ਬਠਿੰਡਾ, 6 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੀ ਪੁਖਰਾਜ ਕਲੋਨੀ ਦੇ ਪਾਰਕ ਭਗਤ ਸਿੰਘ ਦੇ ਗੇਟ ਕੋਲ
ਪਿਛਲੇ ਕਈ ਦਿਨਾਂ ਤੋਂ ਖੜੀ ਇਕ ਕਾਰ ਲਾਵਾਰਿਸ ਕਾਰ ਦੇ ਕਾਰਨ ਆਸ-ਪਾਸ ਰਹਿੰਦੇ ਅਤੇ ਸਵੇਰੇ ਸ਼ਾਮ ਸੈਰ ਕਰਨ ਵਾਲੇ ਮੁਹੱਲਾ ਨਿਵਾਸੀ ਭੈਭੀਤ ਹੋਏ ਪਏ ਹਨ ਅਤੇ ਉਨਾਂ ਦੇ ਸਾਹ ਸੂੁਤੇ ਪਏੇ ਹਨ।ਲੋਕਾਂ ਨੂੰ ਡਰ ਹੈ ਕਿ ਪਤਾ ਨਹੀ ਕਿਸ ਵੇਲੇ ਇਸ ਕਾਰ ਕਾਰਨ ਕੋਈ ਕਾਂਡ ਨਿਕਲ ਆਵੇ। ਇਲਾਕਾ ਵਾਸੀ ਵਕੀਲ ਵਿਕਾਸ ਸਿੰਗਲਾ ਨੇ ਦੱਸਿਆ ਕਿ 28 ਜੂਨ ਤੋਂ ਲੈ ਕੇ ਹੁਣ ਤੱਕ ਖੜੀ ਕਾਰ ਨੰਬਰ ਡੀ.ਐਲ 3ਸੀ ਐਸ 0131 ਦਾ ਕੋਈ ਵਾਲੀ-ਵਾਰਿਸ ਨਹੀ ਪਹੰੁਚਿਆ।ਉਨਾਂ ਕਿਹਾ ਕਿ ਪੁਲਿਸ ਨੂੰ 100 ਨੰਬਰ ’ਤੇ ਫੋਨ ਵੀ ਕੀਤਾ ਗਿਆ। ਜਿਸ ਨੇ ਉਸ ਸਮੇਂ ਸਿਰਫ਼ ਗੇੜਾ ਹੀ ਮਾਰਿਆ ਅਤੇ 4 ਜੁਲਾਈ ਨੂੰ ਵੀ ਪੁਲਿਸ ਆਉਣ ਦੇ ਬਾਵਜੂਦ ਕੋਈ ਕਾਰਵਾਈ ਨਹੀ ਕੀਤੀ ਗਈ।ਲੋਕਾਂ ਨੇ ਜਿਲਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਇਹ ਕਾਰ ਇਥੋਂ ਜਲਦ ਚੁਕਵਾ ਕੇ ਉਨਾਂ ਨੂੰ ਦਹਿਸ਼ਤ ਦੇ ਦੌਰ `ਚੋਂ ਕੱਢਿਆ ਜਾਵੇ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media