ਅੰਮ੍ਰਿਤਸਰ, 13 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਕਾਮਰੇਡ ਸੋਹਣ ਸਿੰਘ ਜੋਸ਼ ਜ਼ਿਲਾ ਲਾਇਬ੍ਰੇਰੀ ਅੰਮਿ੍ਰਤਸਰ ਵਿਖੇ 13-7-2017 ਤੋਂ 15-7-2017
ਤੱਕ ਨੈਸ਼ਨਲ ਰੀਡਿੰਗ ਮਿਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ, ਅੰਮਿ੍ਰਤਸਰ ਨੇ ਕੀਤਾ।ਇਸ ਦਾ ਮੁੱਖ ਉਦੇਸ਼ ਲੋਕਾਂ ਨੂੰ ਪੁਸਤਕਾਂ ਪੜਨ ਨਾਲ ਜੋੜਨਾ ਸੀ ਅਤੇ ਆਏ ਹੋਏ ਪਾਠਕਾਂ ਨੂੰ ਆਪਣੀ ਪੁਸਤਕ ਦੀ ਚੋਣ ਕਰ ਪੜਨ ਲਈ ਪ੍ਰੇਰਿਤ ਕਰਨਾ ਹੈ।ਪ੍ਰਦਰਸ਼ਨੀ ਵਿੱਚ ਪੰਜਾਬੀ ਸਾਹਿਤ ਦੀਆਂ ਪੁਸਤਕਾਂ ਪ੍ਰਦਰਸ਼ਿਤ ਕੀਤੀਆਂ ਗਈਆਂ।ਇਸ ਮੌਕੇ ਰਵਿੰਦਰ ਸਿੰਘ ਨੇ ਕਿਹਾ ਕਿ ਅਜੀਹਿਆਂ ਪੁਸਤਕ ਪ੍ਰਰਦਸ਼ਨੀਆਂ ਲੋਕਾਂ ਵਿੱਚ ਗਿਆਨ ਵੰਡਣ ਲਈ ਬੇਹਦ ਜ਼ਰੂਰੀ ਹਨ ਅਤੇ ਸਾਨੂੰ ਆਉਣ ਵਾਲੇ ਸਮੇਂ ਵਿਚੱ ਲਾਇਬ੍ਰਰੀਆਂ ਨੂੰ ਪੁਸਤਕ ਭੰਡਾਰ ਦੇ ਨਾਲ ਨਾਲ ਜਾਣਕਾਰੀ ਦਾ ਸੋਮਾ ਵੀ ਬਣਾਇਆ ਜਾਵੇਗਾ।ਜ਼ਿਲਾ ਲਾਇਬ੍ਰੇਰੀਅਨ ਡਾ. ਪ੍ਰਭਜੋਤ ਕੋਰ ਸੰਧੂ, ਸ਼ਹਿਰ ਦੀਆਂ ਐਨ.ਜੀ.ਓ ਮਿਸ਼ਨ ਆਗਾਜ਼, ਵਾਇਸ ਆਫ ਅੰਮਿ੍ਰਤਸਰ ਦੇ ਮੈਂਬਰ ਅਤੇ ਲਾਇਬ੍ਰੇਰੀ ਦੇ ਮੈਂਬਰ, ਪਾਠਕ ਅਤੇ ਸਕੂਲੀ ਬੱਚੇ ਵੀ ਸ਼ਾਮਿਲ ਹੋਏ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media