤਾਨੀਆ ਦੇ ਵਿਰਸੇ ਦਾ ਇੱਕ ਅਟੂਟ ਅੰਗ ਹਨ। ਉਨ੍ਹੀਵੀਂ ਸਦੀ ਦੀਆਂ ਇੰਨਾਂ ਅਨੋਖੀਆਂ ਕਬਰਾਂ ਉਪਰ ਪੱਥਰ ਦੀ ਖੂਬਸੂਰਤ ਮੀਨਾਕਾਰੀ ਕੀਤੀ ਹੋਈ ਹੈ ਤੇ ਪੁਰਾਤਨ ਕਦਰਾਂ ਕੀਮਤਾਂ ਦੀਆਂ ਕਈ ਕਹਾਣੀਆਂ ਵੀ ਇਸ ਧਰਤੀ ਤੋਂ ਸੁਣੀਂਦੀਆਂ ਹਨ।ਚਰਚ ਆਫ ਨਾਰਥ ਇੰਡੀਆ ਦੇ ਸੁਝਾਅ ‘ਤੇ ਇਸ ਕਬਰਿਸਤਾਨ ਨੂੰ 4 ਹਿੱਸਆਂ ਵਿੱਚ ਵੰਡ ਕੇ 40 ਕਤਾਰਾਂ ਬਣਾਈਆਂ ਜਾਣਗੀਆਂ ਤਾਂ ਜੋ ਇਕ ਸਹੀ ਅਤੇ ਸੁਚਜੀ ਤਰਤੀਬ ਉਲੀਕੀ ਜਾ ਸਕੇ।
ਗੁਨਬੀਰ ਸਿੰਘ ਨੇ ਕਿਹਾ ਕਿ ਮਨੁੱਖ ਦੀ ਜਿੰਦਗੀ ਦਾ ਅਖੀਰਲਾ ਪੜਾਅ ਉਸ ਨੂੰ ਕੁਦਰਤ ਦੇ ਨਾਲ ਮੁੜ ਜੋੜਦਾ ਹੈ।ਇੱਕ ਕਬਰਿਸਤਾਨ ਵਿਚ ਚੰਗਾ ਵਾਤਾਵਰਨ ਅਤੇ ਹਰਿਆਵਲ ਉਸ ਥਾਂ ਦੀ ਰੂਹਾਨੀਅਤ ਨੂੰ ਬਰਕਰਾਰ ਕਰਦਾ ਹੈ। ਇਸ ਲਈ ਈਸਾਈ ਭਾਈਚਾਰੇ ਨਾਲ ਜੁੜ ਕੇ ਸਵੱਛ ਵਾਤਾਵਰਨ ਬਹਾਲ ਕਰਨ ਦੀ ਕੋਸ਼ਿਸ਼ ਵਿੱਚ ਦੇਸੀ ਰੁੱਖਾਂ ਦੇ ਇਲਾਵਾ ਫੁਲਵਾੜੀਆਂ ਵੀ ਮਹਿਫੂਜ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media