ਪਠਾਨਕੋਟ, 6 ਜੁਲਾਈ (ਪੰਜਾਬ ਪੋਸਟ ਬਿਊਰੋ) – ਸ਼੍ਰੀਮਤੀ ਨੀਲਿਮਾ ਆਈ.ਏ.ਐਸ ਜ਼ਿਲਾ ਮੈਜਿਸਟਰੇਟ ਨੇ ਇੱਕ ਹੁਕਮ ਰਾਹੀਂ ਜ਼ਿਲਾ ਪਠਾਨਕੋਟ ਦੀ ਹਦੂਦ ਅੰਦਰ
ਗੈਰ-ਮਨਜੂਰਸ਼ੁਦਾ ਅਹਾਤੇ/ਢਾਬਿਆਂ ਦੇ ਅੰਦਰ ਬੈਠ ਕੇ ਸ਼ਰਾਬ ਪੀਣ `ਤੇ ਪਾਬੰਦੀ ਲੱਗਾ ਦਿੱਤੀ ਹੈ। ਉਨਾਂ ਨੇ ਇੱਕ ਹੋਰ ਹੁਕਮ ਰਾਹੀਂ ਜ਼ਿਲਾ ਪਠਾਨਕੋਟ ਦੀ ਹਦੂਦ ਅੰਦਰ ਆਮ ਪਾਬਲਿਕ ਜਾਂ ਸਰਕਾਰੀ ਅਦਾਰੇ ਵੱਲੋਂ ਸੜਕਾਂ/ਗਲੀਆਂ ਵਿੱਚ ਰੇਤਾਂ/ਬੱਜਰੀ/ਇੱਟਾਂ ਜਾਂ ਘਰੇਲੂ ਮਲਬਾ ਆਦਿ ਲਗਾਉਣ `ਤੇ ਪਾਬੰਦੀ ਲਗਾ ਦਿੱਤੀ ਹੈ।
ਜ਼ਿਲਾ ਮੈਜਿਸਟਰੇਟ ਨੇ ਇੱਕ ਹੋਰ ਹੁਕਮ ਰਾਹੀਂ ਜ਼ਿਲਾ ਪਠਾਨਕੋਟ ਦੀ ਹਦੂਦ ਅੰਦਰ ਘੜੂਕੇ/ਟਰਾਲੀਆਂ/ਮੋਟਰਸਾਇਕਲ ਟਰਾਲੀ ਜਾਂ ਹੱਥ ਵਾਲਾ ਠੇਲਾ `ਤੇ ਲਟਕਦਾ ਸਰੀਆਂ ਲੈ ਕੇ ਜਾਂਦੇ ਵਾਹਨਾਂ `ਤੇ ਪੂਰਨ ਪਾਬੰਦੀ ਲੱਗਾ ਦਿੱਤੀ ਹੈ।ਉਨਾਂ ਨੇ ਇੱਕ ਹੋਰ ਹੁਕਮ ਜਾਰੀ ਕਰਦੇ ਹੋਏ ਜ਼ਿਲਾ ਪਠਾਨਕੋਟ ਵਿਖੇ ਸਥਿਤ ਹਿੰਦ-ਪਾਕਿ ਅੰਤਰਰਾਸ਼ਟਰੀ ਸਰਹੱਦ ਤੋਂ ਇਕ ਕਿਲੋਮੀਟਰ ਦੇ ਘੇਰੇ ਅੰਦਰ ਰਾਤ 8 ਵਜੇਂ ਤੋਂ ਅਗਲੀ ਸਵੇਰੇ 5 ਵਜੇਂ ਤੱਕ ਆਮ ਲੋਕਾਂ ਦੇ ਜਾਣ `ਤੇ ਪਾਬੰਦੀ ਲਗਾ ਦਿੱਤੀ ਹੈ।ਇਹ ਹੁਕਮ ਬੀ.ਐਸ.ਐਫ, ਪੁਲਿਸ, ਫੌਜ਼, ਸੀ.ਆਰ.ਪੀ.ਐਫ, ਹੋਮ ਗਾਰਡਜ਼ ਅਤੇ ਕੇਂਦਰੀ ਆਬਕਾਰੀ ਦੇ ਕਰਮਚਾਰੀਆਂ ਅਤੇ ਡਿਊਟੀ ਤੇ ਤਾਇਨਾਤ ਅਮਲੇ `ਤੇ ਲਾਗੂ ਨਹੀਂ ਹੋਵੇਗਾ।ਇਹ ਸਾਰੇ ਹੁਕਮ ਤੁਰੰਤ ਲਾਗੂ ਹੋ ਕੇ 6 ਸਤੰਬਰ 2017 ਤੱਕ ਲਾਗੂ ਰਹਿਣਗੇ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media