Saturday, July 27, 2024

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ੪੧੯ਵਾਂ ਪ੍ਰਕਾਸ਼ ਦਿਵਸ ਮਨਾਇਆ ਗਿਆ

ਸੰਗਤਾਂ ਨੇ ਆਪਣੇ ਹੱਥੀਂ ਤਿਆਰ ਕਰਕੇ ਮਿੱਸੇ ਪ੍ਰਸਾਦੇ, ਗੰਢੇ, ਮੱਖਣ ਤੇ ਲੱਸੀ ਦੇ ਲੰਗਰ ਵਰਤਾਏ 

PPN050706                                                                                                                                                                                                                     ਤਸਵੀਰ- ਅਵਤਾਰ  ਸਿੰਘ ਕੈਂਥ
ਬਠਿੰਡਾ, 5  ਜੁਲਾਈ (ਜਸਵਿੰਦਰ ਸਿੰਘ ਜੱਸੀ) – ਮੀਰੀ ਪੀਰੀ ਦੇ ਮਾਲਕ ਸ੍ਰੀ ਅਕਾਲ ਤਖ਼ਤ ਸਾਹਿਬ  ਦੇ ਸਿਰਜਣਹਾਰ  ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ 419ਵਾਂ ਪ੍ਰਕਾਸ਼ ਦਿਵਸ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ ਵਿਖੇ ਭਾਈ ਘਨ੍ਹੱਈਆ ਸੇਵਕ ਦਲ ਦੇ ਵੀਰਾਂ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਜੋ ਕਿ ਪਰਸੋਂ ਤੋਂ ਪ੍ਰਕਾਸ਼ ਕੀਤੇ ਹੋਏ ਸਨ ਦੇ ਭੋਗ ਪਾਏ ਗਏ । ਉਪਰੰਤ ਹਜੂਰੀ ਰਾਗੀ ਅਤੇ ਕਥਾ ਵਾਚਕ ਨੇ ਸੰਗਤਾਂ ਨੂੰ ਅੰਮ੍ਰਿਤ ਬਾਣੀ ਦੀ ਵਿਆਖਿਆ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਜੀਵਨੀ ਬਾਰੇ ਵਿਸਥਾਰ ਨਾਲ ਸਰਵਣ ਕਰਵਾਈ। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਨੇ ਆਪਣੇ ਦਰਬਾਰ ਵਿਚ ਹਮੇਸ਼ਾ ਹੀ ਸੰਗਤਾਂ ਨੂੰ ਚੰਗੇ ਘੋੜੇ,ਸ਼ਸ਼ਤਰ ਭੇਂਟ ਕਰਨ ਲਈ ਕਿਹਾ ਅਤੇ ਪਿੰਡ-ਪਿੰਡ ਵਿਚ ਆਪਣੀ ਅਤੇ ਸਿੰਘਾਂ ਦੀ ਦੇਖ ਰੇਖ ਵਿਚ ਨੌਜਵਾਨਾਂ ਨੂੰ ਘੋੜ ਸਵਾਰੀ ਸਿਖਾਉਣ, ਮੱਲ-ਘੋਲ, ਕੁਸ਼ਤੀਆਂ ਕਰਵਾਉਣ ਲਈ ਪਹਿਲ ਦਿੱਤੀ ਤਾਂ ਕਿ ਨੌਜਵਾਨ ਹਮੇਸ਼ਾ ਹੀ ਚੜ੍ਹਦੀ ਕਲਾਂ ਵਿਚ ਰਹਿਣ। ਗੁਰਦੁਆਰਾ ਸਾਹਿਬ ਗਨੇਸ਼ਾ ਬਸਤੀ ਵਿਖੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਮੈਂਬਰਾਂ ਅਤੇ ਸੰਗਤਾਂ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸੰਗਤੀ ਰੂਪ ਵਿਚ ਕਰਕੇ ਪ੍ਰਕਾਸ਼ ਦਿਵਸ ਮਨਾਇਆ ਗਿਆ। ਗੁਰਦੁਆਰਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰੂ ਘਰ ਵਿਚ ਅੰਮ੍ਰਿਤ ਵੇਲੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਹਜ਼ੂਰੀ ਰਾਗੀ ਅਤੇ ਕਥਾ ਵਾਚਕ ਭਾਈ ਗੁਰਇੰਦਰਦੀਪ ਸਿੰਘ ਵੱਲੋਂ ਸ਼ਬਦ ਵਿਚਾਰ ਦੀ ਵਿਆਖਿਆ ਕੀਤੀ ਗਈ। ਸ਼ਹੀਦ ਭਾਈ ਮਤੀ ਦਾਸ ਨਗਰ ਵਿਖੇ ਗੁਰਦੁਆਰਾ ਸਾਹਿਬ ਵਿਖੇ ਵੀ ਸਮਾਗਮ ਦੌਰਾਨ ਮੁੱਖ ਗ੍ਰੰਥੀ ਵੱਲੋਂ ਸੰਗਤਾਂ ਨੂੰ ਗੁਰਬਾਣੀ ਦੇ ਅਧਾਰ ‘ਤੇ ਗੁਰੂ ਦੇ ਲੱੜ ਲੱਗਣ ਦੀ ਪ੍ਰੇਰਣਾ ਕੀਤੀ ਗਈ। ਜਿਨ੍ਹਾਂ ਨੇ ਮੀਰੀ-ਪੀਰੀ ਦੇ ਸਿਧਾਂਤ ‘ਤੇ ਪਹਿਰਾ ਦੇਣ ਦੀ ਵੀ ਗੱਲ ਕੀਤੀ। ਗੁਰੂ ਕੇ ਲੰਗਰ ਜਿਨ੍ਹਾਂ ਵਿਚ ਮਿੱਸੇ ਪ੍ਰਸਾਦੇ,ਦਹੀ ,ਮੱਖਣ ਅਤੇ ਲੱਸੀ ਵਰਤਾਈ ਗਈ। ਗੁ: ਸਿੰਘ ਸਭਾ, ਐਨ.ਐਫ ਐਲ ਕਲੋਨੀ, ਗੁ: ਸਿਵਲ ਸੰਗਤ ਸਟੇਸ਼ਨ, ਥਰਮਲ ਕਲੋਨੀ ਅਤੇ ਗੁ: ਜੀਵਨ ਪ੍ਰਕਾਸ਼ ਮਾਡਲ ਟਾਊਨ  ‘ਤੇ ਹੋਰ ਗੁਰਦੁਆਰਾ ਸਾਹਿਬਾਨਾਂ ਵਿਚ ਵੀ ਮੀਰੀ ਪੀਰੀ ਦਾ ਅਵਤਾਰ ਦਿਹਾੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾ ਕੇ ਸ਼ਰਧਾ ਨਾਲ ਮਨਾਇਆ ਗਿਆ। ਗੁਰਦੁਆਰਾ ਹਾਜੀ ਸਾਹਿਬ ਵਿਖੇ ਸੰਗਤਾਂ ਨੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕੀਤੇ ਅਤੇ ਪੁਰਨ ਸ਼ਰਧਾ ਭਾਵਨਾਂ ਨਾਲ ਗੁਰੂ ਸਾਹਿਬ ਦੇ ਸਨਮੁੱਖ  ਹੋ ਕੇ ਮੱਥਾ ਵੀ ਟੇਕਿਆ ।ਸ੍ਰੋਮਣੀ ਕਮੇਟੀ ਦੇ ਪ੍ਰਚਾਰਕ ਢਾਡੀ ਤੇ ਕਵੀਸ਼ਰੀ ਜੱਥਿਆਂ ਜਿੰਨ੍ਹਾਂ ਵਿਚ ਕਵੀਸ਼ਰੀਆਂ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਜੀਵਨੀ ਸਬੰਧੀ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ। ਸਮਾਪਤੀ ਦੀ ਅਰਦਾਸ ਭਾਈ ਹੈਂਡ  ਗ੍ਰੰਥੀ ਵਲੋਂ ਕੀਤੀ ਗਈ।  ਇਸ ਪੁਰਵ ਸਮੇਂ ਹਮੇਸ਼ਾ ਦੀ ਤਰਾਂ ਹੀ ਗੁਰੂ ਕੇ ਅਤੁੱਟ ਲੰਗਰ ਵਿਚ  ਮਿੱਸੇ ਪ੍ਰਸ਼ਾਦੇ,ਲੱਸੀ ਅਤੇ ਮੱਖਣ ਸੰਗਤਾਂ ਨੂੰ ਵਰਤਾਇਆ ਗਿਆ। ਇਸ ਮੌਕੇ ਤੇ ਸਮੂਹ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਸ਼ਹਿਰ ਦੇ ਧਾਰਮਿਕ ਤੇ ਸਮਾਜ ਸੇਵੀ ਜਥੇਬੰਦੀਆਂ ਵਲੋਂ ਇਸ ਪੁਰਬ ਦੀਆਂ ਵਧਾਈਆ ਵੀ ਦਿੱਤੀਆਂ ਗਈਆਂ। 

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …

Leave a Reply