ਤਸਵੀਰ- ਅਵਤਾਰ ਸਿੰਘ ਕੈਂਥ
ਬਠਿੰਡਾ, 5 ਜੁਲਾਈ (ਜਸਵਿੰਦਰ ਸਿੰਘ ਜੱਸੀ) – ਇਤਿਹਾਸਕ ਗੁਰਦੁਆਰਾ ਸਾਹਿਬ ਕਿਲ੍ਹਾ ਮੁਬਾਰਕ ਵਿਖੇ ਮੀਰੀ ਪੀਰੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਮੌਕੇ ”ਦਲਿ ਭੰਜਨ ਗੁਰ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ ”ਵੱਲੋਂ ਸਿੱਖ ਸੰਗਤਾਂ ਨੂੰ ਸ਼ਸਤਰ ਵਿਦਿਆ ਦੀ ਬਖਸ਼ ਕਰਨ ਤੇ ਰਣਜੀਤ ਗੱਤਕਾ ਆਖਾੜਾ ਵੱਲੋਂ ਸ਼ਸ਼ਤਰਾਂ ਦੇ ਇਸ਼ਨਾਨ ਪੂਜਾ ਦੇ ਤੌਰ ‘ਤੇ ਭਾਈ ਗੁਰਦਰਸ਼ਨ ਸਿੰਘ, ਅਮਰਜੀਤ ਸਿੰਘ ਅਤੇ ਮੈਂਬਰਾਂ ਵੱਲੋ ਪ੍ਰਚੀਨ ਸ਼ਸ਼ਤਰਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ਦੇ ਅਨੁਸਾਰ ਸਤਿਕਾਰ ਸਹਿਤ ਸਜਾਇਆਂ ਗਿਆ ਅਤੇ ਚੌਪਈ ਸਾਹਿਬ ਦੇ ਪਾਠ ਕਰਨ ਉਪਰੰਤ ਅਰਦਾਸ ਕੀਤੀ ਗਈ। ਇਸ ਮੌਕੇ ਮੈਨੇਜਰ ਸੁਮੇਰ ਸਿੰਘ, ਗ੍ਰੰਥੀ ਭਾਈ ਬੂਟਾ ਸਿੰਘ, ਹਰਦੀਪਕ ਸਿੰਘ, ਸਿਮਰਨਜੀਤ ਸਿੰਘ ਆਦਿ ਹਾਜ਼ਰ ਸਨ।
ਕੈਪਸ਼ਨ-ਸ਼ਸ਼ਤਰਾਂ ਦੀ ਪੂਜਾ ਉਪੰਰਤ ਅਰਦਾਸ ਕਰਦੇ ਹੋਏ।